ਚੰਡੀਗੜ੍ਹ, 5 ਅਗਸਤ, ਹ.ਬ. : ਕੋਰੋਨਾ ਵਾਇਰਸ ਤੋਂ ਬਚਾਅ ਕਰਨਾ ਹੈ ਤਾਂ ਆਪਣੇ ਆਪ ਨੂੰ ਮਜਬੂਤ ਬਣਾਉਣਾ ਹੀ ਹੋਵੇਗਾ। ਆਪਣੀ ਇਮਿਊਨਿਟੀ ਨੂੰ ਬੂਸਟ ਕਰਨਾ ਹੀ ਹੋਵੇਗਾ। ਹਲਦੀ ਇਕ ਅਜਿਹਾ ਇਮਿਊਨਿਟੀ ਬੂਸਟਰ ਹਰਮਨਪਿਆਰਾ ਮਸਾਲਾ ਹੈ ਜੋ ਸਦੀਆਂ ਤੋਂ ਭਾਰਤੀ ਆਯੁਰਵੈਦ ਵਿਚ ਹੋਰ ਚੀਨੀ ਦਵਾਈਆਂ ਵਿਚ ਇਸਤੇਮਾਲ ਹੁੰਦਾ ਹੈ। ਕਈ ਅਧਿਐਨਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਹਲਦੀ ਵਿਚ ਸਭ ਤੋਂ ਪ੍ਰਭਾਵੀ ਗੁਣ ਮੌਜੂਦ ਹੈ ਜੋ ਕਈ ਬਿਮਾਰੀਆਂ ਦੇ ਇਲਾਜ ਵਿਚ ਉਪਯੋਗੀ ਹੈ। ਹਲਦੀ ਵਿਚ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਅਤੇ ਇਮਿਊਨਿਟੀ ਵਧਾਉਣ ਵਾਲੇ ਗੁਣ ਮੌਜੂਦ ਹੁੰਦੇ ਹਨ। ਗੁਣਾਂ ਨਾਲ ਭਰਪੂਰ ਹਲਦੀ ਦੀ ਚਾਹ ਕਾਫੀ ਹਰਮਨਪਿਆਰੀ ਕਾੜ੍ਹਾ ਹੈ ਜੋ ਨਾ ਸਿਰਫ਼ ਸਿਹਤ ਨੂੰ ਕਈ ਅਰਥਾਂ ਵਿਚ ਬਿਹਤਰ ਬਣਾਉਂਦੀ ਹੈ ਬਲਕਿ ਵਜ਼ਨ ਘਟਾਉਣ ਵਿਚ ਵੀ ਮਦਦ ਕਰਦੀ ਹੈ। ਕੋਰੋਨਾ ਕਾਲ ਵਿਚ ਹਲਦੀ ਸਭ ਤੋਂ ਬੈਸਟ ਰੈਮਿਡੀ ਹੈ ਜੋ ਆਪਣੇ ਇਮਿਊਨ ਸਿਸਟਮ ਨੂੰ ਮਜਬੂਤ ਬਣਾਉਂਦੀ ਹੈ। ਇਹ ਤੁਹਾਡੇ ਪੇਟ ਦੀ ਚਰਬੀ ਨੂੰ ਤੇਜ਼ੀ ਨਾਲ ਘੱਟ ਕਰਦੀ ਹੈ। ਹਲਦੀ ਦਾ ਕਾੜ੍ਹਾ ਤੁਹਾਡੀ ਸਿਹਤ ਲਈ ਕਿਸ ਤਰ੍ਹਾਂ ਫਾਇਦੇਮੰਦ ਹੈ, ਆਓ ਜਾਣਦੇ ਹਾਂ। ਕਈ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਹਲਦੀ ਵਿਚ ਮੌਜੂਦ ਕਰਕਊਮਿਨ ਐਂਟੀਆਕਸੀਡੈਂਟ ਦਿਲ ਦੀ ਸਿਹਤ ਲਈ ਬੇਹਦ ਫਾਇਦੇਮੰਦ ਹੈ। ਹਲਦੀ ਕੈਂਸਰ ਨੂੰ ਰੋਕਣ ਵਿਚ ਮਦਦ ਕਰ ਸਕਦੀ ਹੈ। ਕਰਕਊਮਿਨ ਟਿਊਮਰ ਦੇ ਵਿਕਾਸ ਅਤੇ ਕੈਂਸਰ ਕੋਸ਼ਿਕਾਵਾਂ ਦੇ ਪ੍ਰਸਾਰ ਨੂੰ ਸੀਮਤ ਕਰ ਸਕਦਾ ਹੈ।  ਹਲਦੀ ਤੁਹਾਡੇ ਮੋਟਾਪੇ ਨੂੰ ਵਧਣ ਤੋਂ ਰੋਕਦੀ ਹੈ। ਇਹ ਪੇਟ ਦੀ ਚਰਬੀ ਨੂੰ ਬਾਲਣ ਵਿਚ ਮਦਦ ਕਰਦੀ ਹੈ।  ਹਲਦੀ ਵਿਚ ਮੌਜੂਦ ਕਰਕਊਮਿਨ ਸ਼ੂਗਰ ਵਿਤੇ ਵੀ ਕੰਟਰੋਲ ਕਰਦਾ ਹੈ। ਹਲਦੀ ਵਿਚ ਮੌਜੂਦ ਐਂਟੀ ਇੰਫਲਾਮੈਟਰੀ ਗੁਣ ਗਠੀਆ ਦੇ ਲੱਛਣਾਂ ਨੂੰ ਘੱਟ ਕਰਨ ਵਿਚ ਮਦਦ ਕਰ ਸਕਦੇ ਹਨ। ਵਜ਼ਨ ਘਟਾਉਣ ਅਤੇ ਚੰਗੀ ਸਿਹਤ ਨੂੰ ਪਾਉਣ ਲਈ ਹਲਦੀ ਡਿਟਾਕਸ ਚਾਹ ਬੇਹੱਦ ਫਾਇਦੇਮੰਦ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.