1.6 ਅਰਬ ਵਿਦਿਆਰਥੀ ਹੋਏ ਪ੍ਰਭਾਵਤ
ਕੋਰੋਨਾ ਮਹਾਮਾਰੀ ਕਾਰਨ ਪੂਰੀ ਦੁਨੀਆ ਜੂਝ ਰਹੀ ਹੈ। ਭਾਰਤ ਸਣੇ ਜ਼ਿਆਦਾਤਰ ਦੇਸ਼ਾਂ ਵਿਚ ਸਕੂਲ ਅਤੇ ਕਾਲਜ ਬੰਦ ਹਨ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨਿਉ ਗੁਤਰਸ ਨੇ ਕਿਹਾ ਕਿ ਕੋਵਿਡ 19 ਨੇ Îਇਤਿਹਾਸ ਵਿਚ ਸਿੱÎਖਿਆ ਦੇ ਖੇਤਰ ਵਿਚ ਹੁਣ ਤੱਕ ਦੀ ਸਭ ਤੋਂ ਲੰਮੀ ਰੁਕਾਵਟ ਪੈਦਾ ਕਰ ਦਿੱਤੀ। ਇਸ ਬਿਮਾਰੀ ਕਾਰਨ ਦੁਨੀਆ ਭਰ ਦੇ ਸਾਰੇ ਦੇਸ਼ਾਂ ਅਤੇ ਮਹਾਦੀਪਾਂ ਦੇ ਕਰੀਬ 1.6 ਅਰਬ ਵਿਦਿਆਰਥੀ ਪ੍ਰਭਾਵਤ ਹੋਏ ਹਨ।
ਗੁਤਰਸ ਨੇ ਕਿਹਾ ਕਿ ਕੋਰੋਨਾ ਦੇ ਚਲਦਿਆਂ 2.38 ਕਰੋੜ ਬੱਚੇ ਅਗਲੇ ਸਾਲ ਸਕੂਲ ਦੀ ਪੜ੍ਹਾਈ ਵਿਚਾਲੇ ਹੀ ਛੱਡ ਸਕਦੇ ਹਨ। ਸਿੱÎਖਿਆ ਵਿਅਕਤੀਗਤ ਵਿਕਾਸ ਅਤੇ ਸਮਾਜ ਦੇ ਭਵਿੱਖ ਦੀ ਕੁੰਜੀ ਹੈ। ਇਹ ਅਸਮਾਨਤਾ ਨੂੰ ਦੂਰ ਕਰਦੀ ਹੈ।  ਉਨ੍ਹਾਂ ਕਿਹਾ ਕਿ ਜੁਲਾਈ ਦੇ ਮੱਧ ਵਿਚ 160 ਤੋਂ ਜਿਆਦਾ ਦੇਸ਼ਾਂ ਵਿਚ ਸਕੂਲ ਬੰਦ ਕਰ ਦਿੱਤੇ ਗਏ, ਜਿਸ ਕਾਰਨ ਇੱਕ ਅਰਬ ਤੋਂ ਜ਼ਿਆਦਾ ਵਿਦਿਆਰਥੀ ਪ੍ਰਭਾਵਤ ਹੋਏ ਅਤੇ ਦੁਨੀਆ ਭਰ ਵਿਚ ਘੱਟ ਤੋਂ ਘੱਟ ਚਾਰ ਕਰੋੜ ਬੱਚੇ ਅਪਣੇ ਸਕੂਲ ਦੇ ਸ਼ੁਰੂਆਤੀ ਮਹੱਤਵਪੂਰਣ ਸਮੇਂ ਵਿਚ ਸਿੱਖਿਆ ਪ੍ਰਾਪਤ ਨਹੀਂ ਕਰ ਸਕੇ। ਮਹਾਮਾਰੀ ਨੇ ਸਿੱਖਿਆ ਵਿਚ ਅਸਮਾਨਤਾ ਨੂੰ ਵਧਾਇਆ। ਲੰਮੇ ਸਮੇਂ ਤੱਕ ਸਕੂਲਾਂ ਦੇ ਬੰਦ ਰਹਿਣ ਨਾਲ ਪੜ੍ਹਾਈ ਦੇ ਨੁਕਸਾਨ ਨਾਲ ਪਿਛਲੇ ਕੁਝ ਦਹਾਕਿਆਂ ਵਿਚ  ਹੋਈ ਪ੍ਰਗਤੀ ਦੇ ਪਛੜਣ ਦਾ ਖ਼ਤਰਾ ਹੈ। ਗੁਤਰਸ ਨੇ ਕਿਹਾ ਕਿ ਦੁਨੀਆ ਦੇ ਸਾਹਮਣੇ ਅਸਮਾਨਤਾ ਦਾ ਅਸਥਾਈ ਪੱਧਰ ਹੈ ਅਤੇ ਅਜਿਹੇ ਵਿਚ ਸਿੱਖਿਆ ਦੀ ਹਮੇਸ਼ਾ ਤੋਂ ਜ਼ਿਆਦਾ ਜ਼ਰੂਰਤ ਹੈ। ਭਵਿੱਖ ਦੇ ਲਿਹਾਜ਼ ਨਾਲ ਸਮਾਵੇਸ਼ੀ, ਲਚੀਲੀ ਅਤੇ ਚੰਗੀ ਸਿੱਖਿਆ ਪ੍ਰਣਾਲੀ  ਦੇ ਲਈ ਸਾਹਸਿਕ ਕਦਮ ਚੁੱਕਣੇ ਹੋਣਗੇ।  ਸਰੀਰਕ ਤੌਰ 'ਤੇ ਅਸਮਰਥ, ਘੱਟ ਗਿਣਤੀ, ਵੰਚਿਤ ਤਬਕਿਆਂ, ਵਿਸਥਾਪਿਤ ਅਤੇ ਸ਼ਰਨਾਰਥੀ ਵਿਦਿਆਰਥੀਆਂ ਅਤੇ ਦੂਰਦਰਾਜ ਦੇ ਇਲਾਕਿਆਂ ਵਿਚ ਰਹਿਣ ਵਾਲੇ ਵਿਦਿਆਰਥੀਆਂ ਦੇ ਪਛੜਨ ਦਾ ਖ਼ਤਰਾ ਜ਼ਿਆਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.