ਵਾਸ਼ਿੰਗਟਨ, 5 ਅਗਸਤ, ਹ.ਬ. : ਲਿਬਨਾਨ ਦੀ ਰਾਜਧਾਨੀ ਬੇਰੂਤ ਵਿਚ ਮੰਗਲਵਾਰ ਨੂੰ ਭਿਆਨਕ ਧਮਾਕਾ ਹੋਇਆ। ਜਿਸ ਵਿਚ ਕਈ ਲੋਕ ਮਾਰੇ ਗਏ ਤੇ ਜ਼ਖਮੀ ਹੋਏ ਹਨ। ਧਮਾਕੇ ਕਾਰਨ ਰਾਜਧਾਨੀ ਦੇ ਕਈ ਹਿੱਸੇ ਹਿਲ ਗਏ। ਸਥਾਨਕ ਨਿਵਾਸੀਆਂ ਮੁਤਾਬਕ ਧਮਾਕਾ ਏਨਾ ਤੇਜ਼ ਸੀ ਕਿ ਘਰਾਂ ਦੀ ਖਿੜਕੀਆਂ ਅਤੇ ਫਾਲਸ ਸਿਲਿੰਗ ਟੁੱਟ ਗਈ। ਇਸ ਭਿਆਨਕ ਧਮਾਕੇ ਵਿਚ 73 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਤੇ 3700 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।
ਇਸ ਹਮਲੇ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕੀ ਜਨਰਲਾਂ ਨੇ ਉਨ੍ਹਾਂ ਦੱਸਿਆ ਕਿ ਬੇਰੂਤ ਵਿਚ ਜੋ ਧਮਾਕਾ ਹੋਇਆ, ਉਹ ਕਿਸੇ ਤਰ੍ਹਾਂ ਦੇ ਬੰਬ ਦੇ ਕਾਰਨ ਹੋਇਆ ਹੈ। ਟਰੰਪ ਨੇ ਵਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਇਹ ਇੱਕ ਭਿਆਨਕ ਹਮਲੇ ਦੀ ਤਰ੍ਹਾਂ ਦਿਖਦਾ ਹੈ।
ਉਨ੍ਹਾਂ ਕਿਹਾ ਕਿ ਇਹ ਕਿਸੇ ਪ੍ਰਕਾਰ ਦੇ ਨਿਰਮਾਣ ਦੇ ਦੌਰਾਨ ਪ੍ਰੀਖਣ ਦੇ ਲਈ ਕੀਤੇ ਗਏ ਵਿਸਫੋਟ ਦੀ ਘਟਨਾ ਨਹੀਂ ਸੀ। ਅਜਿਹਾ ਲੱਗਦਾ ਹੈ , ਉਨ੍ਹਾਂ ਦੇ ਅਨੁਸਾਰ ਉਹ ਮੇਰੇ ਨਾਲੋਂ ਬਿਹਤਰ ਜਾਣਦੇ ਹੋਣਗੇ, ਲੇਕਿਨ ਮੈਨੂੰ ਲੱਗਦਾ ਹੈ ਕਿ ਇਹ ਇੱਕ ਹਮਲਾ ਸੀ। ਇਹ ਕਿਸੇ ਤਰ੍ਹਾਂ ਦਾ ਬੰਬ ਸੀ। ਟਰੰਪ ਨੇ ਕਿਹਾ ਕਿ ਲਿਬਨਾਨੀ ਅਧਿਕਾਰੀਆਂ ਨੇ ਉਨ੍ਹਾਂ ਵਿਸਫੋਟਕਾਂ ਦਾ ਵਰਣਨ ਨਹੀਂ ਕੀਤਾ ਹੈ, ਜਿਨ੍ਹਾਂ ਨੇ ਰਾਜਧਾਨੀ ਨੂੰ ਹਮਲੇ ਦੇ ਰੂਪ ਵਿਚ ਹਿਲਾਇਆ।  
ਲਿਬਨਾਨ ਦੇ ਪ੍ਰਧਾਨ ਮੰਤਰੀ ਹਸਨ ਨੇ ਕਿਹਾ ਕਿ ਧਮਾਕੇ ਵਿਚ ਵਿਸਫੋਟਕ ਦੇ ਰੂਪ ਵਿਚ 2750 ਟਨ ਅਮੋਨਿਅਮ ਨਾਈਟ੍ਰੇਟ ਦੀ ਵਰਤੋਂ ਕੀਤੀ ਗਈ ਹੈ। ਇਹ ਬੇਰੂਤ ਬੰਦਰਗਾਹ ਦੇ ਗੋਦਾਮ ਵਿਚ ਸਾਲਾਂ ਤੋਂ ਜਮ੍ਹਾ ਸੀ। ਹਸਨ ਨੇ ਕਿਹਾ ਕਿ ਅੱਜ ਜੋ ਹੋਇਆ ਉਹ ਜਵਾਬਦੇਹੀ ਦੇ ਬਗੈਰ ਨਹੀਂ ਹੋਵੇਗਾ। ਇਸ ਤਬਾਹੀ ਦੇ ਲਈ ਜ਼ਿੰਮੇਵਾਰ ਲੋਕ ਕੀਮਤ ਚੁਕਾਉਣਗੇ। ਸੁਰੱਖਿਆ ਮੁਖੀ ਜਨਰਲ ਅੱਬਾਸ ਨੇ ਕਿਹਾ ਕਿ ਵਿਸਫੋਟਕ ਸਮੱਗਰੀ ਜਿਸ ਨੂੰ ਸਾਲਾਂ ਪਹਿਲਾਂ ਜਬਤ ਕੀਤਾ ਗਿਆ ਸੀ, Îਇੱਕ ਗੋਦਾਮ ਵਿਚ ਰੱਖਿਆ ਹੋਇਆ ਸੀ। ਲਿਬਨਾਨ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦੇ ਹਿੱਸਿਆਂ ਵਿਚ ਘੱਟ ਤੋਂ ਘੱਟ 73 ਲੋਕ ਮਾਰੇ ਗਏ ਅਤੇ 3700 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.