ਜੰਮੂ, 5 ਅਗਸਤ, ਹ.ਬ. : ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਵੱਡਾ ਫ਼ੈਸਲਾ ਲੈਂਦੇ ਹੋਏ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੂੰ ਘੱਟ ਕਰਨ ਦੇ ਲਈ ਬੰਦ ਕੀਤੇ ਗਏ ਸਾਰੇ ਧਾਰਮਿਕ ਸਥਾਨ  16 ਅਗਸਤ ਤੋਂ ਖੋਲ੍ਹਣ ਦਾ ਫ਼ੈਸਲ ਕੀਤਾ ਹੈ। ਹਾਲਾਂਕਿ ਸਰਕਾਰੀ ਆਦੇਸ਼ ਵਿਚ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਸ਼ੁਰੂ ਕਰਨ ਦਾ ਅਲੱਗ ਤੋਂ ਕੋਈ ਜ਼ਿਕਰ ਨਹੀਂ ਹੈ, ਲੇਕਿਨ ਸੂਤਰਾਂ ਦੇ ਅਨੁਸਾਰ ਇਸੇ ਦਿਨ ਤੋਂ ਸ਼ਰਧਾਲੂਆਂ ਦੀ ਸੀਮਤ ਗਿਣਤੀ ਦੇ ਨਾਲ ਯਾਤਰਾ ਸ਼ੁਰੂ ਕਰ ਦਿੱਤੀ ਜਾਵੇਗੀ।
ਜੰਮੂ ਕਸ਼ਮੀਰ ਦੇ ਪ੍ਰਮੁੱਖ ਸਕੱਤਰ ਰੋਹਿਤ ਕਾਂਸਲ ਨੇ ਦੱਸਿਆ ਕਿ 16 ਅਗਸਤ 2020 ਤੋਂ ਜੰਮੂ ਕਸ਼ਮੀਰ ਵਿਚ ਸਾਰੇ ਧਾਰਮਿਕ ਸਥਾਨਾਂ ਅਤੇ ਪੂਜਾ ਸਥਾਨਾਂ ਨੂੰ ਖੋਲ੍ਹਣ ਦਾ ਫ਼ੈਸਲ ਕੀਤਾ ਗਿਆ ਹੈ। ਹਾਲਾਂਕਿ ਅਜੇ ਧਾਰਮਿਕ ਜਲੂਸ ਅਤੇ ਵੱਡੇ ਧਾਰਮਿਕ ਆਯੋਜਨ ਪੂਰੀ ਤਰ੍ਹਾਂ ਬੰਦ  ਰਹਿਣਗੇ, ਤਾਕਿ ਕੋਰੋਨਾ ਵਾਇਰਸ ਦਾ ਖ਼ਤਰਾ ਨਾ ਹੋਵੇ।
ਯਾਤਰਾ ਅਤੇ ਧਾਰਮਿਕ ਸਥਾਨਾਂ ਦੇ ਲਈ ਅਲੱਗ ਤੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਦੱਸ ਦੇਈਏ ਕਿ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ 19 ਮਾਰਚ ਨੂੰ ਬੰਦ ਕੀਤੀ ਗਈ ਸੀ। ਜੰਮੂ ਕਸ਼ਮੀਰ ਦੇ ਅਨਲੌਕ 3 ਦੇ ਦਿਸ਼ਾ Îਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਹ ਨਿਰਦੇਸ਼ ਬੁਧਵਾਰ ਤੋਂ ਅਗਲੇ ਆਦੇਸ਼ ਤੱਕ ਪ੍ਰਭਾਵੀ ਮੰਨੇ ਜਾਣਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.