ਕੋਵਿਡ-19 ਮਹਾਂਮਾਰੀ ਦੌਰਾਨ ਗਰੇਟਰ ਟੋਰਾਂਟੋ ਏਅਰਪੋਰਟ ਅਥਾਰਟੀ ਦੀ ਤਾਜ਼ਾ ਪੇਸ਼ਕਸ਼ ਠੁਕਰਾਈ

ਟੋਰਾਂਟੋ, 5 ਅਗਸਤ (ਹਮਦਰਦ ਨਿਊਜ਼ ਸਰਵਿਸ) : ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਨਟਾਰੀਓ ਵਿੱਚ ਏਅਰਪੋਰਟ ਟੈਕਸੀ ਐਸੋਸੀਏਸ਼ਨ (ਏਟੀਏ) 'ਤੇ ਕੋਵਿਡ-19 ਮਹਾਂਮਾਰੀ ਦੀ ਵੱਡੀ ਮਾਰ ਪਈ ਹੈ ਅਤੇ ਉਸ ਨੂੰ ਹੁਣ ਗਰੇਟਰ ਟੋਰਾਂਟੋ ਏਅਰਪੋਰਟ ਅਥਾਰਟੀ (ਜੀਟੀਏਏ) ਤੋਂ ਚੰਗੀ ਰਾਹਤ ਦੀ ਆਸ ਹੈ। ਇਸੇ ਦੇ ਚਲਦਿਆਂ ਜੀਟੀਏਏ ਨੇ ਪਰਮਿਟ ਫੀਸ ਘਟਾਉਣ ਅਤੇ ਕੋਰੋਨਾ ਤੋਂ ਬਚਾਅ ਲਈ ਵਾਹਨਾਂ ਵਿੱਚ ਸੁਰੱਖਿਆ ਬੈਰੀਅਰ ਲਾਉਣ ਸਬੰਧੀ ਇੱਕ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਏਅਰਪੋਰਟ ਟੈਕਸੀ ਐਸੋਸੀਏਸ਼ਨ ਨੇ ਉਮੀਦਾਂ ਤੋਂ ਸੱਖਣੀ ਦੱਸਦੇ ਹੋਏ ਰੱਦ ਕਰ ਦਿੱਤਾ ਹੈ।
ਏਅਰਪੋਰਟ ਟੈਕਸੀ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਨੇ ਕਿਹਾ ਕਿ ਜੀਟੀਏਏ ਦੀ ਤਾਜ਼ਾ ਪੇਸ਼ਕਸ਼ ਸਵੀਕਾਰ ਕਰਨ ਯੋਗ ਨਹੀਂ ਹੈ, ਕਿਉਂਕਿ ਇਸ ਵਿੱਚ ਕਾਫ਼ੀ ਖਾਮੀਆਂ ਹਨ। ਰਜਿੰਦਰ ਸਿੰਘ ਨੇ ਹੋਰਨਾਂ ਡਰਾਈਵਰਾਂ ਨੂੰ ਜੀਟੀਏਏ ਦੀ ਪੇਸ਼ਕਸ਼ 'ਤੇ ਦਸਤਖ਼ਤ ਨਾ ਕਰਨ ਦੀ ਸਲਾਹ ਦਿੱਤੀ ਹੈ, ਪਰ ਕਈ ਟੈਕਸੀ ਅਤੇ ਲਿਮੋਜ਼ਿਨ ਡਰਾਈਵਰਾਂ ਨੇ ਗੁਪਤ ਢੰਗ ਨਾਲ ਜੀਟੀਏਏ ਦੇ ਤਾਜ਼ਾ ਪ੍ਰਸਤਾਵ ਨੂੰ ਸਵੀਕਾਰ ਕਰਨ ਦਾ ਮਨ ਬਣਾ ਲਿਆ ਹੈ। ਇਸ 'ਤੇ ਜੀਟੀਏਏ ਨੇ ਇੱਕ ਈਮੇਲ 'ਚ ਕਿਹਾ ਹੈ ਕਿ ਉਸ ਨੂੰ ਹਾਂਵਾਚਕ ਹੂੰਘਾਰਾ ਮਿਲਿਆ ਹੈ।
ਗਰੇਟਰ ਟੋਰਾਂਟੋ ਏਅਰਪੋਰਟ ਅਥਾਰਟੀ ਦੀ ਤਾਜ਼ਾ ਪੇਸ਼ਕਸ਼ ਮੁਤਾਬਕ ਅਪ੍ਰੈਲ ਤੋਂ ਜੂਨ ਤੱਕ ਦੀ ਮਹੀਨਾਵਾਰ ਪਰਮਿਟ ਫੀਸ ਛੱਡ ਦਿੱਤੀ ਗਈ ਹੈ ਅਤੇ 2020 ਦੇ ਬਾਕੀ ਮਹੀਨਿਆਂ ਲਈ ਪਰਮਿਟ ਫੀਸ ਵਿੱਚ 50 ਫੀਸਦੀ ਕਟੌਤੀ ਕੀਤੀ ਗਈ ਹੈ। ਜਿਹੜੇ ਡਰਾਈਵਰ ਇਸ ਸਮਝੌਤੇ 'ਤੇ ਦਸਤਖ਼ਤ ਨਹੀਂ ਕਰਨਗੇ, ਉਨ•ਾਂ ਨੂੰ ਆਪਣੀ ਪੂਰੀ ਫੀਸ ਦੇਣੀ ਪਏਗੀ, ਜਿਹੜੀ ਕਿ ਪ੍ਰਤੀ ਮਹੀਨਾ 700 ਡਾਲਰ ਤੋਂ ਵੱਧ ਬਣਦੀ ਹੈ। ਜੀਟੀਏਏ ਨੇ ਤਾਜ਼ਾ ਪੇਸ਼ਕਸ਼ ਨੂੰ ਸਵੀਕਾਰ ਕਰਨ ਦੀ ਆਖਰੀ ਤਰੀਕ 17 ਅਗਸਤ ਤੱਕ ਵਧਾ ਦਿੱਤੀ ਹੈ। ਜੀਟੀਏਏ ਨੇ ਕਿਹਾ ਕਿ ਜਿਹੜੇ ਡਰਾਈਵਰ ਸਮਝੌਤੇ 'ਤੇ ਦਸਤਖ਼ਤ ਕਰ ਦੇਣਗੇ, ਉਨ•ਾਂ ਕੋਲੋਂ ਜੁਲਾਈ ਤੋਂ ਅਗਸਤ ਤੱਕ ਫੀਸ 'ਚ ਰਾਹਤ ਦਿੱਤੀ ਜਾਵੇਗੀ।
ਗਰੇਟਰ ਟੋਰਾਂਟੋ ਏਅਰਪੋਰਟ ਅਥਾਰਟੀ ਨੇ ਕਿਹਾ ਹੈ ਕਿ ਉਸ ਨੇ ਹਵਾਈ ਅੱਡੇ 'ਤੇ ਯਾਤਰੀਆਂ ਦੀ ਘੱਟ ਆਵਾਜਾਈ ਲਈ ਨਵਾਂ ਫੀਸ ਢਾਂਚਾ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ 600 ਤੋਂ ਵੱਧ ਵਾਹਨਾਂ ਵਿੱਚ ਸੁਰੱਖਿਆ ਬੈਰੀਅਰ ਲਾਉਣ ਲਈ ਵੀ ਫੰਡ ਮੁਹੱਈਆ ਕਰਵਾਇਆ ਜਾਵੇਗਾ।
ਗੁਰਪ੍ਰੀਤ ਸਿੰਘ ਢਿੱਲੋਂ ਸਣੇ ਬਰੈਂਪਟਨ ਦੇ ਸਮੁੱਚੇ ਕੌਂਸਲਰਾਂ ਨੇ ਏਅਰਪੋਰਟ ਦੇ ਰਾਹਤ ਪੈਕਜ ਨੂੰ ਰੱਦ ਕਰਨ ਦੇ ਮਾਮਲੇ ਵਿੱਚ ਏਅਰਪੋਰਟ ਟੈਕਸੀ ਐਸੋਸੀਏਸ਼ਨ ਦਾ ਜਨਤਕ ਤੌਰ 'ਤੇ ਸਮਰਥਨ ਕੀਤਾ ਹੈ। ਇਸ ਸਬੰਧੀ ਗੁਰਪ੍ਰੀਤ ਢਿੱਲੋਂ ਵੱਲੋਂ ਪੇਸ਼ ਕੀਤੇ ਗਏ ਮਤੇ ਨੂੰ ਕੌਂਸਲ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਸੀ। ਮੇਅਰ ਪੈਟਰਿਕ ਬਰਾਊਨ ਨੇ ਬਰੈਂਪਟਨ ਕੌਂਸਲ ਦੇ ਇਸ ਮਤੇ ਸਬੰਧੀ ਜੀਟੀਏਏ ਨੂੰ ਜਾਣੂ ਕਰਵਾਇਆ ਸੀ। ਏਅਰਪੋਰਟ ਟੈਕਸੀ ਐਸੋਸੀਏਸ਼ਨ ਦੀ ਮੰਗ ਹੈ ਕਿ ਪਰਮਿਟ ਫੀਸ ਵਿੱਚ ਉਦੋਂ ਤੱਕ ਰਾਹਤ ਦਿੱਤੀ ਜਾਵੇ, ਜਦੋਂ ਤੱਕ ਕੋਰੋਨਾ ਮਹਾਂਮਾਰੀ ਖ਼ਤਮ ਨਹੀਂ ਹੋ ਜਾਂਦੀ।
ਦੱਸ ਦੇਈਏ ਕਿ ਏਅਰਪੋਰਟ ਟੈਕਸੀ ਐਸੋਸੀÂੈਸ਼ਨ ਅਤੇ ਉਸ ਦੇ ਡਰਾਈਵਰਾਂ ਨੂੰ ਕੋਰੋਨਾ ਦੀ ਕਾਫ਼ੀ ਮਾਰ ਪਈ ਹੈ। ਇਸ ਦੇ ਚਲਦਿਆਂ ਹੁਣ ਤੱਕ 10 ਡਰਾਈਵਰਾਂ ਦੀ ਮੌਤ ਹੋ ਚੁੱਕੀ ਹੈ।
 

ਹੋਰ ਖਬਰਾਂ »

ਹਮਦਰਦ ਟੀ.ਵੀ.