ਵਾਂਟੇਡ ਨੋਟਿਸ ਜਾਰੀ, ਕਈ ਕੇਸਾਂ 'ਚ ਲੋੜੀਂਦਾ ਹੈ ਅਜੇ

ਟੋਰਾਂਟੋ, 5 ਅਗਸਤ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ 27 ਸਾਲਾ ਅਜੇ ਐਰੀ ਲਈ ਵਾਂਟੇਡ ਨੋਟਿਸ ਜਾਰੀ ਕੀਤਾ ਹੈ, ਜੋ ਕਿ ਅਦਾਲਤ 'ਚ ਪੇਸ਼ੀ ਤੋਂ ਗ਼ੈਰ-ਹਾਜ਼ਰ ਰਹਿਣ ਸਣੇ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ। ਪੀਲ ਪੁਲਿਸ ਨੇ ਦੱਸਿਆ ਕਿ ਅਜੇ ਐਰੀ ਕਈ ਦੋਸ਼ਾਂ ਵਿੱਚ ਲੋੜੀਂਦਾ ਹੈ, ਜਿਸ 'ਚ ਧਮਕੀਆਂ ਦੇਣ ਅਤੇ ਹੋਰਨਾਂ ਅਪਰਾਧਕ ਮਾਮਲਿਆਂ ਦਾ ਜਵਾਬ ਦੇਣ ਲਈ ਕੋਰਟ ਵਿੱਚ ਗ਼ੈਰ-ਹਾਜ਼ਰ ਰਹਿਣਾ ਵੀ ਸ਼ਾਮਲ ਹੈ। ਅਜੇ ਐਰੀ ਨੇ ਆਪਣੇ ਕਈ ਨਾਂ ਰੱਖੇ ਹੋਏ ਹਨ, ਜਿਵੇਂ ਅਜੇ ਐਰੀ ਉਰਫ਼ ਜੈ ਕੁਮਾਰ ਉਰਫ਼ ਜੇਜੇ ਉਰਫ਼ ਏਜੇ ਕੁਮਾਰ ਸ਼ਾਮਲ ਹਨ। ਇਸ ਕਾਰਨ ਉਹ ਪਛਾਣ ਸਬੰਧੀ ਕਾਨੂੰਨ ਦੀ ਉਲੰਘਣਾ ਦਾ ਵੀ ਸਾਹਮਣਾ ਕਰ ਰਿਹਾ ਹੈ। ਉਸ 'ਤੇ ਨਜਾਇਜ ਢੰਗ ਨਾਲ ਸਫ਼ਰ ਕਰਨ ਅਤੇ ਕ੍ਰੈਡਿਟ ਕਾਰਡ ਦੀ ਗ਼ਲਤ ਵਰਤੋਂ ਕਰਨ ਦਾ ਵੀ ਦੋਸ਼ ਹੈ।
ਉਸ ਦੀ ਲੰਬਾਈ 5 ਫੁੱਟ 6 ਇੰਚ, ਵਜ਼ਨ ਲਗਭਗ 77 ਕਿੱਲੋ, ਕਾਲੇ ਵਾਲ, ਭੂਰੀਆਂ ਅੱਖਾਂ ਅਤੇ ਦਾੜ•ੀ-ਮੁੱਛਾਂ ਰੱਖੀਆਂ ਹੋਈਆਂ ਹਨ। ਪੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਅਜੇ ਐਰੀ ਸਬੰਧੀ ਕਿਸੇ ਕੋਲ ਕੋਈ ਵੀ ਸੂਚਨਾ ਹੈ ਤਾਂ ਉਹ 905-453-2121 ਜਾਂ 3334 'ਤੇ ਸੰਪਰਕ ਕਰ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.