ਚੰਡੀਗੜ ਪੁਲਿਸ ਨੇ ਕੇਸ ਚਲਾਉਣ ਦੀ ਨਹੀਂ ਦਿੱਤੀ ਮਨਜ਼ੂਰੀ

ਚੰਡੀਗੜ, 5 ਅਗਸਤ (ਹਮਦਰਦ ਨਿਊਜ਼ ਸਰਵਿਸ) : ਪੰਜ ਲੱਖ ਰੁਪਏ ਦੀ ਰਿਸ਼ਵਤ ਮਾਮਲੇ ਵਿੱਚ ਗ੍ਰਿਫ਼ਤਾਰ ਹੋਈ ਮਨੀਮਾਜਰਾ ਥਾਣੇ ਦੀ ਸਾਬਕਾ ਐਸਐਚਓ ਇੰਸਪੈਕਟਰ ਜਸਵਿੰਦਰ ਕੌਰ ਨੂੰ ਆਪਣੀ ਹੀ ਪੁਲਿਸ ਵਿਭਾਗ ਤੋਂ ਵੱਡੀ ਰਾਹਤ ਮਿਲੀ ਹੈ। ਜਸਵਿੰਦਰ ਕੌਰ ਦਾ ਨਾਮ 3 ਸਾਲ ਪੁਰਾਣੇ ਇੱਕ ਰਿਸ਼ਵਤ ਮਾਮਲੇ ਵਿੱਚ ਵੀ ਸਾਹਮਣੇ ਆਇਆ ਸੀ, ਪਰ ਚੰਡੀਗੜ• ਪੁਲਿਸ ਨੇ ਉਸ ਕੇਸ ਵਿੱਚ ਜਸਵਿੰਦਰ ਕੌਰ ਵਿਰੁੱਧ ਸੀਬੀਆਈ ਕੋਰਟ ਵਿੱਚ ਕੇਸ ਚਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਹੈ।
ਦਰਅਸਲ, ਤਿੰਨ ਸਾਲ ਪੁਰਾਣੇ ਰਿਸ਼ਵਤ ਮਾਮਲੇ ਵਿੱਚ ਸੀਬੀਆਈ ਨੇ ਸੈਕਟਰ-31 ਥਾਣੇ ਦੇ ਇੰਸਪੈਕਟਰ ਮੋਹਨ ਸਿੰਘ ਨੂੰ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਸੀ। ਉਸ ਕੇਸ ਵਿੱਚ ਪ੍ਰੇਮ ਸਿੰਘ ਬਿਸ਼ਟ ਸ਼ਿਕਾਇਤਕਰਤਾ ਸੀ, ਜਿਸ ਨੇ ਇੰਸਪੈਕਟਰ ਜਸਵਿੰਦਰ ਕੌਰ ਵੀ ਕੇਸ ਚਲਾਉਣ ਦੀ ਮੰਗ ਕੀਤੀ ਸੀ, ਪਰ ਤਦ ਸੀਬੀਆਈ ਕੋਲ ਜਸਵਿੰਦਰ ਕੌਰ ਵਿਰੁੱਧ ਲੋੜੀਂਦੇ ਸਬੂਤ ਨਹੀਂ ਸਨ ਅਤੇ ਉਹ ਬਚ ਗਈ ਸੀ। ਪੰਜ ਮਹੀਨੇ ਪਹਿਲਾਂ ਪ੍ਰੇਮ ਸਿੰਘ ਬਿਸ਼ਟ ਨੇ ਸੀਬੀਆਈ ਕੋਰਟ ਵਿੱਚ ਇੱਕ ਅਰਜ਼ੀ ਦਾਖ਼ਲ ਕੀਤੀ ਸੀ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਮੋਹਨ ਸਿੰਘ ਵਾਲੇ ਕੇਸ ਵਿੱਚ ਜਸਵਿੰਦਰ ਕੌਰ 'ਤੇ ਵੀ ਟ੍ਰਾਇਲ ਚਲਾਇਆ ਜਾਵੇ, ਤਦ ਸੀਬੀਆਈ ਕੋਰਟ ਨੇ ਪੁਲਿਸ ਵਿਭਾਗ ਤੋਂ ਜਸਵਿੰਦਰ ਕੌਰ ਵਿਰੁੱਧ ਪ੍ਰੌਸੀਕਿਊਸ਼ਨ ਸੈਂਕਸ਼ਨ ਮੰਗੀ ਸੀ। ਪੰਜ ਮਹੀਨੇ ਬਾਅਦ ਡੀਆਈਜੀ ਨੇ ਸੀਬੀਆਈ ਕੋਰਟ ਵਿੱਚ ਰਿਪੋਰਟ ਜਮ•ਾ ਕਰ ਦਿੱਤੀ ਅਤੇ ਕਿਹਾ ਕਿ ਜਸਵਿੰਦਰ ਕੌਰ ਵਿਰੁੱਧ ਕੋਈ ਕੇਸ ਨਹੀਂ ਬਣਦਾ ਹੈ। ਇਸ ਲਈ ਉਨ•ਾਂ ਨੇ ਪ੍ਰੌਸੀਕਿਊਸ਼ਨ ਸੈਂਕਸ਼ਨ ਭਾਵ ਕੇਸ ਚਲਾਉਣ ਦੀ ਮਨਜ਼ੂਰੀ ਦੇਣ ਤੋਂ ਮਨ•ਾ ਕਰ ਦਿੱਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.