ਮੁੰਬਈ, 6 ਅਗਸਤ, ਹ.ਬ. : ਸੁਸ਼ਾਂਤ ਸਿੰਘ ਰਾਜਪੂਤ ਸੁਸਾਈਡ ਕੇਸ ਦੀ ਜਾਂਚ ਹੁਣ ਸੀਬੀਆਈ ਨੂੰ ਸੌਂਪਣ ਦੇ ਸੰਕੇਤ ਮਿਲ ਰਹੇ ਹਨ। ਕੇਂਦਰ ਸਰਕਾਰ ਦੇ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ ਮਾਮਲੇ ਦੀ ਜਾਂਚ ਸੀਬੀਆਈ ਨਾਲ ਕਰਵਾਉਣ ਦੀ ਬਿਹਾਰ ਸਰਕਾਰ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ। ਸੁਸਾਂਤ ਦੇ ਫੈਂਨਜ ਤੇ ਲਗਪਗ ਕਾਫ਼ੀ ਸਮੇਂ ਤੋਂ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਸੀ। ਸੁਸ਼ਾਂਤ ਦਾ ਕੇਸ ਸੀਬੀਆਈ ਦੇ ਹਵਾਲੇ ਹੋਣ ਦੀ ਖ਼ਬਰ ਆਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਤੋਂ ਲੈ ਕੇ ਫੈਂਨਜ ਤੇ ਬਾਲੀਵੁਡ ਸੈਲੇਬ੍ਰਿਟੀਜ਼ ਨੇ ਪ੍ਰਤੀਕਿਰਿਆ ਦਿੱਤੀ।
ਸਾਰਿਆਂ ਨੂੰ ਹੁਣ ਸੀਬੀਆਈ ਤੋਂ ਉਮੀਦ ਹੈ ਕਿ ਸੁਸ਼ਾਂਤ ਦੀ ਮੌਤ ਦੇ ਰਹੱਸ ਤੋਂ ਪਰਦਾ ਉਠੇਗਾ। ਸੀਨੀਅਰ ਅਦਾਕਾਰ ਸ਼ੇਖਰ ਸੁਮਨ ਸੋਸ਼ਲ ਮੀਡੀਆ ਰਾਹੀਂ ਲਗਾਤਾਰ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਸੀ। ਸ਼ੇਖਰ ਸੁਸ਼ਾਂਤ ਦੇ ਘਰ ਪਟਨਾ ਵੀ ਗਏ ਸੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲੇ ਸੀ। ਸ਼ੇਖਰ ਨੇ ਉਥੇ ਪ੍ਰੈਸ ਕਾਨਫਰੰਸ ਕਰਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ ਤੇ ਰਾਜਨੀਤਕ ਆਗੂਆਂ ਦੀ ਮਦਦ ਮੰਗੀ ਸੀ। ਇਸ ਖ਼ਬਰ ਤੋਂ ਬਾਅਦ ਸ਼ੇਖਰ ਨੇ ਲਿਖਿਆ-ਸੁਪਰੀਮ ਕੋਰਟ ਨੇ ਰੀਆ ਨੂੰ ਸੁਰੱਖਿਆ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ, ਉਸ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਵਿਚ ਪਾ ਦੇਣਾ ਚਾਹੀਦਾ ਹੈ। ਮੁੰਬਈ ਪੁਲਿਸ ਦਾ ਕਵਰ ਹੁਣ ਹਟ ਗਿਆ ਹੈ।  ਮੀਰਾ ਚੋਪੜਾ ਨੇ ਲਿਖਿਆ ਕਿ ਦੇਸ਼ ਦੇ ਜ਼ਜਬਾਤਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਜੋ ਸੁਸ਼ਾਂਤ ਲਈ ਨਿਆਂ ਦੀ ਮੰਗ ਹੈ। ਮੈਨੂੰ ਸੀਬੀਆਈ 'ਤੇ ਪੂਰਾ ਯਕੀਨ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.