ਚੰਡੀਗੜ, 6 ਅਗਸਤ (ਹਮਦਰਦ ਨਿਊਜ਼ ਸਰਵਿਸ) : ਸ਼ਹਿਰ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਅੱਜ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ 64 ਨਵੇਂ ਮਾਮਲੇ ਸਾਹਮਣੇ ਆਏ। ਚੰਡੀਗੜ• ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1270 ਤੱਕ ਪਹੁੰਚ ਗਈ ਹੈ। ਇਨ•ਾਂ ਵਿੱਚੋਂ 715 ਮਰੀਜ਼ ਠੀਕ ਹੋ ਚੁੱਕੇ ਹਨ। ਜਦਕਿ ਸ਼ਹਿਰ ਿਵੱਚ ਇਸ ਸਮੇਂ 534 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਪੀਜੀਆਈ, ਜੀਐਮਸੀਐਚ-32, ਸੈਕਟਰ ਪੁਲਿਸ ਲਾਈਨ ਅਤੇ ਸੈਕਟਰ-22 ਮੋਬਾਇਲ ਮਾਰਕਿਟ ਵਿੱਚ ਪਿਛਲੇ ਦਿਨੀਂ ਮਿਲੇ ਕੋਰੋਨਾ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕ ਪੌਜ਼ੀਟਿਵ ਮਿਲੇ ਹਨ। ਇਸ ਮਹਾਂਮਾਰੀ ਕਾਰਨ ਹੁਣ ਤੱਕ ਸ਼ਹਿਰ ਵਿੱਚ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.