ਆਲੋਚਨਾ ਮਗਰੋਂ ਆਪਣੇ ਹੀ ਬਿਆਨ ਤੋਂ ਮਾਰੀ ਪਲਟੀ

ਵਾਸ਼ਿੰਗਟਨ, 6 ਅਗਸਤ (ਹਮਦਰਦ ਨਿਊਜ਼ ਸਰਵਿਸ) : ਮੇਲ ਰਾਹੀਂ ਵੋÎਟਿੰਗ ਦੀ ਕੱਲ• ਤੱਕ ਆਲੋਚਨਾ ਕਰ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਚਾਨਕ ਯੂ-ਟਰਨ ਲੈ ਲਿਆ ਹੈ। ਉਹ ਸਖ਼ਤ ਲੜਾਈ ਵਾਲੇ ਸੂਬੇ ਫਲੋਰਿਡਾ ਦੇ ਵੋਟਰਾਂ ਨੂੰ ਇਸ ਦੇ ਲਈ ਹੱਲਾਸ਼ੇਰੀ ਦਿੰਦੇ ਨਜ਼ਰ ਆਏ। ਇਸ ਸੁਬੇ ਵਿੱਚ ਡੈਮੋਕਰੇਟ ਉਮੀਦਵਾਰ ਦਾ ਪਲੜਾ ਭਾਰੀ ਲੱਗ ਰਿਹਾ ਹੈ। ਟਰੰਪ ਨੇ ਟਵੀਟ ਵਿੱਚ ਕਿਹਾ ਕਿ ਫਲੋਰਿਡਾ ਦਾ ਵੋਟਿੰਗ ਪ੍ਰਬੰਧ ਸੁਰੱਖਿਅਤ, ਪਰਖਿਆ ਹੋਇਆ ਅਤੇ ਭਰੋਸੇਯੋਗ ਹੈ। ਇਸ ਲਈ ਫਲੋਰਿਡਾ ਦੇ ਲੋਕ ਮੇਲ ਰਾਹੀਂ ਵੋਟਿੰਗ ਵਾਸਤੇ ਬੇਨਤੀ ਕਰਨ। ਟਰੰਪ ਨੇ ਇਹ ਵੀ ਕਿਹਾ ਕਿ ਉਹ ਸਿਰਫ਼ ਫਲੋਰਿਡਾ ਵਿੱਚ ਇਸ ਦਾ ਸਮਰਥਨ ਕਰ ਰਹੇ ਹਨ, ਕਿਸੇ ਹੋਰ ਸੂਬੇ ਵਿੱਚ ਨਹੀਂ।
ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕਾਇਲੇ ਮੈਕਨੇਨੀ ਨੇ ਇਸ ਧਾਰਨਾ ਨੂੰ ਖਾਰਜ ਕਰ ਦਿੱਤਾ ਕਿ ਰਾਸ਼ਟਰਪਤੀ ਦਾ ਨਜ਼ਰੀਆ ਬਦਲ ਗਿਆ ਹੈ। ਮੈਕਨੇਨੀ ਮੁਤਾਬਕ ਰਾਸ਼ਟਰਪਤੀ ਇੱਕ ਵਿਸ਼ੇਸ਼ ਕਾਰਨ ਕਰਕੇ ਗ਼ੈਰ-ਹਾਜ਼ਰ ਰਹਿਣ ਵਾਲਿਆਂ ਲਈ ਮੇਲ ਰਾਹੀਂ ਵੋਟਿੰਗ ਦਾ ਸਮਰਥਨ ਕਰ ਰਹੇ ਹਨ। ਉਹ ਸੂਬਿਆਂ ਵੱਲੋਂ ਸਾਰੇ ਵੋਟਰਾਂ ਲਈ ਇਸ ਵਿਵਸਥਾ ਦਾ ਵਿਰੋਧ ਕਰ ਰਹੇ ਹਨ, ਭਾਵੇਂ ਕਿਸੇ ਨੇ ਇਸ ਦੇ ਲਈ ਬੇਨਤੀ ਕੀਤੀ ਹੋਵੇ ਜਾਂ ਨਹੀਂ। ਜ਼ਿਆਦਾਤਰ ਚੋਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ•ਾਂ ਦੋਵਾਂ ਗੱਲਾਂ ਵਿੱਚ ਕੋਈ ਖਾਸ ਫਰਕ ਨਹੀਂ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.