ਵਾਸ਼ਿੰਗਟਨ, 7 ਅਗਸਤ, ਹ.ਬ. : ਰਿਪਬਲਿਕਨ ਪਾਰਟੀ ਦੇ ਸਮਰਥਕਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਨੂੰ ਪੰਗੂ ਬਣਾਉਣ ਦੀ ਕੋਸ਼ਿਸ਼ਾਂ ਨੂੰ ਨਕਾਮ ਕਰ ਦਿੱਤਾ ਹੈ। ਜੁਲਾਈ ਵਿਚ ਪਾਰਟੀ ਸਮਰਥਕਾਂ ਨੇ ਟਰੰਪ ਦੇ ਸਾਹਮਣੇ ਪੈਸਿਆਂ ਦਾ ਢੇਰ ਲਾ ਦਿੱਤਾ ਹੈ। ਟਰੰਪ ਹੁਣ ਅਪਣੇ ਪ੍ਰਚਾਰ 'ਤੇ ਵਿਰੋਧੀਆਂ ਤੋਂ ਜ਼ਿਆਦਾ ਖ਼ਰਚ ਕਰ ਸਕਦੇ ਹਨ।
ਤਿੰਨ ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣਾਂ ਦੇ ਲਈ ਟਰੰਪ ਕੈਂਪੇਨ ਅਤੇ ਸਹਿਯੋਗੀ ਸਮੂਹਾਂ ਨੇ ਸਿਰਫ ਜੁਲਾਈ ਵਿਚ ਹੀ 165 ਮਿਲੀਅਨ ਡਾਲਰ ਜੁਟਾਏ ਹਨ। ਇਸੇ ਮਹੀਨੇ ਵਿਚ ਡੈਮੋਕਰੇਟਿਕ ਉਮੀਦਵਾਰ ਜੋਅ ਬਿਡੇਨ ਸਿਰਫ 140 ਮਿਲੀਅਨ ਡਾਲਰ ਹੀ ਜੁਟਾ ਸਕੇ। ਇਸ ਨਾਲ ਚੋਣਾਂ ਦੇ ਆਖਰੀ ਦੌਰ ਵਿਚ ਟਰੰਪ ਨੂੰ ਥੋੜ੍ਹਾ ਲਾਭ ਮਿਲ ਸਕਦਾ ਹੈ। ਹੁਣ ਟਰੰਪ ਅਤੇ ਉਨ੍ਹਾਂ ਦੇ ਸਮਰਥਕ ਸਮੂਹਾਂ ਦੇ ਕੋਲ Îਇਸ਼ਤਿਹਾਰ ਅਤੇ ਹੋਰ ਮਦਾਂ ਵਿਚ ਖ਼ਰਚ ਕਰਨ ਦੇ ਲਈ 300 ਮਿਲੀਅਨ ਡਾਲਰ ਹਨ। ਜਦ ਕਿ ਬਿਡੇਨ ਸਿਰਫ 294 ਮਿਲੀਅਨ ਡਾਲਰ ਹੀ ਖ਼ਰਚ ਕਰ ਸਕਣਗੇ। ਦੋਵੇਂ ਪਾਰਟੀਆਂ ਦਾ ਸੰਮੇਲਨ ਵੀ ਇਸੇ ਮਹੀਨੇ ਹੋਣਾ ਹੈ। ਟਰੰਪ ਦੀ ਚੋਣ ਮੁਹਿੰਮ ਨਾਲ ਜੁੜੇ ਬਿਲ ਸਟੀਫਨ ਨੇ ਕਿਹਾ ਕਿ ਜੁਲਾਈ ਵਿਚ ਜੁਟਾਈ ਗਈ ਰਿਕਾਰਡ ਰਕਮ ਨਾਲ Îਇਹ ਸਾਫ ਹੈ ਕਿ ਟਰੰਪ ਨੂੰ ਮੁੜ ਰਾਸ਼ਟਰਪਤੀ ਬਣਾਉਣ ਦੇ ਲਈ ਲੋਕਾਂ ਦਾ ਉਤਸ਼ਾਹ ਵਧਦਾ ਹੀ ਜਾ ਰਿਹਾ ਹੈ। ਅਮਰੀਕਾ ਨੇ ਰਾਸ਼ਟਰਪਤੀ ਅਹੁਦੇ ਦੇ ਲਈ ਚੋਣਾਂ ਜਿਵੇਂ ਜਿਵੇਂ ਨਜ਼ਦੀਕ ਆ ਰਹੀਆਂ ਹਨ ਉਸ ਤਰ੍ਹਾਂ ਹੀ ਦੋਵੇਂ ਪਾਰਟੀਆਂ ਦੇ ਸਮਰਥਕ ਜੋੜ ਤੋੜ ਕਰਨ ਵਿਚ ਜੁਟੇ ਹੋਏ ਹਨ।
ਡੈਮੋਕਰੇਟਿਕ ਉੁਮੀਦਵਾਰ ਜੋਅ ਬਿਡੇਨ, ਟਰੰਪ ਨੂੰ ਕੋਰੋਨਾ ਵਾਇਰਸ ਦੇ ਮਾਮਲੇ ਵਿਚ ਵਰਤੀ ਗਈ ਢਿੱਲ ਦੇ ਮਾਮਲੇ ਵਿਚ ਘੇਰਨ ਵਿਚ ਲੱਗੇ ਹੋਏ ਹਨ। ਇਸ ਤੋਂ ਇਲਾਵਾ ਉਹ ਹੋਰ ਚੀਜ਼ਾਂ  ਦੇ ਲਈ ਵੀ ਟਰੰਪ ਨੂੰ ਦੋਸ਼ੀ ਠਹਿਰਾ ਰਹੇ ਹਨ ਜਦਕਿ ਟਰੰਪ ਤਮਾਮ ਚੀਜ਼ਾਂ ਦਾ ਉਦਾਹਰਣ ਦਿੰਦੇ ਹੋਏ ਅਪਣੇ ਆਪ ਨੂੰ ਬਿਹਤਰ ਰਾਸ਼ਟਰਪਤੀ ਦੱਸ ਰਹੇ ਹਨ। ਉਹ ਦੁਨੀਆ ਦੇ ਤਮਾਮ ਦੇਸ਼ਾਂ ਦੇ ਵੋਟਰਾਂ ਨੂੰ ਅਪਣੇ ਪੱਖ ਵਿਚ ਕਰਨ ਵਿਚ ਲੱਗੇ ਹੋਏ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.