ਚੰਡੀਗੜ੍ਹ, 7 ਅਗਸਤ, ਹ.ਬ. : ਦਾਲਚੀਨੀ ਹਰ ਘਰ ਦੀ ਰਸੋਈ ਵਿਚ ਪਾਉਣ ਵਾਲਾ ਅਜਿਹਾ ਮਸਾਲਾ ਹੈ ਜਿਸ ਦੀ ਵਰਤੋਂ ਭੋਜਨ ਦੇ ਸਵਾਦ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਦਾਲਚੀਨੀ ਨਾ ਸਿਰਫ਼ ਤੁਹਾਡੇ ਭੋਜਨ ਦੇ ਸਵਾਦ ਨੂੰ ਵਧਾਉਂਦੀ ਹੈ ਬਲਕਿ ਤੁਹਾਨੂੰ ਕਈ ਬਿਮਾਰੀਆਂ ਤੋਂ ਮਹਿਫੂਜ਼ ਵੀ ਰੱਖਦੀ ਹੈ। ਦਾਲਚੀਨੀ ਠੰਢ, ਜ਼ੁਕਾਮ, ਸ਼ੂਗਰ, ਬਦਹਜ਼ਮੀ ਅਤੇ ਦਸਤ ਵਰਗੇ ਰੋਗਾਂ ਤੋਂ ਬਚਾਅ ਲਈ ਕਾਫੀ ਮਦਦਗਾਰ ਸਾਬਤ ਹੁੰਦੀ ਹੈ। ਇਸ ਦੇ ਨਾਲ ਹੀ ਇਹ ਸਰੀਰ ਵਿਚ ਊਰਜਾ ਅਤੇ ਤਾਕਤ ਵੀ ਵਧਾਉਂਦੀ ਹੈ। ਕੋਰੋਨਾ ਕਾਲ ਵਿਚ ਲੋਕ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਰਵਾਇਤੀ ਚਾਹ ਦੀ ਥਾਂ ਥਾਂ ਤਰ੍ਹਾਂ ਤਰ੍ਹਾਂ ਦੀ ਹਰਬਲ ਚਾਹ ਵੱਲ ਆਕਰਸ਼ਿਤ ਹੋ ਰਹੇ ਹਨ। ਇਹ ਚਾਹ ਸਵਾਦ ਅਤੇ ਤਾਜ਼ਗੀ ਦੇਣ ਦੇ ਨਾਲ ਨਾਲ ਤੁਹਾਡੀ ਸਿਹਤ ਦਾ ਵੀ ਖਿਆਲ ਰੱਖਦੀ ਹੈ। ਦਾਲਚੀਨੀ ਚਾਹ ਪੀਣ ਦੇ ਕਈ ਫਾਇਦੇ ਹਨ। ਇਹ ਵਜ਼ਨ ਘਟਾਉਣ ਵਿਚ ਕਾਫੀ ਮਦਦਗਾਰ ਸਾਬਤ ਹੁੰਦੀ ਹੈ। ਇਹ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ। ਇਸ ਵਿਚ ਸੋਜਿਸ਼ ਘਟਾਉਣ ਦੇ ਗੁਣ ਵੀ ਮੌਜੂਦ ਹਨ, ਜੋ ਮੋਟਾਪੇ ਅਤੇ ਭਾਰ ਵਧਣ ਨਾਲ ਜੁੜੇ ਹਨ। ਦਾਲਚੀਨੀ ਚਾਹ ਤੁਹਾਨੂੰ ਭੁੱਖ ਦਾ ਘੱਟ ਅਹਿਸਾਸ ਕਰਾਉਂਦੀ ਹੈ। ਇਸ ਦੀ ਖੁਸ਼ਬੂ ਬੇਹੱਦ ਵਧੀਆ ਹੁੰਦੀ ਹੈ। ਦਾਲਚੀਨੀ ਵਿਚ ਰਸਾਇਣਕ, ਸਿਨਾਮਾਲਡਿਹਾਈਡ ਹੁੰਦਾ ਹੈ ਜੋ ਕੋਸ਼ਿਕਾਵਾਂ ਦੇ ਸੰਪਰਕ ਵਿਚ ਆਉਣ 'ਤੇ ਮੈਟਾਬਾਲਿਜ਼ਮ ਦਰ ਨੂੰ ਵਧਾ ਦਿੰਦਾ ਹੈ। ਦਾਲਚੀਨੀ ਸਰੀਰ ਦੀ ਚਰਬੀ ਨੂੰ ਬਾਲਦੀ ਹੈ ਅਤੇ ਮੋਟਾਪੇ ਤੋਂ ਮੁਕਤੀ ਦਿਵਾਉਣ ਵਿਚ ਮਦਦ ਕਰਦੀ ਹੈ। ਇਸ ਵਿਚ ਐਂਟੀ ਆਕਸੀਡੈਂਟ ਅਤੇ ਜੀਵਾਣੂਰੋਧੀ ਗੁਣ ਵੀ ਹੁੰਦੇ ਹਨ ਜੋ ਸਰੀਰ ਲਈ ਚੰਗੇ ਹੁੰਦੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.