ਮੁੰਬਈ, 7 ਅਗਸਤ, ਹ.ਬ. : ਮੁੰਬਈ ਦੇ ਦਹਿਸਰ ਇਲਾਕੇ ਵਿਚ ਰਹਿ ਰਹੀ ਭੋਜਪੁਰੀ ਅਦਾਕਾਰਾ ਅਨੁਪਮਾ ਪਾਠਕ ਨੇ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰ ਲਈ। ਉਹ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਕਥਿਤ ਖ਼ੁਦਕੁਸ਼ੀ ਕਰਨ ਤੋਂ ਇਕ ਦਿਨ ਪਹਿਲਾਂ ਅਨੁਪਮਾ ਨੇ ਫੇਸਬੁੱਕ ਲਾਈਵ ਜ਼ਰੀਏ ਆਪਣਾ ਦਰਦ ਬਿਆਨ ਕੀਤਾ ਸੀ। ਉਸ ਨੇ ਫੇਸਬੁੱਕ ਲਾਈਵ ਵੀਡੀਓ ਵਿਚ ਕਿਹਾ ਸੀ, 'ਤੁਸੀਂ ਕਿਸੇ 'ਤੇ ਭਰੋਸਾ ਕਰ ਕੇ ਜੇ ਉਸ ਨੂੰ ਆਪਣੀਆਂ ਸਮੱਸਿਆਵਾਂ ਦੱਸਦੇ ਹੋ ਤੇ ਕਹਿੰਦੇ ਹੋ ਕਿ ਤੁਹਾਡੇ ਮਨ ਵਿਚ ਖ਼ੁਦਕੁਸ਼ੀ ਦਾ ਵਿਚਾਰ ਆ ਰਿਹਾ ਹੈ ਤਾਂ ਉਹ ਤੁਰੰਤ ਤੁਹਾਨੂੰ ਦੂਰ ਰਹਿਣ ਲਈ ਕਹਿ ਦੇਵੇਗਾ। ਚਾਹੇ ਉਹ ਕਿੰਨਾ ਹੀ ਕਰੀਬੀ ਹੋਵੇ। ਉਹ ਦੋਸਤ ਚਾਹੇ ਲੜਕਾ ਹੋਵੇ ਜਾਂ ਲੜਕੀ, ਤੁਹਾਡੀ ਮੌਤ ਤੋਂ ਬਾਅਦ ਕਿਸੇ ਪੰਗੇ ਵਿਚ ਨਹੀਂ ਫਸਣਾ ਚਾਹੇਗਾ। ਇਸ ਲਈ ਤੁਸੀਂ ਕਿਸੇ ਨਾਲ ਆਪਣੀ ਸਮੱਸਿਆ ਸਾਂਝੀ ਨਾ ਕਰੋ, ਕਿਸੇ ਨੂੰ ਆਪਣਾ ਦੋਸਤ ਨਾ ਸਮਝੋ। ਤੁਸੀਂ ਅਜਿਹੇ ਬਣੋ, ਜਿਸ 'ਤੇ ਹਰ ਕੋਈ ਵਿਸ਼ਵਾਸ ਕਰੇ ਪਰ ਤੁਸੀਂ ਕਿਸੇ 'ਤੇ ਵਿਸ਼ਵਾਸ ਨਾ ਕਰੋ। ਮੈਂ ਆਪਣੀ ਜ਼ਿੰਦਗੀ ਦੇ ਅਨੁਭਵਾਂ ਤੋਂ ਸਿੱਖਿਆ ਹੈ। ਇੱਥੇ ਲੋਕ ਬਹੁਤ ਸਵਾਰਥੀ ਹਨ, ਤੁਹਾਡੀ ਪਰਵਾਹ ਨਹੀਂ ਕਰਦੇ। ਪੁਲਿਸ ਮਾਮਲੇ ਦੀ ਸ਼ਿਕਾਇਤ ਦਰਜ ਕਰ ਕੇ ਜਾਂਚ ਕਰ ਰਹੀ ਹੈ। ਖ਼ੁਦਕੁਸ਼ੀ ਨੋਟ ਅਨੁਸਾਰ ਉਸ ਨੇ ਮਲਾਡ ਦੀ ਵਿਜ਼ਡਮ ਪ੍ਰੋਡਿਊਸਰ ਕੰਪਨੀ ਵਿਚ 10 ਹਜ਼ਾਰ ਰੁਪਏ ਨਿਵੇਸ਼ ਕੀਤੇ ਸਨ ਤੇ ਕੰਪਨੀ ਉਸ ਨੂੰ ਪੈਸੇ ਵਾਪਸ ਨਹੀਂ ਸੀ ਕਰ ਰਹੀ।

ਹੋਰ ਖਬਰਾਂ »

ਹਮਦਰਦ ਟੀ.ਵੀ.