ਸਿਰਸਾ, 7 ਅਗਸਤ, ਹ.ਬ. : 3 ਅਣਪਛਾਤੇ ਵਿਅਕਤੀ ਸਿਰਸਾ ਤੋਂ ਰਾਨੀਆਂ ਰੂਟ ਨੂੰ ਜਾਣ ਵਾਲੀ ਹਰਿਆਣਾ ਰੋਡਵੇਜ਼ ਦੀ ਸਵਾਰੀਆਂ ਨਾਲ ਭਰੀ ਬਸ ਨੂੰ ਭਜਾ ਲੈ ਗਏ। ਤਿੰਨੋਂ ਅਣਪਛਾਤੇ ਵਿਅਕਤੀਆਂ ਵਿਚੋਂ ਦੋ ਦੀ ਪਛਾਣ ਪ੍ਰਦੀਪ ਅਤੇ ਲਾਜਪਤ ਨਿਵਾਸੀ ਮਹਿੰਦਰਗੜ੍ਹ ਦੇ ਰੂਪ ਵਿਚ ਹੋਈ ਜਦ ਕਿ ਤੀਜੀ ਦੀ ਪਛਾਣ ਸੁਖਬੀਰ ਨਿਵਾਸੀ ਬਣੀ ਸਿਰਸਾ ਦੇ ਰੂਪ ਵਿਚ ਹੋਈ ਹੈ।
ਬਸ ਵਿਚ ਕਰੀਬ 30 ਸਵਾਰੀਆਂ ਸਨ। ਡਿਊਟੀ ਕਰਕੇ ਵਾਪਸ ਘਰ ਜਾ ਰਿਹਾ ਇੱਕ ਰੋਡਵੇਜ਼ ਬਸ ਕੰਡਕਟਰ ਵੀ ਉਸ ਵਿਚ ਸਵਾਰ ਸੀ। ਅਣਪਛਾਤੇ ਵਿਅਕਤੀ ਬਸ ਨੂੰ ਸਹੀ ਤਰ੍ਹਾਂ ਨਹੀਂ ਚਲਾਉਣ ਅਤੇ ਸਵਾਰੀਆਂ ਦੀ ਟਿਕਟ ਨਾ ਕੱਟਣ 'ਤੇ ਬਸ ਵਿਚ ਬੈਠੇ ਕੰਡਕਟਰ ਰਣਜੀਤ ਬਾਜਵਾ ਸਵਾਰੀਆਂ ਦੀ ਟਿਕਟਾਂ ਕੱਟਣ ਲੱਗਾ। ਡਰਾਈਵਰ ਦੀ ਸੀਟ 'ਤੇ ਬੈਠੇ ਪ੍ਰਦੀਪ ਨੇ ਕਿਹਾ ਕਿ ਥੋੜ੍ਹਾ ਅੱਗੇ ਜਾ ਕੇ Îਟਿਕਟ ਕੱਟਾਂਗੇ।
ਲੇਕਿਨ ਬਸ ਜਦ ਵਾਲਮੀਕਿ ਚੌਕ ਵੀ ਪਾ ਕਰ ਗਈ ਤਾਂ ਕੰਡਕਟਰ ਨੂੰ ਫੇਰ ਟਿਕਟ ਕੱਟਣ ਤੋਂ  ਰੋਕ ਦਿੱਤਾ। ਇਸ 'ਤੇ ਕੰਡਕਟਰ ਰਣਜੀਤ ਬਾਜਵਾ ਨੂੰ ਸ਼ੱਕ ਹੋਇਆ ਤਾਂ ਉਸ ਨੇ ਬਸ ਚਲਾ ਰਹੇ  ਪ੍ਰਦੀਪ ਕੋਲੋਂ ਉਸ ਦੀ ਪਛਾਣ ਪੁੱਛੀ। ਇਸ 'ਤੇ ਪ੍ਰਦੀਪ ਨੇ ਸਾਥੀ ਸੁਖਬੀਰ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਸ ਨੇ ਬਸ ਚਲਾਉਣ ਲਈ ਕਿਹਾ ਸੀ। ਕਡੰਕਟਰ ਰਣਜੀਤ ਸਿੰਘ ਨੇ ਬਸ ਨੂੰ ਆਈਟੀਆਈ ਚੌਕ ਕੋਲ ਰੁਕਵਾ ਕੇ ਬਸ ਸਟੈਂਡ ਜੀਐਮ ਨੂੰ ਸੂਚਿਤ ਕੀਤਾ। ਖ਼ਬਰ ਮਿਲਦੇ ਹੀ ਟੀਮ ਮੌਕੇ 'ਤੇ ਪੁੱਜੀ । ਬਸ ਅਤੇ ਤਿੰਨਾਂ ਵਿਅਕਤੀਆਂ ਨੂੰ ਬਸ ਸਟੈਂਡ ਚੌਕੀ ਲੈ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.