ਫੋਰਟ ਲੌਡਰਡੇਲ, 7 ਅਗਸਤ, ਹ.ਬ. : ਅਮਰੀਕੀ  ਰਾਸ਼ਟਰਪਤੀ ਟਰੰਪ ਦੇ ਰਿਜ਼ੌਰਟ ਵਿਚ ਏਕੇ 47 ਲੈ ਕੇ 3 ਅੱਲੜਾਂ  ਦੇ ਵੜ ਜਾਣ ਕਾਰਨ ਭਾਜੜਾਂ ਪੈ ਗਈਆਂ। ਇਨ੍ਹਾਂ ਦੀ ਭਾਲ ਵਿਚ ਹੈਲੀਕਾਪਟਰ ਅਤੇ ਖੋਜੀ ਕੁੱਤੇ ਤੱਕ ਲਗਾਏ ਗਏ। ਆਖਰਕਾਰ ਤਿੰਨੋਂ ਫੜੇ ਗਏ। ਇਹ ਮਾਮਲਾ ਫਲੋਰਿਡਾ ਸੂਬੇ ਦੇ ਪਾਮ ਬੀਜ ਸਥਿਤ ਮਾਰ ਏ ਲਾਗੋ ਰਿਜ਼ੌਰਟ ਦਾ ਹੈ। ਪਾਮ ਬੀਜ ਪੁਲਿਸ ਦੇ ਬੁਲਾਰੇ ਮਾਈਕਲ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਅੱਲੜਾਂ ਨੂੰ 3 ਕਿਲੋਮੀਟਰ ਦੂਰ ਕਾਰ ਵਿਚ ਦੇਖਿਆ ਗਿਆ ਸੀ। ਪੁਲਿਸ ਦੀ ਗੱਡੀ ਦੀ ਲਾਈਨ ਪਈ ਤਾਂ ਇਹ ਭੱਜੇ ਅਤੇ ਰਿਜ਼ੌਰਟ ਦੀ ਕੰਧ ਟੱਪ ਕੇ ਅੰਦਰ ਲੁਕ ਗਏ।
ਦੱਸਿਆ ਜਾਂਦਾ ਹੈ ਕਿ ਕਰੀਬ15 ਸਾਲ ਦੇ ਮੁੰਡਿਆਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਿੱਥੇ ਆ ਗਏ ਹਨ। ਉਨ੍ਹਾਂ ਨੇ ਕੋਈ ਫਾਇਰਿੰਗ  ਵੀ ਨਹੀਂ ਕੀਤੀ। ਪੁਛਗਿੱਛ ਵਿਚ ਮੁੰਡਿਆਂ ਦਾ ਕਹਿਣਾ ਸੀ ਕਿ ਏਕੇ 47 ਉਨ੍ਹਾਂ ਕਿਤੇ ਪਈ ਮਿਲੀ ਸੀ। ਪੁਲਿਸ ਬੁਲਾਰੇ ਨੇ ਇਹ ਵੀ ਕਿਹਾ ਕਿ ਇਨ੍ਹਾਂ ਮੁੰਡਿਆਂ ਦੀ ਕਿਸਮਤ ਚੰਗੀ ਸੀ ਕਿ ਘਟਨਾ ਦੇ ਸਮੇਂ ਰਿਜ਼ੌਰਟ ਵਿਚ ਨਾ ਰਾਸ਼ਟਰਪਤੀ ਸੀ ਨਾ ਹੀ ਉਨ੍ਹਾਂ ਦਾ ਕੋਈ ਘਰ ਵਾਲਾ। ਜੇਕਰ ਉਹ ਇੱਥੇ ਹੁੰਦੇ ਤਾਂ ਸੀਕਰਟ ਸਰਵਿਸ ਏਜੰਟ ਤਿੰਨਾਂ ਨੂੰ ਗੋਲੀ ਵੀ ਮਾਰ ਸਕਦੇ ਸੀ। ਫਿਲਹਾਲ ਇਨ੍ਹਾ ਬਾਲ ਸੁਧਾਰ ਘਰ ਭੇਜਿਆ ਗਿਆ ਹੈ। ਹੁਣ ਇਹ ਤੈਅ ਹੋਣਾ  ਕਿ ਇਨ੍ਹਾਂ 'ਤੇ ਮੁਕੱਦਮਾ ਚਲਾਇਆ ਜਾਣਾ ਹੈ ਜਾਂ ਨਹੀਂ।

ਹੋਰ ਖਬਰਾਂ »

ਹਮਦਰਦ ਟੀ.ਵੀ.