ਨਵੀਂ ਦਿੱਲੀ, 7 ਅਗਸਤ, ਹ.ਬ. : ਰੂਸ ਦੇ ਰਾਸ਼ਟਪਰਤੀ ਵਲਾਦੀਮਿਰ ਪੁਤਿਨ ਦੀ ਅਕਤੂਬਰ ਵਿਚ ਭਾਰਤ ਯਾਤਰਾ ਦੌਰਾਨ ਹੋਣ ਵਲੀ ਸਾਲਾਨਾ ਸ਼ਿਖਰ ਬੈਠਕ ਵਿਚ ਦੋਵੇਂ ਦੇਸ਼ਾਂ ਦੇ ਵਿਚਾਲੇ ਕਈ ਉਚ ਪੱਧਰੀ ਸਮਝੌਤੇ ਹੋਣ ਦੀ ਸੰਭਾਵਨ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨਾਗ ਸ੍ਰੀਵਾਸਤਵ ਨੇ ਦੱਸਿਆ ਪ੍ਰਧਾਨ ਮੰਤਰੀ ਮੋਦੀ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਦੇ ਵਿਚਾਲੇ ਗੱਲਬਾਤ ਹੋਈ ਸੀ। ਇਸ ਦੌਰਾਨ ਦੋਵੇਂ ਨੇਤਾਵਾਂ ਵਿਚਾਲੇ ਖੇਤਰੀ ਅਤੇ ਕੌਮਾਂਤਰੀ ਮੁੱਦਿਆਂ 'ਤੇ ਵੀ ਚਰਚਾ ਹੋਈ ਸੀ।  ਅਨੁਰਾਗ ਨੇ ਕਿਹਾ ਕਿ ਇਸ ਤੋਂ ਪਹਿਲਾਂ ਜੂਨ ਦੇ ਆਖਰੀ ਹਫ਼ਤੇ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਮਾਸਕੋ ਗਏ ਸੀ। ਉਸ ਦੌਰਾਨ ਭਾਰਤੀ ਸੈਨਿਕ ਦਸਤੇ ਨੇ ਦੂਜੇ ਵਿਸ਼ਵ ਯੁੱਧ ਵਿਚ ਮਿਲੀ ਜਿੱਤ ਦੀ 75ਵੀਂ ਵਰ੍ਹੇਗੰਢ ਦੇ ਮੌਕੇ 'ਤੇ ਆਯੋਜਤ ਪਰੇਡ ਵਿਚ ਹਿੱਸਾ ਲਿਆ ਸੀ। ਬੁਧਵਾਰ ਨੂੰ ਵਿਦੇਸ਼ ਸਕੱਤਰ ਹਰਸ਼ਵਰਧਨ ਅਤੇ ਰੂਸੀ ਉਪ ਵਿਦੇਸ਼ ਮੰਤਰੀ ਵਿਚਾਲੇ ਗੱਲਬਾਤ ਹੋਈ ਜਿਸ ਵਿਚ ਅੱਗੇ ਵੀ ਅਜਿਹੇ ਆਯੋਜਨਾਂ ਵਿਚ ਸਹਿਭਾਗਿਤਾ ਦੇ ਵਿਚਾਰ ਨੂੰ ਅੱਗੇ ਵਧਾਉਣ 'ਤੇ ਸਹਿਮਤੀ ਜਤਾਈ ਗਈ। ਕਿਉਂÎਕਿ ਕੋਰੋਨਾ ਕਾਰਨ ਇੱਕ ਦੂਜੇ ਦੇ ਦੇਸ਼ ਵਿਚ ਨਹੀਂ ਜਾ ਪਾ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.