ਖੁਫ਼ੀਆ ਅਧਿਕਾਰੀ ਨੂੰ ਮਾਰਨ ਦੀ ਸੀ ਤਿਆਰੀ

ਰਿਆਦ, 7 ਅਗਸਤ (ਹਮਦਰਦ ਨਿਊਜ਼ ਸਰਵਿਸ) : ਸਾਊਦੀ ਅਰਬ ਦੇ ਕਰਾਊਨ ਪਿੰ੍ਰਸ ਮੁਹੰਮਦ ਬਿਨ ਸਲਮਾਨ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਸਾਊਦੀ ਅਰਬ ਦੇ ਇੱਕ ਸਾਬਕਾ ਸੀਨੀਅਰ ਖੁਫ਼ੀਆ ਅਧਿਕਾਰੀ ਡਾਕਟਰ ਸਾਦ ਅਲਜਬਰੀ ਨੇ ਦੋਸ਼ ਲਾਇਆ ਹੈ ਕਿ ਸਲਮਾਨ ਨੇ ਉਸ ਨੂੰ ਮਾਰਨ ਲਈ ਕਾਤਲਾਂ ਦਾ ਇੱਕ ਦਲ ਕੈਨੇਡਾ ਭੇਜਿਆ ਸੀ। ਡਾਕਟਰ ਸਾਦ ਨੇ ਕਿਹਾ ਕਿ ਕਾਤਲਾਂ ਦਾ ਇਹ ਦਲ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਤੋਂ ਕੁਝ ਦਿਨ ਬਾਅਦ ਹੀ ਕੈਨੇਡਾ ਪਹੁੰਚਿਆ ਸੀ। ਹਾਲਾਂਕਿ ਹਮਲਾਵਰਾਂ ਦੀ ਯੋਜਨਾ ਅਸਫ਼ਲ ਰਹੀ ਅਤੇ ਡਾਕਟਰ ਸਾਦ ਬਚ ਗਏ। ਖਸ਼ੋਗੀ ਦਾ ਤੁਰਕੀ ਵਿੱਚ ਕਤਲ ਵੀ ਪ੍ਰਿੰਸ ਸਲਮਾਨ ਵੱਲੋਂ ਭੇਜੇ ਗਏ ਕਾਤਲਾਂ ਦੇ ਇਸ ਦਲ ਨੇ ਕੀਤਾ ਸੀ। ਅਮਰੀਕੀ ਕੋਰਟ ਵਿੱਚ ਦਾਖ਼ਲ ਕੀਤੇ ਗਏ ਦਸਤਾਵੇਜ਼ਾਂ ਵਿੱਚ ਮੁਹੰਮਦ ਬਿਨ ਸਲਮਾਨ 'ਤੇ ਇਹ ਗੰਭੀਰ ਦੋਸ਼ ਲਾਏ ਗਏ ਹਨ।
ਡਾਕਟਰ ਜਬਰੀ ਲਗਭਗ ਤਿੰਨ ਸਾਲ ਪਹਿਲਾਂ ਦੇਸ਼ ਨਿਕਾਲਾ (ਡਿਪੋਰਟ) ਮਿਲਣ ਮਗਰੋਂ ਸਾਊਦੀ ਅਰਬ 'ਚੋਂ ਕੈਨੇਡਾ ਚਲੇ ਗਏ ਸਨ। ਇਸ ਤੋਂ ਬਾਅਦ ਉਹ ਨਿੱਜੀ ਸੁਰੱਖਿਆ ਵਿੱਚ ਟੋਰਾਂਟੋ ਵਿੱਚ ਰਹਿੰਦੇ ਹਨ। ਕੋਰਟ ਦੇ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਸਾਉੋਦੀ ਅਰਬ ਦੇ ਹਿਟਮੈਨ ਉਸ ਸਮੇਂ ਅਸਫ਼ਲ ਹੋ ਗਏ, ਜਦੋਂ ਕੈਨੇਡਾ ਦੇ ਬਾਰਡਰ ਏਜੰਟਾਂ ਨੂੰ ਉਨ•ਾਂ 'ਤੇ ਸ਼ੱਕ ਹੋ ਗਿਆ। ਇਹ ਲੋਕ ਉਸ ਸਮੇਂ ਟੋਰਾਂਟੇ ਦੇ ਏਅਰਪੋਰਟ ਰਾਹੀਂ ਕੈਨੇਡਾ ਵਿੱਚ ਦਾਖ਼ਲ ਹੋਣ ਦਾ ਯਤਨ ਕਰ ਰਹੇ ਸਨ। ਡਾਕਟਰ ਜਬਰੀ ਲੰਬੇ ਸਮੇਂ ਤੱਕ ਸਾਊਦੀ ਅਰਬ ਵਿੱਚ ਬਰਤਾਨੀਆ ਦੀ ਖੁਫ਼ੀਆ ਏਜੰਸੀ 'ਐਮ16' ਅਤੇ ਹੋਰ ਪੱਛਮੀ ਖੁਫ਼ੀਆ ਏਜੰਸੀਆਂ ਲਈ ਕੰਮ ਕਰਦੇ ਰਹੇ ਹਨ।
ਵਾਸ਼ਿੰਗਟਨ ਡੀਸੀ ਵਿੱਚ ਦਾਖ਼ਲ ਕੀਤੀ ਗਈ 106 ਸਫ਼ਿਆਂ ਦੀ ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਹੈ ਕਿ ਡਾਕਟਰ ਜਬਰੀ ਨੂੰ ਚੁੱਪ ਕਰਾਉਣ ਲਈ ਸਾਊਦੀ ਪ੍ਰਿੰਸ ਨੇ ਉਨ•ਾਂ ਨੂੰ ਮਾਰਨ ਦਾ ਯਤਨ ਕੀਤਾ ਸੀ। ਡਾਕਟਰ ਜਬਰੀ ਨੇ ਕਿਹਾ ਕਿ ਉਸ ਕਈ ਮਹੱਤਵਪੂਰਨ ਜਾਣਕਾਰੀਆਂ ਹਨ। ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਇਸ ਵਿੱਚ ਕਥਿਤ ਭ੍ਰਿਸ਼ਟਾਚਾਰ ਅਤੇ ਸਾਊਦੀ ਪ੍ਰਿੰਸ ਦੇ ਕਿਰਾਏ ਦੇ ਸਿਪਾਹੀਆਂ ਦੇ 'ਟਾਈਗਰ ਸਕਵਾਇਡ' ਦੀਆਂ ਜਾਣਕਾਰੀਆਂ ਸ਼ਾਮਲ ਹਨ। ਟਾਈਗਰ ਸਕਵਾਇਡ ਦੇ ਮੈਂਬਰਾਂ ਨੇ ਹੀ ਸਾਲ 2018 ਵਿੱਚ ਪੱਤਰਕਾਰ ਜਮਾਲ ਖਸ਼ੋਗੀ ਦਾ ਤੁਰਕੀ ਵਿੱਚ ਸਾਊਦੀ ਦੂਤਾਵਾਸ 'ਚ ਕਤਲ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਡਾਕਟਰ ਜਬਰੀ ਸਾਊਦੀ ਅਰਬ ਤੋਂ ਤੁਰਕੀ ਗਏ ਅਤੇ ਉੱਥੋਂ ਕੈਨੇਡਾ ਚਲੇ ਗਏ ਸਨ। ਉਨ•ਾਂ ਨੇ ਦੋਸ਼ ਲਾਇਆ ਕਿ ਪ੍ਰਿੰਸ ਨੇ ਕਈ ਵਾਰ ਉਨ•ਾਂ ਨੂੰ ਦੇਸ਼ ਵਿੱਚ ਵਾਪਸ ਆਉਣ ਦਾ ਸੱਦਾ ਦਿੱਤਾ। ਕਈ ਵਾਰ ਤਾਂ ਉਨ•ਾਂ ਨੇ ਖੁਦ ਹੀ ਮੈਸੇਜ ਕੀਤਾ। ਅਜਿਹੇ ਹੀ ਇੱਕ ਮੈਸੇਜ ਵਿੱਚ ਸਾਊਦੀ ਪ੍ਰਿੰਸ ਨੇ ਕਿਹਾ ਸੀ ਕਿ ਉਹ ਨਿਸ਼ਚਿਤ ਤੌਰ 'ਤੇ ਉਸ ਤੱਕ ਪਹੁੰਚ ਜਾਣਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.