ਪੁਲਿਸ ਵੱਲੋਂ ਕੇਸ ਦਰਜ, ਜਾਂਚ ਸ਼ੁਰੂ

ਅੰਮ੍ਰਿਤਸਰ, 7 ਅਗਸਤ (ਹਮਦਰਦ ਨਿਊਜ਼ ਸਰਵਿਸ) : ਅੰਮ੍ਰਿਤਸਰ ਦੀ ਰੰਜੀਤ ਐਵੇਨਿਊ ਥਾਣਾ ਪੁਲਿਸ ਨੇ ਕੈਨੇਡਾ ਭੇਜਣ ਦੇ ਨਾਂ 'ਤੇ 53.80 ਲੱਖ ਰੁਪਏ ਠੱਗਣ ਦੇ ਮਾਮਲੇ 'ਚ ਜਲੰਧਰ ਦੇ ਵਾਸੀ ਪਵਨ ਕੁਮਾਰ ਵਿਰੁੱਧ ਕੇਸ ਦਰਜ ਕੀਤਾ ਹੈ। ਏਸੀਪੀ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਰੰਜੀਤ ਐਵੇਨਿਊ ਦੇ ਵਾਸੀ ਭੂਪਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਦੀ ਮੁਲਾਕਾਤ ਜਲੰਧਰ ਦੇ ਵਾਸੀ ਪਵਨ ਕੁਮਾਰ ਨਾਲ ਹੋਈ ਸੀ। ਪਵਨ ਨੇ ਉਸ ਨੂੰ ਦੱਸਿਆ ਕਿ ਉਹ ਪੇਸ਼ੇ ਵਜੋਂ ਟਰੈਵਲ ਏਜੰਟ ਹੈ ਅਤੇ ਲੋਕਾਂ ਨੂੰ ਵਿਦੇਸ਼ ਭੇਜਦਾ ਹੈ। ਭੂਪਿੰਦਰ ਸਿੰਘ ਆਪਣੇ ਤਿੰਨ ਬੱਚਿਆਂ ਨੂੰ ਕੈਨੇਡਾ ਵਿੱਚ ਨੌਕਰੀ ਲਗਵਾਉਣਾ ਚਾਹੁੰਦਾ ਸੀ। ਇਸ ਕੰਮ ਲਈ ਪਵਨ ਕੁਮਾਰ ਨੇ ਉਸ ਕੋਲੋਂ 53.80 ਲੱਖ ਰੁਪਏ ਦੀ ਮੰਗ ਕੀਤੀ। ਭੂਪਿੰਦਰ ਸਿੰਘ ਨੇ ਕਿਸੇ ਤਰ•ਾਂ ਉਕਤ ਰਾਸ਼ੀ ਦਾ ਬੰਦੋਬਸਤ ਕੀਤਾ ਅਤੇ ਟਰੈਵਲ ਏਜੰਟ ਪਵਨ ਕੁਮਾਰ ਨੂੰ ਰਕਮ ਦੇ ਦਿੱਤੀ। ਪਵਨ ਨੇ ਬੱਚਿਆਂ ਦੇ ਪਾਸਪੋਰਟ ਵੀ ਵੀਜ਼ਾ ਲਗਵਾਉਣ ਲਈ ਆਪਣੇ ਕੋਲ ਰੱਖ ਲਏ ਸਨ। ਇਸ ਮਗਰੋਂ ਨਾ ਤਾਂ ਪਵਨ ਨੇ ਬੱਚਿਆਂ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਉਨ•ਾਂ ਦੇ ਪੈਸੇ ਵਾਪਸ ਕੀਤੇ। ਪੁਲਿਸ ਨੇ ਭੂਪਿੰਦਰ ਸਿੰਘ ਦੀ ਸ਼ਿਕਾਇਤ 'ਤੇ ਪਵਨ ਕੁਮਾਰ ਵਿਰੁੱਧ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਵਨ ਫਰਾਰ ਹੈ ਅਤੇ ਪੁਲਿਸ ਨੂੰ ਫੜਨ ਲਈ ਭਾਲ ਕਰ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.