ਅਮਰੀਕਾ ਦੇ 34 ਸੂਬਿਆਂ ਸਣੇ ਕੈਨੇਡਾ ਦੇ ਕੁਝ ਹਿੱਸਿਆਂ 'ਚ ਅਲਰਟ ਜਾਰੀ

ਔਟਾਵਾ, ਵਾਸ਼ਿੰਗਟਨ, 7 ਅਗਸਤ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਭਰ ਵਿੱਚ ਕੋਰੋਨਾ ਮਹਾਂਮਾਰੀ ਦਾ ਖ਼ਤਰਾ ਅਜੇ ਟਲ਼ਿਆ ਨਹੀਂ ਹੈ ਕਿ ਵੱਖ-ਵੱਖ ਥਾਵਾਂ ਤੋਂ ਨਵੀਂ ਤਰ•ਾਂ ਦੇ ਵਾਇਰਸ ਫ਼ੈਲਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਇਸੇ ਤਰ•ਾਂ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਰਿਹਾ ਹੈ ਕਿ ਕੈਨੇਡਾ ਅਤੇ ਅਮਰੀਕਾ ਵਿੱਚ ਪਿਆਜ ਰਾਹੀਂ ਇੱਕ ਖ਼ਤਰਨਾਕ ਬਿਮਾਰੀ ਫ਼ੈਲ ਰਹੀ ਹੈ। ਇਹ ਰੋਗ ਸੈਲਮੋਨੇਲਾ ਨਾਮਕ ਬੈਕਟੀਰੀਆ ਰਾਹੀਂ ਫੈਲਦਾ ਦੱਸਿਆ ਜਾ ਰਿਹਾ ਹੈ। ਇਹ ਬਿਮਾਰੀ ਅਮਰੀਕਾ ਦੇ 34 ਸੂਬਿਆਂ ਵਿੱਚ 400 ਲੋਕਾਂ ਨੂੰ ਅਤੇ ਕੈਨੇਡਾ ਦੇ ਕੁਝ ਹਿੱਸੇ ਵਿੱਚ 50 ਤੋਂ ਵੱਧ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕੀ ਹੈ।
ਇਸ ਖ਼ਤਰੇ ਨੂੰ ਭਾਂਪਦੇ ਹੋਏ ਕੈਨੇਡਾ ਦੇ ਸਿਹਤ ਵਿਭਾਗ ਨੇ ਆਪਣੇ ਨਾਗਰਿਕਾਂ ਨੂੰ ਅਮਰੀਕਾ ਤੋਂ ਆਏ ਪਿਆਜ ਨਾ ਖਾਣ ਦੀ ਸਲਾਹ ਦਿੱਤੀ ਗਈ ਹੈ। ਅਮਰੀਕਾ ਦੀ ਸਭ ਤੋਂ ਵੱਡੀ ਸਿਹਤ ਏਜੰਸੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਨੇ ਵੀ ਲੋਕਾਂ ਲਈ ਚੇਤਾਵਨੀ ਜਾਰੀ ਕਰ ਦਿੱਤੀ ਹੈ। ਏਜੰਸੀ ਨੇ ਆਪਣੇ ਦਿਸ਼ਾ-ਨਿਰਦੇਸ਼ਾਂ ਵਿੱਚ ਲੋਕਾਂ ਨੂੰ ਥੌਮਸਨ ਇੰਟਰਨੈਸ਼ਨਲ ਕੰਪਨੀ ਵੱਲੋਂ ਵੇਚੇ ਗਏ ਪਿਆਜ ਖਾਣ ਤੋਂ ਰੋਕ ਦਿੱਤਾ ਹੈ।  ਇਹੀ ਨਹੀਂ, ਜਿਨ•ਾਂ ਦੇ ਘਰਾਂ ਵਿੱਚ ਪਹਿਲਾਂ ਹੀ ਇਸ ਕੰਪਨੀ ਦੇ ਪਿਆਜ ਹਨ, ਉਨ•ਾਂ ਨੂੰ ਕੂੜੇਦਾਨ ਵਿੱਚ ਸੁੱਟਣ ਕਿਹਾ ਗਿਆ ਹੈ ਅਤੇ ਜਿਨ•ਾਂ ਵਿਅਕਤੀਆਂ ਨੇ ਇਹ ਪਿਆਜ ਖਾਧੇ ਹਨ, ਉਨ•ਾਂ ਨੂੰ ਡਾਕਟਰੀ ਜਾਂਚ ਕਰਾਉਣ ਦੀ ਸਲਾਹ ਦਿੱਤੀ ਗਈ ਹੈ।
ਮਾਹਰਾਂ ਦੀ ਮੰਨੀਏ ਤਾਂ ਅਮਰੀਕਾ ਵਿੱਚ ਵਿਕਣ ਵਾਲੇ ਲਾਲ ਅਤੇ ਪੀਲੇ ਪਿਆਜ ਤੋਂ ਸੈਲਮੋਨੇਲਾ ਨਾਮਕ ਬੈਕਟੀਰੀਆ ਦੀ ਇਨਫ਼ੈਕਸ਼ਨ ਫੈਲੀ ਹੈ। ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫਡੀਏ) ਨੇ ਦੱਸਿਆ ਕਿ ਸਭ ਤੋਂ ਪਹਿਲਾਂ 19 ਜੂਨ ਤੋਂ 11 ਜੁਲਾਈ ਦੇ ਵਿਚਕਾਰ ਇਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਹੌਲੀ-ਹੌਲੀ ਇਸ ਵਿੱਚ ਵਾਧਾ ਦੇਖਿਆ ਗਿਆ। ਇਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਸੀਡੀਸੀ ਨੇ ਪਿਆਜ ਸਪਲਾਇਰ ਥੌਮਸਨ ਇੰਟਰਨੈਸ਼ਨਲ ਕੰਪਨੀ ਵਿਰੁੱਧ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤਾ ਹੈ। ਇੱਧਰ, ਸਪਲਾਇਰ ਨੇ ਵੀ ਲਾਲ, ਸਫ਼ੇਦ, ਪੀਲੇ ਅਤੇ ਮਿੱਠੇ ਪਿਆਜ ਨੂੰ ਮਾਰਕਿਟ ਵਿੱਚੋਂ ਵਾਪਸ ਮੰਗਾ ਲਿਆ ਹੈ, ਪਰ ਕੰਪਨੀ ਦਾ ਕਹਿਣਾ ਹੈ ਕਿ ਉਨ•ਾਂ ਨੂੰ ਇਸ ਦੀ ਥੋੜੀ ਜਿਹੀ ਵੀ ਜਾਣਕਾਰੀ ਨਹੀਂ ਹੈ ਕਿ ਉਨ•ਾਂ ਦੇ ਉਤਪਾਦ ਨਾਲ ਕਿਸੇ ਤਰ•ਾਂ ਦੀ ਬਿਮਾਰੀ ਫ਼ੈਲ ਰਹੀ ਸੀ।
ਸੀਡੀਸੀ ਨੇ ਜੋ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਉਨ•ਾਂ ਮੁਤਾਬਕ ਇਹ ਪਿਆਜ ਖਾਣ ਨਾਲ ਜਿਨ•ਾਂ ਲੋਕਾਂ ਵਿੱਚ ਇਹ ਬਿਮਾਰੀ ਫ਼ੈਲੀ ਹੈ, ਉਨ•ਾਂ ਵਿੱਚ ਕਈ ਤਰ•ਾਂ ਦੇ ਲੱਛਣ ਦਿਖਾਈ ਦੇ ਰਹੇ ਹਨ। ਜਿਵੇਂ ਇਸ ਬਿਮਾਰੀ ਦੇ ਲਪੇਟ ਵਿੱਚ ਆਏ ਵਿਅਕਤੀ ਨੂੰ ਬੁਖਾਰ ਅਤੇ ਪੇਟ ਦਰਦ ਹੋ ਸਕਦਾ ਹੈ, ਡਾਇਰੀਆ ਦੀ ਸ਼ਿਕਾਇਤ ਵੀ ਸੰਭਵ ਹੈ, ਇਹ ਲੱਛਣ 6 ਘੰਟੇ ਤੋਂ ਲੈ ਕੇ 6 ਦਿਨ ਦੇ ਅੰਦਰ ਦਿਖਾਈ ਦੇ ਸਕਦੇ ਹਨ। ਇਸ ਤੋਂ ਇਲਾਵਾ ਸੈਲਮੋਨੇਲਾ ਬੈਕਟੀਰੀਆ ਆਂਦਰਾ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਹ ਵਾਇਰਸ ਮੁੱਖ ਤੌਰ 'ਤੇ ਪੰਜ ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਜਾਂ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਵਿੱਚ ਫੈਲ ਰਿਹਾ ਹੈ। ਜਿਸ ਵਿਅਕਤੀ 'ਚ ਪਿਆਜ ਖਾਣ ਮਗਰੋਂ 6 ਘੰਟੇ ਬਾਅਦ ਇਹ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਡਾਕਟਰ ਨਾਲ ਸੰਪਰਕ ਕਰੇ।

ਹੋਰ ਖਬਰਾਂ »

ਹਮਦਰਦ ਟੀ.ਵੀ.