ਬੇਰੂਤ, 7 ਅਗਸਤ (ਹਮਦਰਦ ਨਿਊਜ਼ ਸਰਵਿਸ) : ਲੇਬਨਾਨ ਦੇ ਬੇਰੂਤ 'ਚ ਬੀਤੇ ਦਿਨੀਂ ਖ਼ਤਰਨਾਕ ਧਮਾਕਾ ਹੋਇਆ ਸੀ, ਜਿਸ ਵਿੱਚ 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਤੇ ਲਗਭਗ 4 ਹਜ਼ਾਰ ਲੋਕ ਜ਼ਖਮੀ ਹੋ ਗਏ। ਇਸ ਮਾਮਲੇ ਵਿੱਚ ਲੇਬਨਾਨ ਸਰਕਾਰ ਨੇ ਬੇਰੂਤ ਬੰਦਰਗਾਹ ਦੇ 16 ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੇਬਨਾਨ ਦੀ ਸਰਕਾਰੀ ਖ਼ਬਰ ਏਜੰਸੀ ਮੁਤਾਬਕ ਇਸ ਕੇਸ ਵਿੱਚ ਹੁਣ ਤੱਕ 18 ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਇਸ ਸਾਰੇ ਬੰਦਰਗਾਹ ਅਤੇ ਸਰਹੱਦ 'ਤੇ ਤੈਨਾਤ ਅਧਿਕਾਰੀ ਅਤੇ ਕਰਮਚਾਰੀ ਹਨ। ਲੇਬਨਾਨ ਰੈਡ ਕਰਾਸ ਸੋਸਾਇਟੀ ਦੇ ਜਨਰਲ ਸਕੱਤਰ ਕੇਟਾਨੇਹ ਨੇ ਦੱਸਿਆ ਕਿ ਇਸ ਹਾਦਸੇ 'ਚ 4 ਹਜ਼ਾਰ ਲੋਕ ਜ਼ਖਮੀ ਹੋਏ ਹਨ, ਜਿਨ•ਾਂ ਵਿੱਚੋਂ ਕਈਆਂ ਦੀਆਂ ਹਾਲਤ ਗੰਭੀਰ ਬਣੀ ਹੋਈ ਹੈ। ਕਈ ਲੋਕ ਅਜੇ ਵੀ ਧਮਾਕੇ ਨਾਲ ਡਿੱਗੀਆਂ ਇਮਾਰਤਾਂ ਦੇ ਮਲਬੇ ਵਿੱਚ ਦਬੇ ਹੋਏ ਹਨ। ਮਲਬੇ ਨੂੰ ਹਟਾਉਣ ਦਾ ਕੰਮ ਲਗਾਤਾਰ ਜਾਰੀ ਹੈ। ਲੇਬਨਾਨ ਰੈਡ ਕਰਾਸ ਸੋਸਾਇਟੀ ਦੇ ਜਨਰਲ ਸਕੱਤਰ ਕੇਟਾਨੇਹ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜ਼ਖਮੀਆਂ ਨੂੰ ਬੇਰੂਤ ਤੋਂ ਬਾਹਰ ਸਥਿਤ ਹਸਪਤਾਲਾਂ ਵਿੱਚ ਪਹੁੰਚਾਇਆ ਜਾਵੇ, ਕਿਉਂਕਿ ਬੇਰੂਤ ਦੇ ਹਸਪਤਾਲ ਜ਼ਖਮੀ ਮਰੀਜ਼ਾਂ ਨਾਲ ਭਰੇ ਹੋਏ ਹਨ। ਇਸ ਕਾਰਨ ਇੰਨੇ ਮਰੀਜ਼ਾਂ ਦਾ ਇਲਾਜ ਕਰਨਾ ਵੀ ਡਾਕਟਰਾਂ ਲਈ ਮੁਸ਼ਕਲ ਹੋਇਆ ਪਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.