ਹੁਣ ਦੋਵਾਂ ਨੂੰ ਬ੍ਰਿਟਿਸ਼ ਨਾਗਰਿਕ ਬਣਾਏ ਜਾਣ ਦੀ ਤਿਆਰੀ

ਲੰਡਨ, 7 ਅਗਸਤ (ਹਮਦਰਦ ਨਿਊਜ਼ ਸਰਵਿਸ) : ਮਾਤਾ-ਪਿਤਾ ਦੇ ਝਗੜੇ ਦੇ ਚਲਦਿਆਂ ਇੰਗਲੈਂਡ ਵਿੱਚ ਦੋ ਭਾਰਤੀ ਬੱਚੇ ਦੇਖਭਾਲ ਕੇਂਦਰ ਵਿੱਚ ਫਸੇ ਗਏ ਹਨ ਅਤੇ ਸਥਾਨਕ ਅਧਿਕਾਰੀ ਹੁਣ ਉਨ•ਾਂ ਦੀ ਨਾਗਰਿਕਤਾ ਬਦਲ ਕੇ ਭਾਰਤੀ ਤੋਂ ਬ੍ਰਿਟਿਸ਼ ਕਰਨਾ ਚਾਹੁੰਦੇ ਹਨ। ਇਨ•ਾਂ ਵਿੱਚੋਂ ਇੱਕ ਬੱਚੇ ਦੀ ਉਮਰ 11 ਸਾਲ ਅਤੇ ਦੂਜੇ ਦੀ ਉਮਰ 9 ਸਾਲ ਹੈ। ਮਾਮਲਾ ਬਰਤਾਨੀਆ ਦੀ ਕੋਰਟ ਆਫ਼ ਅਪੀਲ ਵਿੱਚ ਪਹੁੰਚ ਗਿਆ ਹੈ। ਤਿੰਨ ਜੱਜਾਂ ਲਾਰਡ ਜਸਟਿਸ ਪੀਟਰ ਜੈਕਸਨ, ਲਾਰਡ ਜਸਟਿਸ ਰਿਚਰਡ ਮੈੱਕੋਂਬੇ ਅਤੇ ਲੇਡੀ ਜਸਟਿਸ ਐਲੀਨੋਰ ਕਿੰਗ ਦੇ ਬੈਂਚ ਨੇ ਹੁਕਮ ਦਿੱਤਾ ਹੈ ਕਿ ਮਾਤਾ-ਪਿਤਾ ਦੇ ਝਗੜੇ ਦੇ ਚਲਦਿਆਂ ਬਰਮਿੰਘਮ ਚਿਲਡਰੰਜ਼ ਟਰੱਸਟ ਨੂੰ ਬ੍ਰਿਟਿਸ਼ ਨਾਗਰਿਕਤਾ ਲਈ ਅਪਲਾਈ ਕਰਨ ਤੋਂ ਪਹਿਲਾਂ ਅਦਾਲਤ ਦੀ ਆਗਿਆ ਲੈਣੀ ਚਾਹੀਦੀ ਹੈ। ਮਾਮਲਾ ਅਗਸਤ 2015 ਦਾ ਹੈ, ਜਦੋਂ ਇਨ•ਾਂ ਦੋਵਾਂ ਭਾਰਤੀ ਬੱਚਿਆਂ ਨੂੰ ਇਨ•ਾਂ ਦੇ ਮਾਤਾ-ਪਿਤਾ ਦੀ ਦੇਖ-ਰੇਖ ਤੋਂ ਅਲੱਗ ਕਰ ਦਿੱਤਾ ਗਿਆ ਸੀ। ਜਦਕਿ ਉਹ 2004 'ਚ ਬ੍ਰਿਟੇਨ ਆਏ ਸਨ।
ਦੱਸਿਆ ਗਿਆ ਹੈ ਕਿ ਬੱਚਿਆਂ ਦੇ ਮਾਤਾ-ਪਿਤਾ ਨਾਲ ਪੰਜ ਸਾਲ ਤੋਂ ਕੋਈ ਸੰਪਰਕ ਨਹੀਂ ਹੋ ਸਕਿਆ ਹੈ। ਬ੍ਰਿਟੇਨ ਵਿੱਚ ਰਹਿ ਰਹੇ ਬੱਚਿਆਂ ਦੇ ਪਿਤਾ ਦੀ ਨੁਮਾਇੰਦਗੀ ਜਾਣੇ-ਪਛਾਣੇ ਭਾਰਤੀ ਵਕੀਲ ਹਰੀਸ਼ ਸਾਲਵੇ ਕਰ ਰਹੇ ਹਨ। ਸਥਾਨਕ ਅਧਿਕਾਰੀਆਂ ਪ੍ਰਤੀ ਬੱਚਿਆਂ ਦੇ ਪਿਤਾ ਦੇ ਉਲਟ ਰੁਖ ਦੇ ਚਲਦਿਆਂ ਉਸ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਬੱਚਿਆਂ ਦੀ ਮਾਂ ਨਵੰਬਰ 2015 ਵਿੱਚ ਬ੍ਰਿਟੇਨ ਛੱਡ ਕੇ ਚਲੀ ਗਈ ਸੀ ਅਤੇ ਇਸ ਸਮੇਂ ਸਿੰਗਾਪੁਰ ਵਿੱਚ ਰਹਿ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.