ਵਿਸ਼ਵ ਸਿਹਤ ਸੰਗਠਨ ਨੇ ਜਾਰੀ ਕੀਤਾ ਬਿਆਨ

ਜੇਨੇਵਾ, 7 ਅਗਸਤ (ਹਮਦਰਦ ਨਿਊਜ਼ ਸਰਵਿਸ) : ਵਿਸ਼ਵ ਸਿਹਤ ਸੰਗਠਨ ਦੇ ਜਨਰਲ ਡਾਇਰੈਕਟਰ ਟੇਡਰੋਸ ਅਧਾਨੋਮ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਜੇਕਰ ਦੁਨੀਆ ਦੀ ਕੋਈ ਵੀ ਕੋਰੋਨਾ ਵੈਕਸੀਨ ਸਾਰਿਆਂ ਨੂੰ ਜਨਤਕ ਤੌਰ 'ਤੇ ਉਪਲੱਬਧ ਕਰਵਾਈ ਜਾਵੇ ਤਾਂ ਦੁਨੀਆ ਭਰ ਵਿੱਚ ਆਰਥਿਕ ਸੁਧਾਰ ਤੇਜ਼ੀ ਨਾਲ ਹੋ ਸਕਦੇ ਹਨ। ਜਨਰਲ ਡਾਇਰੈਕਟਰ ਟੇਡਰੋਸ ਨੇ ਇਹ ਵਿਚਾਰ ਅਮਰੀਕਾ ਵਿੱਚ ਅਸਪੇਨ ਸਿਕਿਉਰਿਟੀ ਫੋਰਮ ਦੇ ਮੈਂਬਰਾਂ ਨਾਲ ਇੱਕ ਆਨਲਾਈਨ ਪੈਨਲ ਚਰਚਾ ਵਿੱਚ ਸਾਂਝੇ ਕੀਤੇ। ਟੇਡਰੋਸ ਨੇ ਕਿਹਾ ਕਿ ਵੈਕਸੀਨ ਸਾਂਝੀ ਕਰਨ ਨਾਲ ਅਸਲ ਵਿੱਚ ਦੁਨੀਆ ਨੂੰ ਇਕੱਠਿਆਂ ਠੀਕ ਹੋਣ ਵਿੱਚ ਮਦਦ ਮਿਲੇਗੀ। ਆਰਥਿਕ ਸੁਧਾਰ ਤੇਜ਼ੀ ਨਾਲ ਹੋ ਸਕਦਾ ਹੈ ਅਤੇ ਕੋਰੋਨਾ ਨਾਲ ਘੱਟ ਨੁਕਸਾਨ ਹੋ ਸਕਦਾ ਹੈ। ਉਨ•ਾਂ ਕਿਹਾ ਕਿ ਵੈਕਸੀਨ ਨੂੰ ਲੈ ਕੇ ਰਾਸ਼ਟਰਵਾਦ ਕਰਨਾ ਚੰਗੀ ਗੱਲ ਨਹੀਂ ਹੈ। ਇਸ ਨਾਲ ਕਿਸੇ ਦੀ ਮਦਦ ਨਹੀਂ ਹੋਵੇਗੀ।
ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਐਮਰਜੰਸੀ ਮਾਮਲਿਆਂ ਦੇ ਡਾਇਰੈਕਟਰ ਮਾਈਕਲ ਰਿਆਨ ਨੂੰ ਜਦੋਂ ਇੱਕ ਪ੍ਰਸਤਾਵਿਤ ਰੂਸੀ ਟੀਕੇ ਬਾਰੇ ਪੁੱÎਿਛਆ ਗਿਆ ਤਾਂ ਉਨ•ਾਂ ਨੇ ਪੈਨਲ ਨੂੰ ਦੱਸਿਆ ਕਿ ਕਿਸੇ ਵੀ ਟੀਕੇ ਨੂੰ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਟ੍ਰਾਇਲ ਦੇ ਨਤੀਜਿਆਂ ਦੀ ਲੋੜ ਹੋਵੇਗੀ। ਉਨ•ਾਂ ਕਿਹਾ ਕਿ ਕੋਈ ਵੀ ਦੇਸ਼ ਤਦ ਤੱਕ ਸੁਰੱਖਿਅਤ ਨਹੀਂ ਹੋਵੇਗਾ, ਜਦੋਂ ਤੱਕ ਸਾਰੀ ਦੁਨੀਆ ਸੁਰੱਖਿਅਤ ਨਹੀਂ ਹੁੰਦੀ। ਰਿਆਨ ਨੇ ਇਹ ਵੀ ਕਿਹਾ ਕਿ ਅਧਿਕਾਰੀਆਂ ਨੂੰ ਮਨੁੱਖੀ ਚੁਣੌਤੀ ਅਧਿਐਨਾਂ ਦੀ ਬਜਾਏ ਕਲੀਨੀਕਲ ਟ੍ਰਾਇਲ ਦੇ ਮਾਧਿਅਮ ਨਾਲ ਕੋਰੋਨਾ ਵਾਇਰਸ ਵੈਕਸੀਨ ਦੇ ਪ੍ਰਭਾਵਸ਼ਾਲੀ ਹੋਣ ਨੂੰ ਪ੍ਰਦਰਸ਼ਿਤ ਕਰਨ ਵਿੱਚ ਸਮਰੱਥ ਹੋਣਾ ਚਾਹੀਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.