1600 ਲੋਕਾਂ ਨੂੰ ਲਾਏ ਜਾਣਗੇ ਟੀਕੇ

ਚੰਡੀਗੜ, 7 ਅਗਸਤ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਮਹਾਂਮਾਰੀ ਦੀ ਵੈਕਸੀਨ ਦੀ ਖੋਜ ਲਈ ਦੁਨੀਆ ਭਰ ਵਿੱਚ ਰਿਸਰਚ ਜਾਰੀ ਹੈ। ਇਸੇ ਲੜੀ ਤਹਿਤ ਸੀਰਮ ਇੰਸਟੀਚਿਊਟ ਪੁਣੇ ਅਤੇ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਨੇ 'ਕੋਵਿਸ਼ਿਲਡ' ਨਾਂ ਦੀ ਵੈਕਸੀਨ ਤਿਆਰ ਕੀਤੀ ਹੈ। ਇਸ ਦਾ ਪਹਿਲਾ ਟ੍ਰਾਇਲ ਇੰਗਲੈਂਡ ਵਿੱਚ ਹੋ ਚੁੱਕਾ ਹੈ, ਜਦਕਿ ਦੂਜੇ ਤੇ ਤੀਜੇ ਫੇਜ ਦਾ ਟ੍ਰਾਇਲ ਭਾਰਤ ਵਿੱਚ ਹੋਵੇਗਾ। ਇਸ ਦੇ ਲਈ ਚੰਡੀਗੜ• ਸਥਿਤ ਪੀਜੀਆਈ ਸਣੇ ਭਾਰਤ ਦੀਆਂ 17 ਮੈਡੀਕਲ ਸੰਸਥਾਵਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਜਗਤ ਰਾਮ ਨੇ ਦੱਸਿਆ ਕਿ ਉਨ•ਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ 'ਕੋਵਿਸ਼ਿਲਡ' ਵੈਕਸੀਨ ਦੇ 2 ਫ਼ੇਜ ਟ੍ਰਾਇਲ ਭਾਰਤ ਵਿੱਚ ਹੋਣਗੇ। ਪੀਜੀਆਈ ਵਿੱਚ ਜਲਦ ਹੀ ਇਸ 'ਤੇ ਕੰਮ ਸ਼ੁਰੂ ਹੋ ਜਾਵੇਗਾ। ਕੁਝ ਹੀ ਦਿਨਾਂ ਵਿੱਚ ਪੀਜੀਆਈ ਨੂੰ ਐਥੀਕਲ ਪਰਮਿਸ਼ਨ ਮਿਲ ਜਾਵੇਗੀ। ਇਸ ਤੋਂ ਬਾਅਦ ਇੱਕ ਟੀਮ ਆਪਣਾ ਕੰਮ ਸ਼ੁਰੂ ਕਰ ਦੇਵੇਗੀ। ਪੀਜੀਆਈ ਵਿੱਚ ਕਮਿਊਨਿਟੀ ਮੈਡੀਸੀਨ ਡਿਪਾਰਟਮੈਂਟ ਦੀ ਡਾਕਟਰ ਮਧੂ ਗੁਪਤਾ ਇਸ ਟੀਮ ਦੀ ਅਗਵਾਈ ਕਰਨਗੇ।
ਪ੍ਰੋਫੈਸਰ ਜਗਤ ਰਾਮ ਨੇ ਦੱਸਿਆ ਕਿ ਭਾਰਤ ਵਿੱਚ 1600 ਲੋਕਾਂ 'ਤੇ ਇਸ ਵੈਕਸੀਨ ਦਾ ਟ੍ਰਾਇਲ ਹੋਵੇਗਾ। ਚੰਡੀਗੜ• ਵਿੱਚ 18 ਸਾਲ ਤੋਂ ਉਪਰ ਦੇ ਸਿਹਤਮੰਦ ਲੋਕਾਂ 'ਤੇ ਇਸ ਦਾ ਟ੍ਰਾਇਲ ਕੀਤਾ ਜਾਵੇਗਾ। ਇਨ•ਾਂ ਲੋਕਾਂ ਦੀ ਪਹਿਲਾਂ ਸਾਰੀ ਜਾਂਚ ਹੋਵੇਗੀ। ਜਾਂਚ ਵਿੱਚ ਸਭ ਸਹੀ ਹੋਇਆ ਤਾਂ ਇਨ•ਾਂ ਨੂੰ ਕੋਵਿਸ਼ਿਲਡ ਦਾ ਟੀਕਾ ਲਾਇਆ ਜਾਵੇਗਾ। ਫਿਰ 28 ਦਿਨ ਬਾਅਦ ਦੂਜੀ ਡੋਜ਼ ਦਿੱਤੀ ਜਾਵੇਗੀ। ਇਸ ਦੌਰਾਨ ਦੇਖਿਆ ਜਾਵੇਗਾ ਕਿ ਸਰੀਰ ਵਿੱਚ ਕਿੰਨੇ ਐਂਟੀ-ਬੌਡੀ ਬਣ ਰਹੇ ਹਨ।ਉਨ•ਾਂ ਨੇ ਉਮੀਦ ਜਤਾਈ ਕਿ ਆਉਣ ਵਾਲੇ ਦਸੰਬਰ ਮਹੀਨੇ ਤੱਕ ਇਹ ਟ੍ਰਾਇਲ ਪੂਰਾ ਹੋ ਜਾਵੇਗਾ।
ਪੀਜੀਆਈ ਵਿੱਚ ਕਮਿਊਨਿਟੀ ਮੈਡੀਸੀਨ ਡਿਪਾਰਟਮੈਂਟ ਦੀ ਡਾਕਟਰ ਮਧੂ ਗੁਪਤਾ ਨੇ ਕਿਹਾ ਕਿ ਪੀਜੀਆਈ ਵਿੱਚ ਟ੍ਰਾਇਲ ਲਈ 18 ਸਿਹਤਮੰਦ ਵਲੰਟੀਅਰਸ ਨੂੰ ਸੱਦਾ ਦਿੱਤਾ ਜਾਵੇਗਾ। ਇਸ ਦੇ ਲਈ ਪੀਜੀਆਈ ਦੀ ਵੈਬਸਾਈਟ ਅਤੇ ਮੀਡੀਆ ਰਾਹੀਂ ਇਨ•ਾਂ ਵਲੰਟੀਅਰਜ਼ ਨੂੰ ਸੱਦਾ ਦਿੱਤਾ ਜਾਵੇਗਾ। ਡਾਕਟਰ ਗੁਪਤਾ ਮੁਤਾਬਕ 10 ਤੋਂ 15 ਦਿਨਾਂ ਦੇ ਅੰਦਰ ਸਾਰੀਆਂ ਰਸਮੀ ਕਾਰਵਾਈਆਂ ਮੁਕੰਮਲ ਹੋ ਜਾਣਗੀਆਂ। ਇਸ ਤੋਂ ਬਾਅਦ ਟ੍ਰਾਇਲ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.