ਨਵੀਂ ਦਿੱਲੀ, 8 ਅਗਸਤ, ਹ.ਬ. : ਬੰਗਲੁਰੂ ਵਿਚ ਸ਼ੁਰੂ ਹੋਣ ਵਾਲੇ ਨੈਸ਼ਨਲ ਹਾਕੀ ਕੈਂਪ ਤੋਂ ਪਹਿਲਾਂ 5 ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚ ਭਾਰਤੀ ਟੀਮ ਦੇ ਕਪਤਾਨ ਮਨਪ੍ਰੀਤ ਵੀ ਸ਼ਾਮਲ ਹਨ। ਸਪੋਰਟਸ ਅਥਾਰਿਟੀ ਆਫ਼ ਇੰਡੀਆ ਨੇ ਦੱਸਿਆ ਕਿ ਕੈਂਪ ਤੋਂ ਪਹਿਲਾਂ ਹੋਏ ਟੈਸਟ ਵਿਚ ਇਨ੍ਹਾਂ ਖਿਡਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਮਨਪ੍ਰੀਤ ਤੋਂ ਇਲਾਵਾ ਡਿਫੈਂਡਰ ਸੁਰਿੰਦਰ ਕੁਮਾਰ, ਜਸਕਰਨ ਸਿੰਘ, ਡ੍ਰੈਗ ਫਿਲਕਰ ਵਰੁਣ ਕੁਮਾਰ ਅਤੇ ਕ੍ਰਿਸ਼ਣ ਬੀ ਪਾਠਕ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੇ ਸਾਈ ਕੈਂਪਸ ਵਿਚ ਹੀ ਖੁਦ ਨੂੰ ਸੈਲਫ ਕਵਾਰੰਟਾਈਨ ਕਰ ਲਿਆ ਹੈ। ਸਾਈ ਨੇ ਜਿਸ ਤਰ੍ਹਾਂ ਇਸ ਮਾਮਲੇ ਨੂੰ ਹੈਂਡਲ ਕੀਤਾ ਹੈ, ਉਸ ਨਾਲ ਮੈਨੂੰ ਕਾਫੀ ਖੁਸ਼ੀ ਹੈ। ਮੈਂ ਹੁਣ ਚੰਗਾ ਮਹਿਸੂਸ ਕਰ ਰਿਹਾ ਹਾਂ ਅਤੇ ਉਮੀਦ ਹੈ  ਕਿ ਛੇਤੀ ਹੀ ਰਿਕਵਰ ਹੋ ਜਾਵਾਂਗਾ।
ਸਾਲ ਦੇ ਸ਼ੁਰੂ ਵਿਚ ਭਾਰਤੀ ਹਾਕੀ ਟੀਮ ਦਾ ਬੰਗਲੌਰ ਦੇ ਸਾਈ ਸੈਂਟਰ ਵਿਚ ਟਰੇÎਨਿੰਗ ਕੈਂਪ ਚਲ ਰਿਹਾ ਸੀ। ਲਾਕਡਾਊਨ ਦੇ ਕਾਰਨ ਸਾਰੇ ਖਿਡਾਰੀ ਬੰਗਲੌਰ ਵਿਚ ਫਸ ਗਏ ਸੀ। ਨਾਲ ਹੀ ਕੈਂਪ ਨੂੰ ਵੀ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਅਨਲਾਕ 1 ਵਿਚ 19 ਜੂਨ ਨੂੰ ਖਿਡਾਰੀ  ਅਪਣੇ ਅਪਣੇ ਘਰ ਪਹੁੰਚ ਗਏ ਸੀ। ਸਾਰੇ ਖਿਡਾਰੀਆਂ ਦੇ ਜੁਲਾਈ ਵਿਚ ਕੈਂਪ ਦੇ ਲਈ ਆਉਣਾ ਸੀ, ਲੇਕਿਨ ਕਰਨਾਟਕ ਵਿਚ ਲਾਕਡਾਊਨ ਦੇ ਕਾਰਨ ਇਸ ਨੂੰ ਟਾਲ ਦਿੱਤਾ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.