ਵਾਸ਼ਿੰਗਟਨ, 8 ਅਗਸਤ, ਹ.ਬ. : ਕੋਰੋਨਾ ਮਹਾਮਾਰੀ ਦੌਰਾਨ ਗਰਭ ਰੋਕੂ ਗੋਲੀਆਂ ਦਾ ਇਸਤੇਮਾਲ ਕਰਨ ਵਾਲੀ ਔਰਤਾਂ ਨੂੰ ਚੌਕਸ ਰਹਿਣਾ ਹੋਵੇਗਾ। ਅਮਰੀਕਾ ਦੇ ਮੇਨ ਹੈਲਥ ਨੈਟਵਰਕ ਨਾਲ ਜੁੜੇ ਰਿਪ੍ਰੋਡਕਟਿਵ ਇੰਡੋਕਰਾਈ ਨੋਲੌਜਿਸਟ ਡਾ. ਡੇਨੀਅਲ ਸਪ੍ਰੈਟ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਔਰਤਾਂ ਮਹਾਮਾਰੀ ਦੌਰਾਨ ਗਰਭ ਰੋਕੂ ਗੋਲੀਆਂ ਲੈ ਰਹੀਆਂ ਹਨ ਜਾਂ ਜੋ ਹਾਰਮੋਨ ਰਿਪਲੇਸਮੈਂਟ ਥੈਰੇਪੀ ਲੈ ਰਹੀਆਂ ਹਨ, ਉਨ੍ਹਾਂ ਚੌਕਸ ਰਹਿਣਾ ਹੋਵੇਗ।
ਉਨ੍ਹਾਂ ਕਿਹਾ ਕਿ ਜੇਕਰ ਇਹ ਔਰਤਾਂ ਕੋਰੋਨਾ ਮਹਾਮਾਰੀ ਦੀ ਲਪੇਟ ਵਿਚ ਆਉਂਦੀਆਂ ਹਨ ਤਾਂ ਇਨ੍ਹਾਂ ਵਿਚ ਖੂਨ ਦਾ ਥੱਕਾ ਜਮਣ ਦਾ ਖ਼ਤਰਾ ਜ਼ਿਆਦਾ ਹੈ। ਡਾ. ਸਪ੍ਰੈਟ ਦੇ ਅਨੁਸਾਰ ਗਰਭ ਰੋਕੂ ਗੋਲੀਆਂ ਵਿਚ ਐਸਟ੍ਰੋਜੇਨ ਹੁੰਦਾ ਹੈ ਜਿਸ ਨਾਲ ਖੂਨ ਨਾੜੀਆਂ ਸੁੰਗੜ ਜਾਂਦੀਆਂ ਹਨ। ਸੰਕਰਮਣ ਦੀ ਲਪੇਟ ਵਿਚ ਆਉਣ 'ਤੇ ਖੂਨ ਦਾ ਥੱਕਾ ਬਣਨ ਨਾਲ ਤਕਲੀਫ਼ ਦੁੱਗਣੀ ਹੋ ਸਕਦੀ ਹੈ। ਗਰਭ ਅਵਸਥਾ ਦੌਰਾਨ ਖੂਨ ਦਾ ਥੱਕਾ ਬਣਨ ਦੀ ਸੰਭਾਵਨਾ ਚਾਰ ਤੋਂ ਪੰਜ ਗੁਣਾ ਜ਼ਿਆਦਾ ਹੁੰਦੀ ਹੈ।
ਡਾ. ਸਪ੍ਰੈਟ ਦੇ ਅਨੁਸਾਰ ਕੋਰੋਨਾ ਮਰੀਜ਼ਾਂ ਵਿਚ ਖੂਨ ਦਾ ਥੱਕਾ ਬਣਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਖੂਨ ਦਾ ਥੱਕਾ ਬਣਨ ਦੀ ਸ਼ੁਰੂਆਤ ਪੈਰਾਂ ਤੋਂ ਹੁੰਦੀ ਹੈ। ਫੇਰ ਇਹ ਹੌਲੀ ਹੌਲੀ ਦਿਲ ਤੱਕ ਪੁੱਜਦਾ ਹੈ ਜਿਸ ਕਾਰਨ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵਧ ਜਾਂਦਾ ਹੈ। ਅਜਿਹੇ ਵਿਚ ਔਰਤਾਂ ਨੂੰ ਗੈਰ ਜ਼ਰੂਰੀ ਦਵਾਈਆਂ ਲੈਣ ਤੋਂ ਬਚਣਾ ਚਾਹੀਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.