ਜੀਂਦ, 8 ਅਗਸਤ, ਹ.ਬ. : ਹਰਿਆਣਾ ਦੇ ਸਫੀਦੋ ਖੇਤਰ ਦੀ ਰਹਿਣ ਵਾਲੀ 65 ਸਾਲਾ ਵਿਧਵਾ ਦੀ ਬਲਾਤਕਾਰ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ। ਮਹਿਲਾ ਦੀ ਲਾਸ਼ ਉਸ ਦੇ ਘਰ ਵਿਚ ਖੂਨ ਨਾਲ ਲਥਪਥ ਮੰਜੇ 'ਤੇ ਮਿਲੀ। ਮਹਿਲਾ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਹਨ ਅਤੇ ਉਸ ਦੇ ਕੰਨਾਂ ਤੋਂ ਵਾਲੀਆਂ ਗਾਇਬ ਹਨ। ਤਿੰਨ ਡਾਕਟਰਾਂ ਦੇ ਬੋਰਡ ਵਲੋਂ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਤਾਂ ਉਸ ਵਿਚ ਪੁਸ਼ਟੀ ਹੋਈ ਕਿ ਮਹਿਲਾ  ਦੇ ਗੁਪਤ ਅੰਗ ਵਿਚ ਸੱਟ ਦੇ ਨਿਸ਼ਾਨ ਹਨ ਅਤੇ ਉਸ ਨਾਲ ਬਲਾਤਕਾਰ ਹੋਇਆ ਹੈ।  ਪੁਲਿਸ ਅਨੁਸਾਰ ਮਹਿਲਾ ਦੇ ਪਤੀ ਦੀ ਬਿਮਾਰੀ ਦੇ ਕਾਰਨ 35 ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਅਪਣੀ ਇਕਲੌਤੀ ਧੀ ਦਾ ਵਿਆਹ ਕਰਨ ਤੋਂ ਬਾਅਦ ਘਰ ਵਿਚ ਇਕੱਲੀ ਰਹਿੰਦੀ ਸੀ। ਸਵੇਰੇ ਗੁਆਂਢ ਦੇ ਲੋਕ ਉਸ ਨੂੰ ਚਾਹ  ਦੇ ਜਾਂਦੇ ਸੀ। ਸਵੇਰੇ ਗੁਆਂਢੀ ਨੇ ਅਪਣੇ ਬੇਟੇ ਨੂੰ ਚਾਹ ਦੇ ਕੇ ਮਹਿਲਾ ਦੇ ਘਰ ਭੇਜਿਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਲਾਸ਼ ਖੂਨ ਨਾਲ ਲਥਪਥ ਮੰਜੇ 'ਤੇ ਪਈ ਸੀ। ਇਸ ਤੋ ਬਾਅਦ ਉਸ ਨੇ ਅਪਣੇ ਘਰ ਵਾਲਿਆਂ ਨੂੰ ਦੱਸਿਆ। ਇਸ ਤੋਂ ਬਾਅਦ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਸਸਕਾਰ ਦੀ ਤਿਆਰੀ ਕਰ ਲਈ। ਇਸ ਤੋਂ ਬਾਅਦ ਉਸ ਦੇ ਧੀ ਜਵਾਈ ਵੀ ਆ ਗਏ। ਉਨ੍ਹਾਂ ਪੁਲਿਸ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੋਸਟਮਾਰਟਮ ਵਿਚ  ਬਲਾਤਕਾਰ ਦੀ ਪੁਸ਼ਟੀ ਹੋਈ।

ਹੋਰ ਖਬਰਾਂ »

ਹਮਦਰਦ ਟੀ.ਵੀ.