ਤਰਨਤਾਰਨ, 8 ਅਗਸਤ, ਹ.ਬ. : ਕੋਰੋਨਾ ਕਾਲ ਵਿਚ ਲੋਕਾਂ ਦੀ ਮਦਦ ਕਰਕੇ ਚਰਚਾ ਵਿਚ ਆਏ ਬਾਲੀਵੁਡ ਸਟਾਰ ਸੋਨੂੰ ਸੂਦ ਨੇ ਪੰਜਾਬ ਵਿਚ ਅਨਾਥ ਹੋਏ ਚਾਰ ਮਾਸੂਮ ਬੱਚਿਆਂ ਨੂੰ ਸਹਾਰਾ ਦਿੱਤਾ ਹੈ। ਉਹ ਚਾਰ ਬੱਚਿਆਂ ਨੂੰ ਗੋਦ ਲੈਣਗੇ। ਇਨ੍ਹਾਂ ਦੇ ਪਿਤਾ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋ ਗਈ ਸੀ। ਇਸ ਸਦਮੇ ਵਿਚ ਬੱਚਿਆਂ ਦੀ ਮਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਜ਼ਿਲ੍ਹੇ ਦੇ ਗੁਰਦਾਸਪੁਰ ਦੇ ਰਿਕਸ਼ਾ ਚਾਲਕ ਸੁਖਦੇਵ ਸਿੰਘ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ। ਪੰਜਾਬ ਦੇ ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਬਟਾਲਾ ਵਿਚ ਪਿਛਲੇ ਦਿਨੀਂ ਸ਼ਰਾਬ ਕਾਰਨ 123 ਲੋਕਾਂ ਦੀ ਮੌਤ ਹੋ ਗਈ ਸੀ। ਸੁਖਦੇਵ ਅਤੇ ਉਨ੍ਹਾਂ ਦੀ ਪਤਨੀ ਦੀ ਮੌਤ ਤੋਂ ਬਅਦ ਉਨ੍ਹਾਂ ਦੇ ਚਾਰ ਬੱਚਿਆਂ ਦੀ ਹਾਲਤ ਬਾਰੇ ਸੋਨੂੰ ਸੂਦ ਨੂੰ ਪਤਾ ਚਲਿਆ। ਹੁਣ ਸੋਨੂੰ ਸੂਦ ਇਨ੍ਹਾਂ ਚਾਰ ਬੱਚਿਆਂ ਨੂੰ ਗੋਦ ਲੈਣਗੇ। ਚਾਰਾਂ ਬੱਚਿਆਂ ਨੂੰ ਫਾਜ਼ਿਲਕਾ ਦੇ ਮਾਤਾ ਛਾਇਆ ਆਸ਼ਰਮ ਵਿਚ ਰੱਖ ਕੇ ਚੰਗੀ ਪਰਵਰਿਸ਼ ਕੀਤੀ ਜਾਵੇਗੀ। ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਵੀ ਸੋਨੂੰ ਸੂਦ ਖੁਦ ਚੁੱਕਣਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.