ਬੇਰੁਜ਼ਗਾਰੀ ਦੀ ਦਰ ਘਟ ਕੇ 10.9 ਫ਼ੀ ਸਦੀ 'ਤੇ ਆਈ

ਟੋਰਾਂਟੋ, 8 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਅਰਥਚਾਰੇ ਵਿਚ ਜੁਲਾਈ ਮਹੀਨੇ ਦੌਰਾਨ 4 ਲੱਖ 19 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਬੇਰੁਜ਼ਗਾਰੀ ਦੀ ਦਰ ਘਟ ਕੇ 10.9 ਫ਼ੀ ਸਦੀ 'ਤੇ ਆ ਗਈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਮਈ ਵਿਚ 2 ਲੱਖ 90 ਹਜ਼ਾਰ ਅਤੇ ਜੂਨ ਵਿਚ ਤਕਰੀਬਨ 10 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੇ ਬਾਵਜੂਦ ਫ਼ਰਵਰੀ ਮਹੀਨੇ ਦੇ ਪੱਧਰ 'ਤੇ ਪਹੁੰਚਣ ਲਈ 13 ਲੱਖ ਨੌਕਰੀਆਂ ਦੀ ਹੋਰ ਜ਼ਰੂਰਤ ਹੋਵੇਗੀ। ਜੁਲਾਈ ਵਿਚ ਪੈਦਾ ਹੋਈਆਂ ਨੌਕਰੀਆਂ ਵਿਚੋਂ ਸਿਰਫ਼ 73 ਹਜ਼ਾਰ ਦੀ ਫੁੱਲ ਟਾਈਮ ਦੱਸੀਆਂ ਜਾ ਰਹੀਆਂ ਹਨ ਜਦਕਿ 3 ਲੱਖ 45 ਹਜ਼ਾਰ ਨੌਕਰੀਆਂ ਪਾਰਟ ਟਾਈਮ ਰਹੀਆਂ।

ਹੋਰ ਖਬਰਾਂ »

ਹਮਦਰਦ ਟੀ.ਵੀ.