ਕੇਂਦਰ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ 10-10 ਲੱਖ ਰੁ. ਮੁਆਵਜ਼ੇ ਦਾ ਐਲਾਨ

ਕੋਜ਼ੀਕੋਡ, 8 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੇਰਲ ਦੇ ਕੋਜ਼ੀਕੋਡ ਵਿਖੇ ਹਵਾਈ ਜਹਾਜ਼ ਦੀ ਕ੍ਰੈਸ਼ ਲੈਂਡਿੰਗ ਦੌਰਾਨ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ ਜਦਕਿ 149 ਜ਼ਖ਼ਮੀਆਂ ਵਿਚੋਂ 22 ਜਣਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ਦੇ ਕਾਰਨਾਂ ਬਾਰੇ ਪਤਾ ਲੱਗਾ ਹੈ ਕਿ ਜਹਾਜ਼ ਦੇ ਲੈਂਡਿੰਗ ਗਿਅਰਜ਼ ਨੇ ਕੰਮ ਕਰਨਾ ਬੰਦ ਕਰ ਦਿਤਾ ਸੀ ਅਤੇ ਕਰੈਸ਼ ਲੈਂਡਿੰਗ ਮਗਰੋਂ ਅੱਗ ਨਾ ਲੱਗੇ, ਇਹ ਯਕੀਨੀ ਬਣਾਉਣ ਲਈ ਏਅਰ ਇੰਡੀਆ ਦੇ ਪਾਇਲਟ ਦੀਪਕ ਸਾਠੇ ਨੇ ਤਿੰਨ ਚੱਕਰ ਲਾ ਕੇ ਤੇਲ ਖ਼ਤਮ ਕਰ ਦਿਤਾ। ਇਸੇ ਦਰਮਿਆਨ ਸਿਵਲ ਐਵੀਏਸ਼ਨ ਮੰਤਰੀ ਹਰਦੀਪ ਸਿੰਘ ਹਰਦੀਪ ਸਿੰਘ ਪੁਰੀ ਕੋਜ਼ੀਕੋਡ ਪੁੱਜੇ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ।ਕੇਰਲ ਹਵਾਈ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 21 ਹੋਈ

 

ਹੋਰ ਖਬਰਾਂ »

ਹਮਦਰਦ ਟੀ.ਵੀ.