ਬਰੈਂਪਟਨ, 9 ਅਗਸਤ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਔਰਤ ਕੋਲੋਂ ਬੀਐਮਡਬਲਯੂ ਕਾਰ ਖੋਹਣ ਦੇ ਮਾਮਲੇ ਵਿੱਚ ਬਰੈਂਪਟਨ ਦੇ 19 ਸਾਲਾ ਪੰਜਾਬੀ ਕਿਰਤ ਸਿਹਰਾ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਗੱਡੀ ਲੈ ਕੇ ਫਰਾਰ ਹੋਏ ਦੋ ਸ਼ੱਕੀ ਅਜੇ ਪੁਲਿਸ ਦੀ ਪਕੜ ਤੋਂ ਬਾਹਰ ਹਨ। ਪੀਲ ਪੁਲਿਸ ਵੱਲੋਂ ਉਨ•ਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਮਿਸੀਸਾਗਾ 'ਚ ਇੱਕ ਪੰਜਾਬਣ ਔਰਤ ਆਪਣੀ ਤਿੰਨ ਸਾਲਾ ਬੱਚੀ ਨਾਲ ਆਪਣੇ ਘਰੋਂ ਕਿਤੇ ਬਾਹਰ ਜਾ ਰਹੀ ਸੀ। ਉਸ ਕੋਲ ਕਾਲੇ ਰੰਗ ਦੀ 2018 ਮਾਡਲ ਬੀਐਮਡਬਲਯੂ ਗੱਡੀ ਹੈ, ਜਿਸ 'ਤੇ ਉਨਟਾਰੀਓ ਦੀ ਲਾਇਸੰਸ ਪਲੇਟ ਬੀਵੀਐਲਆਰ 298 ਲੱਗੀ ਹੋਈ ਹੈ। ਇਸ ਔਰਤ ਨੇ ਆਪਣੀ ਬੱਚੀ ਨੂੰ ਕਾਰ ਦੀ ਪਿਛਲੀ ਸੀਟ 'ਤੇ ਬਿਠਾਇਆ ਹੋਇਆ ਸੀ। ਜਦੋਂ ਉਹ ਆਪਣੇ ਘਰੋਂ ਗੱਡੀ ਲੈ ਕੇ ਨਿਕਲੀ ਹੀ ਸੀ ਕਿ ਇਸ ਦੌਰਾਨ ਦੋ ਨਕਾਬਪੋਸ਼ ਲੁਟੇਰੇ ਉਸ ਕੋਲ ਆਏ ਅਤੇ ਗੱਡੀ ਵਿੱਚ ਦਾਖ਼ਲ ਹੋ ਗਏ। ਔਰਤ ਨੇ ਇੱਕ ਲੁਟੇਰੇ ਨੂੰ ਧੱਕਾ ਮਾਰ ਕੇ ਗੱਡੀ 'ਚੋਂ ਆਪਣੀ ਬੱਚੀ ਨੂੰ ਬਚਾਉਣ ਲਈ ਚੁੱਕ ਲਿਆ, ਪਰ ਉਹ ਲੁਟੇਰੇ ਗੱਡੀ ਖੋਹ ਕੇ ਫਰਾਰ ਹੋ ਗਏ। ਇਸ ਘਟਨਾ 'ਚ ਔਰਤ ਅਤੇ ਉਸ ਦੀ ਬੱਚੀ ਨੂੰ ਕੋਈ ਨੁਕਸਾਨ ਨਹੀਂ ਪੁੱਜਾ।
ਇਸ ਤੋਂ ਪਹਿਲਾਂ ਪੀਲ ਪੁਲਿਸ ਕਾਰ ਚੋਰੀ ਦੇ ਇੱਕ ਮਾਮਲੇ ਵਿੱਚ ਮਿਸੀਸਾਗਾ ਦੇ ਮਾਵੀਜ਼ ਰੋਡ ਅਤੇ ਨੋਵੋ ਸਟਾਰ ਡਰਾਈਵ ਖੇਤਰ ਵਿੱਚ ਤਹਿਕੀਕਾਤ ਕਰ ਰਹੀ ਸੀ। ਇਸ ਦੌਰਾਨ ਉਸ ਨੂੰ ਤਿੰਨ ਵਿਅਕਤੀਆਂ 'ਤੇ ਸ਼ੱਕ ਹੋਇਆ, ਜਿਨ•ਾਂ ਨੇ ਇੱਕ ਟੈਕਸੀ ਵਿੱਚ ਸਵਾਰ ਹੋ ਕੇ ਭੱਜਣ ਦਾ ਯਤਨ ਕੀਤਾ। ਇਨ•ਾਂ ਸ਼ੱਕੀਆਂ ਨੇ ਟੈਕਸੀ ਡਰਾਈਵਰ ਨੂੰ ਜ਼ਿਆਦਾ ਪੈਸੇ ਦੇਣ ਦਾ ਲਾਲਚ ਵੀ ਦਿੱਤਾ ਅਤੇ ਮਨ•ਾ ਕਰਨ 'ਤੇ ਉਸ 'ਤੇ ਹਮਲਾ ਵੀ ਕੀਤਾ, ਪਰ ਉਹ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਸਕੇ। ਇੰਨੇ ਨੂੰ ਪੁਲਿਸ ਉੱਥੇ ਪਹੁੰਚ ਗਈ। ਉਨ•ਾਂ ਸ਼ੱਕੀਆਂ ਨੇ ਪੁਲਿਸ ਅਧਿਕਾਰੀ 'ਤੇ ਵੀ ਹਮਲਾ ਕਰਨ ਦਾ ਯਤਨ ਕੀਤਾ, ਪਰ ਜਦੋਂ ਉਨ•ਾਂ ਦੀ ਪੇਸ਼ ਨਹੀਂ ਚੱਲੀ ਤਾਂ ਦੋ ਸ਼ੱਕੀ ਉੱਥੋਂ ਫਰਾਰ ਹੋ ਗਏ, ਪਰ ਇੱਕ ਸ਼ੱਕੀ ਪੁਲਿਸ ਦੇ ਅੜਿੱਕੇ ਚੜ• ਗਿਆ। ਉਸ ਦੀ ਪਛਾਣ ਬਰੈਂਪਟਨ ਦੇ ਵਾਸੀ 19 ਸਾਲਾ ਕਿਰਤ ਸੇਹਰਾ ਵਜੋਂ ਹੋਈ। ਕਿਰਤ ਸੇਹਰਾ 'ਤੇ ਲੁੱਟ-ਖੋਹ ਅਤੇ ਪੁਲਿਸ ਅਧਿਕਾਰੀ 'ਤੇ ਹਮਲਾ ਕਰਨ ਦੇ ਦੋਸ਼ ਲੱਗੇ ਹਨ।
ਫਰਾਰ ਹੋਏ ਦੋ ਲੁਟੇਰਿਆਂ ਨੇ ਹੀ ਮਿਸੀਸਾਗਾ ਦੇ ਹੈਨਜ਼ ਆਰਟਿਸਟ ਵੇਅ ਅਤੇ ਇਲੀਅਨ ਪਾਰਲੀਮੈਂਟ ਸਟਰੀਟ ਖੇਤਰ 'ਚ ਔਰਤ ਕੋਲੋਂ ਬੀਐਮਡਬਲਯੂ ਕਾਰ ਖੋਹੀ, ਜੋ ਕਿ ਆਪਣੀ ਬੱਚੀ ਨਾਲ ਕਿਤੇ ਜਾਣ ਲਈ ਘਰੋਂ ਨਿਕਲੀ ਸੀ।
ਦੱਸਿਆ ਜਾ ਰਿਹਾ ਹੈ ਕਿ ਕਿਰਤ ਸੇਹਰਾ 'ਤੇ ਨਵੰਬਰ 2019 ਵਿੱਚ ਵੀ ਹਥਿਆਰਾਂ ਦੀ ਨੋਕ 'ਤੇ ਲੁੱਟ-ਖੋਹ ਕਰਨ ਸਣੇ ਕਈ ਮਾਮਲੇ ਦਰਜ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਕਾਰ ਖੋਹਣ ਦੇ ਮਾਮਲੇ 'ਚ ਕੋਈ ਜਾਣਕਾਰੀ ਹੈ ਤਾਂ ਉਹ 905-453-2121 'ਤੇ ਸੰਪਰਕ ਕਰ ਸਕਦੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.