ਮੱਧ ਪ੍ਰਦੇਸ਼ ਦੇ ਜ਼ਿਲ•ਾ ਭਰਵਾਨੀ 'ਚ ਵਾਪਰੀ ਸੀ ਘਟਨਾ

ਭਰਵਾਨੀ, 9 ਅਗਸਤ (ਹਮਦਰਦ ਨਿਊਜ਼ ਸਰਵਿਸ) : ਪੁਲਿਸ ਵਾਲਿਆਂ ਵੱਲੋਂ ਇਕ ਸਿੱਖ ਨਾਲ ਬੁਰੀ ਤਰ•ਾਂ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਣ ਮਗਰੋਂ ਮੱਧ ਪ੍ਰਦੇਸ਼ ਦੇ ਜ਼ਿਲ•ਾ ਭਰਵਾਨੀ 'ਚ ਐਸ.ਪੀ. ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ, ਜਿਨ•ਾਂ 'ਚ ਇਕ ਏਐਸਆਈ ਹੈ। ਇਹ ਘਟਨਾ ਰਾਜਧਾਨੀ ਭੋਪਾਲ ਦੇ ਦੱਖਣ ਪੱਛਮ ਵਿਚ 313 ਕਿੱਲੋਮੀਟਰ ਦੂਰ ਭਰਵਾਨੀ ਜ਼ਿਲ•ੇ 'ਚ ਵਾਪਰੀ।
ਵਾਇਰਲ ਹੋਏ 50 ਸੈਕਿੰਡ ਦੇ ਕਲਿਪ ਵਿਚ ਨਜ਼ਰ ਆ ਰਿਹਾ ਹੈ ਕਿ ਪੁਲਿਸ ਵਾਲਾ ਇਕ ਸਿੱਖ ਨੂੰ ਉਸ ਦੇ ਵਾਲ਼ਾਂ ਤੋਂ ਫੜ ਕੇ ਸ਼ਰੇਆਮ ਜਨਤਕ ਥਾਂ 'ਤੇ ਘੜੀਸ ਰਿਹਾ ਹੈ ਤੇ ਉਸ ਨਾਲ ਮਾਰਕੁੱਟ ਕਰ ਰਿਹਾ ਹੈ। ਇਸ ਦਰਮਿਆਨ ਇਕ ਹੋਰ ਸਿੱਖ ਪੁਲਿਸ ਨੂੰ ਦੂਜੇ ਸਿੱਖ ਨਾਲ ਮਾਰਕੁੱਟ ਨਾ ਕਰਨ ਦੀ ਦੁਹਾਈ ਪਾਉਂਦਾ ਹੈ ਪਰ ਪੁਲਿਸ ਵਾਲਾ ਉਸ ਨਾਲ ਵੀ ਮਾਰਕੁੱਟ ਸ਼ੁਰੂ ਕਰ ਦਿੰਦਾ ਹੈ। ਪੁਲਿਸ ਵਾਲੇ ਦਾ ਇਕ ਹੋਰ ਸਾਥੀ ਵੀ ਸਿੱਖ ਨਾਲ ਮਾਰਕੁੱਟ ਕਰਦਾ ਹੈ। ਇਹ ਵਾਰਦਾਤ ਜ਼ਿਲ•ਾ ਭਰਵਾਨੀ ਵਿਚ ਪਲਸੁਦ ਸ਼ਹਿਰ 'ਚ ਵਾਪਰੀ ਹੋ ਜ਼ਿਲ•ਾ ਹੈੱਡਕੁਆਰਟਰ ਤੋਂ 35 ਕਿੱਲੋ ਮੀਟਰ ਦੀ ਦੂਰੀ 'ਤੇ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਭਾਈਚਾਰੇ 'ਚ ਦੇਸ ਵਿਆਪੀ ਰੋਸ ਫੈਲ ਗਿਆ ਹੈ ਤੇ ਸ਼ੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਨਿਖੇਧੀ ਕੀਤੀ ਜਾ ਰਹੀ ਹੈ। ਮੱਧ ਪ੍ਰਦੇਸ਼ 'ਚ ਵਿਰੋਧੀ ਧਿਰ ਕਾਂਗਰਸ ਨੇ ਮੰਗ ਕੀਤੀ ਹੈ ਕਿ ਸਿੱਖ ਨਾਲ ਮਾਰਕੁੱਟ ਕਰਨ ਵਾਲੇ ਦੋਵਾਂ ਪੁਲਿਸ ਮੁਲਾਜ਼ਮਾਂ ਵਿਰੁੱਧ ਸਖ਼ਤ ਐਕਸ਼ਨ ਲਿਆ ਜਾਵੇ। ਪੀੜਤ ਸਿੱਖ ਦੀ ਪਛਾਣ ਪ੍ਰੇਮ ਸਿੰਘ ਵਾਸੀ ਪਲਸੁਦ ਜ਼ਿਲ•ਾ ਭਰਵਾਨੀ ਵਜੋਂ ਹੋਈ ਹੈ। ਪ੍ਰੇਮ ਸਿੰਘ ਸਥਾਨਕ ਗੁਰੂ ਘਰ 'ਚ ਗੰ੍ਰਥੀ ਵਜੋਂ ਸੇਵਾ ਨਿਭਾਅ ਰਿਹਾ ਹੈ। ਜ਼ਿਲ•ਾ ਪੁਲਿਸ ਅਧਿਕਾਰੀਆਂ ਨੇ ਹਾਲਾਂਕਿ ਸਿੱਖ ਨਾਲ ਜ਼ਿਆਦਤੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਸਿੱਖ 'ਤੇ ਤਿੰਨ ਅਪਰਾਧਕ ਮਾਮਲੇ ਦਰਜ ਹਨ ਤੇ ਪੁਲਿਸ ਨਾਲ ਬਹਿਸ ਦੌਰਾਨ ਉਸ ਦੀ ਪੱਖ ਲੱਥ ਗਈ ਸੀ, ਜੋ ਪੁਲਿਸ ਨੂੰ ਵਾਹਨ ਦੀ ਚੈਕਿੰਗ ਕਰਨ ਤੋਂ ਰੋਕ ਰਿਹਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.