ਹਮਲਾਵਰ ਮੋਟਰ ਸਾਇਕਲ 'ਤੇ ਹੋਏ ਫਰਾਰ
ਗੁਰਦਾਸਪੁਰਠ, 10 ਅਗਸਤ ਹ.ਬ : ਦੀਨਾਨਗਰ ਦੇ ਸਿੰਘੋਵਾਲ ਰੋਡ 'ਤੇ ਪੈਂਦੇ ਸ਼ਰਾਬ ਦੇ ਠੇਕੇ 'ਤੇ  ਸ਼ਰਾਬ ਲੈਣ ਆਏ 2 ਵਿਅਕਤੀਆਂ ਨੇ ਠੇਕੇ ਦੇ ਕਰਿੰਦੇ 'ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਜਿਸ ਨੂੰ ਨੇੜੇ ਦੇ ਹਸਪਤਾਲ ਵਿਚ ਲੋਕਾਂਨੇ ਦਾਖਲ ਕਰਵਾਇਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਕੇ 'ਤੇ ਮੋਜੂਦ ਲੋਕਾਂ ਨੇ ਦੱਸਿਆ ਕਿ 2 ਵਿਅਕਤੀ ਠੇਕੇ 'ਤੇ  ਸ਼ਰਾਬ ਲੈਣ ਲਈ ਆਏ ਸੀ. ਉਨ੍ਹਾਂ ਨੇ ਸ਼ਰਾਬ ਦੀ ਮੰਗ ਕੀਤੀ, ਜਦੋਂ ਉਨ੍ਹਾਂ ਨੇ ਸ਼ਰਾਬ ਲਈ ਤਾਂ ਕਿਸੇ ਗੱਲ ਤੋਂ ਉਨ੍ਹਾਂ ਦਾ ਠੇਕੇ ਦੇ ਕਰਿੰਦੇ ਨਾਲ ਝਗੜਾ ਹੋ ਗਿਆ ਜਿਸ ਨੂੰ ਲੈ ਕੇ ਸ਼ਰਾਬ ਲੈਣ ਆਏ ਵਿਅਕਤੀਆਂ ਨੇ ਠੇਕੇ ਦੇ ਕਰਿੰਦੇ 'ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਿਆ।  ਉਸ ਨੂੰ ਜਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਧਰ ਮੌਕੇ 'ਤੇ ਪਹੁੰਚੇ ਡੀਐਸਪੀ ਨੇ ਦੱਸਿਆ ਕਿ ਪਤਾ ਲੱਗਾ ਸੀ ਕਿ ਠੇਕੇ 'ਤੇ 2 ਨੌਜਵਾਨ ਪਲਸਰ ਮੋਟਰਸਾਈਕਲ 'ਤੇ ਸ਼ਰਾਬ ਲੈਣ ਆਏ ਸਨ ਜਿਨ੍ਹਾਂ ਦਾ ਠੇਕੇ ਦੇ ਕਰਿੰਦੇ ਨਾਲ  ਝਗੜਾ ਹੋ ਗਿਆ ਜਿਸ ਕਾਰਨ ਹਮਲਾਵਰਾਂ ਨੇ ਠੇਕੇ ਦੇ ਕਰਿੰਦੇ 'ਤੇ ਫਾਇਰਿੰਗ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਹਮਲਾਵਰਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.