ਟੋਰਾਂਟੋ,10 ਅਗਸਤ, ਹ.ਬ. : ਗਲੋਬਲ ਵਾਰਮਿੰਗ ਦੇ ਕਹਿਰ ਦੇ ਚਲਕਿਆਂ ਕੈਨੇਡਾ ਵਿਚ ਸਾਬੁਤ ਬਚੀ ਆਖਰੀ ਬਰਫ਼ ਦੀ ਪਹਾੜੀ ਵੀ ਟੁੱਟ ਕੇ ਬਿਖਰ ਗਈ। ਰਿਪੋਰਟਾਂ ਮੁਤਾਬਕ ਇਸ ਪਹਾੜੀ ਦਾ ਜ਼ਿਆਦਾਤਰ ਹਿੱਸਾ ਗਰਮ ਮੌਸਮ ਅਤੇ ਕੌਮਾਂਤਰੀ ਤਾਪਮਾਨ ਵਧਣ ਦੇ ਚਲਦਿਆਂ ਟੁੱਟ ਕੇ ਟਾਪੂਆਂ ਵਿਚ ਬਿਖਰ ਗਿਆ। ਦੱਸ ਦੇਈਏ ਕਿ ਬਰਫ਼ ਦੀਆਂ ਪਹਾੜੀਆਂ ਬਰਫ਼ ਇੱਕ ਅਜਿਹਾ ਤੈਰਦਾ ਹੋਇਆ ਤਖ਼ਤਾ ਹੁੰਦੀ ਹੈ ਜੋ ਕਿਸੇ ਗਲੇਸ਼ੀਅਰ ਦੇ ਜ਼ਮੀਨ ਤੋਂ ਸਮੁੰਦਰ ਦੀ ਸਤ੍ਹਾ 'ਤੇ ਰੁੜ੍ਹ ਜਾਣ ਕਾਰਨ ਬਣਦੀ ਹੈ।
ਵਿਗਿਆਨੀਆਂ ਮੁਤਾਬਕ ਐਲੇਸਮੇਰ ਟਾਪੂ ਦੇ ਉਤਰ ਪੱਛਮ ਕੋਨੇ 'ਤੇ ਮੌਜੂਦ ਕੈਨੇਡਾ ਦੀ 4 ਹਜ਼ਾਰ ਸਾਲ ਪੁਰਾਣੀ ਇਹ ਪਹਾੜੀ ਜੁਲਾਈ ਅੰਤ ਤੱਕ ਦੇਸ਼ ਦੀ ਆਖਰੀ ਅਜਿਹੀ ਪਹਾੜੀ ਸੀ ਜਿਸ ਵਿਚ ਕੋਈ ਟੁੱਟ ਭੱਜ ਨਹੀਂ ਸੀ ਹੋਈ।
ਇਸ ਵਿਚਾਲੇ ਕੈਨੇਡੀਅਨ ਹਿਮ ਸੇਵਾ ਦੀ ਬਰਫ਼ ਵਿਸ਼ਲੇਸ਼ਕ ਐਡਰੀਨ ਵਾਈਟ ਨੇ ਗੌਰ ਕੀਤਾ ਕਿ ਉਪਗ੍ਰਹਿ ਤੋਂ ਲਈ ਗਈ ਤਸਵੀਰਾਂ ਵਿਚ ਦਿਖਿਆ ਕਿ ਇਸ ਦਾ 43 ਪ੍ਰਤੀਸ਼ਤ ਹਿੱਸਾ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਇਹ 30 ਜੁਲਾਈ ਜਾਂ 31 ਜੁਲਾਈ ਦੇ ਆਸ ਪਾਸ ਹੋਇਆ। ਇਸ ਦੇ ਟੁੱਟਣ ਨਾਲ 2 ਵਿਸ਼ਾਲ ਆਈਸ ਬਰਗ ਦੇ ਨਾਲ ਹੀ ਛੋਟੀ ਛੋਟੀ ਕਈ ਪਹਾੜੀਆਂ ਬਣ ਗਈਆਂ ਹਨ।
ਔਟਵਾ ਯੂਨੀਵਰਟੀ ਦੇ ਗਲੇਸ਼ੀਅਰ ਵਿਗਿਆਨ ਦੇ ਲਿਊਕ ਕੋਪਲੈਂਡ ਨੇ ਕਿਹਾ ਕਿ ਖੇਤਰ ਵਿਚ ਮਈ ਤੋਂ ਅਗਸਤ ਦੇ ਸ਼ੁਰੂ ਤੱਕ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਵਧ ਗਿਆ ਹੈ। ਜੋ 1980 ਤੋਂ 2010  ਦੀ ਔਸਤ ਤੋਂ ਜ਼ਿਆਦਾ ਗਰਮ ਹੈ। ਇੱਥੇ ਤਾਪਮਾਨ ਆਰਕਟਿਕ ਖੇਤਰ ਵਿਚ ਵਧ ਰਿਹਾ ਤਾਪਮਾਨ ਵੀ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਹੈ ਜੋ  ਪਹਿਲਾਂ ਹੀ ਵਿਸ਼ਵ ਦੇ ਹੋਰ ਹਿੱਸਿਆਂ ਦੇ ਮੁਕਾਬਲੇ ਜ਼ਿਆਦਾ ਤਾਪਕ੍ਰਮ ਵਾਧੇ ਦਾ ਸਾਹਮਣਾ ਕਰ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.