ਬੈਡਮਿੰਸਟਰ,10 ਅਗਸਤ, ਹ.ਬ. : ਅਮਰੀਕੀ ਸੰਸਦ ਨਾਲ ਗੱਲਬਾਤ ਅਸਫ਼ਲ ਹੋਣ ਤੋਂ ਬਾਅਦ ਕੋਰੋਨਾ ਵਾਇਰਸ ਮਹਾਮਾਰੀ ਨਾਲ ਪ੍ਰਭਾਵਤ ਅਮਰੀਕੀਆਂ ਨੂੰ ਰਾਸ਼ਟਰਪਤੀ ਟਰੰਪ ਕਾਰਜਕਾਰੀ ਆਦੇਸ਼ ਦੇ ਜ਼ਰੀਏ ਆਰਥਿਕ ਰਾਹਤ ਦੇਣ ਦੀ ਯੋਜਨਾ ਬਣਾ ਰਹੇ ਹਨ। ਵਾਈਟ ਹਾਊਸ ਦੇ ਇੱਕ ਸੂਤਰ ਨੇ ਦੱਸਿਆ ਕਿ ਰਾਸ਼ਟਰਪਤੀ ਟਰੰਪ ਜ਼ਰੂਰਤਮੰਦ ਅਮਰੀਕੀਆਂ ਦੀ ਮਦਦ ਕਰਨ ਦੇ ਲਈ ਇਹ ਸਭ ਕੁਝ ਕਰਨ ਜਾ ਰਹੇ ਹਨ।
ਕਰੀਬ ਦੋ ਹਫ਼ਤੇ ਤੱਕ ਚਲੀ ਗੱਲਬਾਤ ਤੋਂ ਬਾਅਦ ਵੀ ਵਾਈਟ ਹਾਊਸ ਦੇ ਅਧਿਕਾਰੀਆਂ ਅਤੇ ਡੈਮੋਕਰੇਟਕ ਸੰਸਦਾਂ ਵਿਚਾਲੇ ਰਾਹਤ ਪੈਕੇਜ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਸਕੀ। ਡੈਮੋਕਰੇਟ ਸਾਂਸਦਾਂ ਨੇ ਪਹਿਲਾਂ ਤੋਂ ਹੀ ਆਗਾਹ ਕਰ ਦਿੱਤਾ ਹੈ ਕਿ ਰਾਸ਼ਟਰਪਤੀ ਟਰੰਪ ਵਲੋਂ ਜਾਰੀ ਕੋਈ ਵੀ ਕਾਰਜਕਾਰੀ ਆਦੇਸ਼ ਕਾਨੂੰਨੀ ਤੌਰ 'ਤੇ ਸ਼ੱਕੀ ਹੋਵੇਗਾ ਅਤੇ ਉਸ ਨੂੰ ਅਦਾਲਤ ਵਿਚ ਚੁਣੌਤੀ ਦਿੱਤੇ ਜਾਣ ਦੀ ਸੰਭਾਵਨਾ ਹੈ।
ਦਰਅਸਲ ਅਮਰੀਕੀ ਸੰਵਿਧਾਨ ਵਿਚ ਸੰਘੀ ਖਰਚਿਆਂ ਦਾ ਅਧਿਕਾਰ ਸੰਸਦ ਨੂੰ ਦਿੱਤਾ ਗਿਆ ਹੈ, ਲਿਹਾਜ਼ਾ ਕੋਰੋਨਾ ਵਾਇਰਸ 'ਤੇ ਪੈਸੇ ਕਿਵੇਂ ਖ਼ਰਚ ਕੀਤੇ ਜਾਣ ਇਸ ਦਾ ਫ਼ੈਸਲਾ ਰਾਸ਼ਟਪਰਤੀ ਟਰੰਪ ਕਾਰਜਕਾਰੀ ਆਦੇਸ਼ ਦੇ ਜ਼ਰੀਏ ਨਹੀਂ ਕਰ ਸਕਦੇ। ਲੇਕਿਨ ਅਦਾਲਤੀ ਲੜਾਈ ਵਿਚ ਕਈ ਮਹੀਨੇ ਨਿਕਲ ਜਾਣਗੇ ਅਤੇ ਤਿੰਨ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ।
ਇਸ ਤੋਂ ਪਹਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੁਨੀਆ ਨੂੰ ਭਰੋਸਾ ਦਿੱਤਾ ਸੀ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਹੋਰ ਦੇਸ਼ਾਂ ਨੂੰ ਵੀ ਮਿਲੇਗੀ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਕੋਰੋਨਾ ਵੈਕਸੀਨ ਤਿਆਰ ਹੋਣ 'ਤੇ ਉਹ ਹੋਰ ਦੇਸ਼ਾਂ ਨੂੰ ਵੀ ਸਪਲਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੈਂਟੀਲੇਟਰ ਅਤੇ ਹੋਰ ਸਿਹਤ ਸਮੱਗਰੀ ਦੀ ਤਰ੍ਹਾਂ ਇਹ ਕਾਰਜ ਬਹੁਤ ਤੇਜ਼ ਗਤੀ ਨਾਲ ਕੀਤਾ ਜਾਵੇਗਾ ਤਾਕਿ ਦੁਨੀਆ ਦੇ ਹੋਰ ਹਿੱਸਿਆਂ ਵਿਚ ਵੈਕਸੀਨ ਦੀ ਸਪਲਾਈ ਕੀਤੀ ਜਾ ਸਕੇ।ਸਾਡਾ ਪ੍ਰਸ਼ਾਸਨ ਇਸ ਕੰਮ ਵਿਚ ਲੱਗਾ ਹੋਇਆ ਹੈ। 2021 ਦੇ ਸ਼ੁਰੂ ਵਿਚ ਅਸੀਂ ਵੈਕਸੀਨ ਤਿਆਰ ਕਰ ਲਵਾਂਗੇ। ਕਈ ਦੇਸ਼ਾਂ ਵਿਚ ਕੋਰੋਨਾ ਵੈਕਸੀਨ ਦਾ ਪ੍ਰੀਖਣ ਚਲ ਰਿਹਾ ਹੈ। ਅਮਰੀਕੀ ਫਾਰਮਾ ਕੰਪਨੀ ਮਾਡਰਨਾ ਦੀ ਵੈਕਸੀਨ ਪ੍ਰੀਖਣ ਦੇ ਅਖਰੀ ਪੜਾਅ ਵਿਚ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.