ਨਵਂੀਂ ਦਿੱਲੀ,10 ਅਗਸਤ, ਹ.ਬ. : ਸੋਨੂੰ ਸੂਦ ਇਸ ਕੋਰੋਨਾ ਕਾਲ ਵਿਚ ਬਹੁਤ ਵਧੀਆ ਕੰਮ ਕਰ ਰਹੇ ਹਨ। ਭਾਰਤ ਦੇ ਕੋਨੇ-ਕੋਨੇ ਵਿਚ ਫਸੇ ਮਜ਼ਦੂਰਾਂ ਤੇ ਮਾਇੰਗ੍ਰੇਂਟ੍ਰਸ ਵਰਕਰਜ਼ ਨੂੰ ਆਪਣੇ ਹੋਮ ਟਾਊਨ ਪਹੁੰਚਣ ਦੇ ਬਾਅਦ ਹੁਣ ਵਿਦੇਸ਼ ਤੋਂ ਲੋਕਾਂ ਨੂੰ ਘਰ ਵਾਪਸ ਲਿਆਉਣ ਦਾ ਕੰਮ ਕਰ ਰਹੇ ਹਨ। ਇਸ ਲਈ ਸੋਨੂੰ ਸੂਦ ਨੇ ਸਪਾਈਸ ਜੈੱਟ ਦੇ ਨਾਲ ਹੱਥ ਮਿਲਾਇਆ ਹੈ। ਇਸ ਦੇ ਜ਼ਰੀਏ ਉਹ ਹਵਾਈ ਜਹਾਜ਼ ਨਾਲ ਵਿਦੇਸ਼ ਵਿਚ ਫਸੇ ਲੋਕਾਂ ਨੂੰ ਘਰ ਲੈ ਕੇ ਆ ਰਹੇ ਹਨ। ਸੋਨੂੰ ਸੂਦ ਇਸ ਤੋਂ ਪਹਿਲਾਂ ਕਿਗਿਰਸਤਾਨ ਵਿਚ ਫਸੇ ਮੈਡੀਕਲ ਵਿਦਿਆਰਥੀ ਨੂੰ ਵਾਪਸ ਲਿਆ ਚੁੱਕੇ ਹਨ। ਹੁਣ ਉਹ ਫਿਲੀਪੀਨਸ ਵਿਚ ਫਸੇ ਲੋਕਾਂ ਨੂੰ ਭਾਰਤ ਲਿਆ ਰਹੇ ਹਨ। ਇਸ ਦੇ ਬਾਅਦ ਸੋਨੂੰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਫਿਲੀਪੀਨਸ ਤੋਂ ਆਏ ਲੋਕਾਂ ਦੀਆਂ ਤਸਵੀਰਾਂ ਨੂੰ ਰੀਟਵੀਟ ਕੀਤਾ। ਇਨ੍ਹਾਂ ਤਸਵੀਰਾਂ ਵਿਚ ਕਈ ਸਾਰੇ ਲੋਕ ਏਅਰਪੋਰਟ ਤੇ ਨਜ਼ਰ ਆ ਰਹੇ ਹਨ। ਇਨਾਂ ਤਸਵੀਰਾਂ ਨੂੰ ਸਾਂਦਾ ਕਰਦੇ ਹੋਏ ਸੋਨੂੰ ਸੂਦ ਨੇ ਲਿਖਿਆ, ਤੁਹਾਨੂੰ ਸਾਰਿਆਂ ਨੂੰ ਭਾਰਤ ਵਾਪਸ ਲਿਆ ਕੇ ਕਾਫ਼ੀ ਖੁਸ਼ ਹਾਂ। ਮਿਸ਼ਨ ਫਿਲੀਪੀਨਸ ਦਾ ਪਹਿਲਾ ਪੜਾਅ ਪੂਰਾ ਹੋਇਆ। ਹੁਣ ਦੂਜਾ ਪੜਾਅ ਸ਼ੁਰੂ ਹੋਵੇਗਾ, 'ਜੈ ਹਿੰਦ'।

ਹੋਰ ਖਬਰਾਂ »

ਹਮਦਰਦ ਟੀ.ਵੀ.