ਨਿਊਯਾਰਕ, 11 ਅਕਤੂਬਰ, ਹ.ਬ. : ਨਿਊਯਾਰਕ ਸਿਟੀ ਦੇ ਪ੍ਰਸਿੱਧ ਟਾਈਮਸ ਸਕਵੇਅਰ 'ਤੇ ਪਹਿਲੀ ਵਾਰ ਤਿਰੰਗਾ ਲਹਿਰਾਇਆ ਜਾਵੇਗਾ। ਨਿਊਯਾਰਕ ,ਨਿਊ ਜਰਸੀ ਅਤੇ ਕਨੈਕਟੀਕਟ ਵਿਚ ਵਸੇ ਪਰਵਾਸੀ ਭਾਰਤੀਆਂ ਦਾ ਸਮੂਹ ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਭਾਰਤ ਦੇ ਆਜ਼ਾਦੀ ਦਿਵਸ ਦੇ ਮੌਕੇ 'ਤੇ ਟਾਈਮਸ ਸਕਵੇਅਰ 'ਤੇ ਪਹਿਲੀ ਵਾਰ ਤਿਰੰਗਾ ਲਹਿਰਾ ਕੇ ਅਸੀਂ 15 ਅਗਸਤ  ਨੂੰ ਇਤਿਹਾਸ ਬਣਾਉਣ ਜਾ ਰਹੇ ਹਾਂ। ਨਿਊਯਾਰਕ ਵਿਚ ਭਾਰਤ ਦੇ ਮਹਾਵਣਜ ਦੂਰ ਰਣਧੀਰ  ਜਾਇਸਵਾਲ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ। ਇਸ ਵਾਰ 14 ਅਗਸਤ ਨੂੰ ਐਮਪਾਇਰ ਸਟੇਟ ਬਿਲਡਿੰਗ ਨੂੰ ਤਿੰਨ ਰੰਗਾਂ ਕੇਸਰੀ, ਸਫੈਦ ਅਤੇ ਹਰੇ ਰੰਗ ਦੀ ਰੋਸ਼ਨੀ ਨਾਲ ਚਮਕਾਇਆ ਜਾਵੇਗਾ। ਟਾਈਮਸ ਸਕਵੇਅਰ 'ਤੇ 5 ਅਗਸਤ ਨੂੰ ਰਾਮ ਮੰਦਰ ਭੂਮੀ ਪੂਜਨ 'ਤੇ ਵੀ ਭਗਵਾਨ ਸ੍ਰੀਰਾਮ ਦੇ ਰਾਮ ਮੰਦਰ ਨਾਲ ਸਜਾਇਆ ਗਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.