ਨਵੀਂ ਦਿੱਲੀ, 11 ਅਕਤੂਬਰ, ਹ.ਬ. :  ਗਠੀਆ ਰੋਗੀਆਂ ਦੀ ਤਕਲੀਫ ਨੂੰ ਆਮ ਲੋਕ ਨਹੀਂ ਸਮਝ ਸਕਦੇ। ਗਠੀਆ ਹੋਣ ਤੇ ਵਿਅਕਤੀ ਲਈ ਚਲਣਾ ਫਿਰਨਾ ਅਤੇ ਬੈਠਣਾ-ਉਠਣਾ ਵੀ ਮੌਹਾਲ ਹੋ ਜਾਂਦਾ ਹੈ। ਗਠੀਆ ਦਾ ਮੁੱਖ ਕਾਰਨ ਹੈ ਸਰੀਰ ਵਿਚ ਵਧਿਆ ਹੋਇਆ ਯੂਰਿਕ ਐਸਿਡ। ਯੂਰਿਕ ਐਸਿਡ ਦੇ ਕਣ ਹੌਲੀ-ਹੌਲੀ ਜੋੜਾਂ 'ਤੇ ਜਮ੍ਹਾਂ ਹੋ ਜਾਂਦੇ ਹਨ ਅਤੇ ਫਿਰ ਸੋਜ ਅਤੇ ਦਰਦ ਦਾ ਕਾਰਨ ਬਣਦੇ ਹਨ। ਇਹ ਯੂਰਿਕ ਐਸਿਡ ਯੁਰੀਅਨ ਦੇ ਟੁਟਣ ਨਾਲ ਸਰੀਰ ਦੇ ਅੰਦਰ ਬਣਦਾ ਹੈ। ਇਹ ਬਿਮਾਰੀ ਮਹਿਲਾਵਾਂ ਅਤੇ ਪੁਰਸ਼ਾਂ ਦੋਵਾਂ ਨੂੰ ਹੋ ਸਕਦੀ ਹੈ। ਆਮ ਤੌਰ 'ਤੇ ਗਠੀਏ ਦਾ ਰੋਗ 50 ਸਾਲ ਦੀ ਉਮਰ ਤੋਂ ਬਾਅਦ ਪਰੇਸ਼ਾਨ ਕਰਦਾ ਹੈ ਪਰ ਕਈ ਵਾਰ ਘੱਟ ਉਮਰ ਵਿਚ ਵੀ ਇਹ ਸਮੱਸਿਆ ਹੋ ਸਕਦੀ ਹੈ। ਰੋਗ ਹੋਣ 'ਤੇ ਉਨ੍ਹਾਂ ਪਦਾਰਥਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ, ਜਿਸ ਵਿਚ ਯੁਰੀਅਨ ਜ਼ਿਆਦਾ ਹੁੰਦਾ ਹੈ, ਜਿਵੇਂ ਟਮਾਟਰ, ਦਾਲ ਅਤੇ ਦਹੀ। ਗਠੀਆ ਰੋਗੀਆਂ ਲਈ ਅਜਵਾਈਨ ਦਾ ਪ੍ਰਯੋਗ ਕਾਫੀ ਲਾਭਦਾਇਕ ਹੈ। ਆਓ ਤੁਹਾਨੂੰ ਦੰਸਦੇ ਹਾਂ ਕਿ ਇਸਦਾ ਪ੍ਰਯੋਗ ਕਿਵੇਂ ਕਰਨਾ ਚਾਹੀਦਾ ਹੈ ਅਤੇ ਇਸਦੇ ਕੀ ਫਾਇਦੇ ਹਨ। ਵੈਸੇ ਤਾਂ ਜਵੈਣ ਨੂੰ ਪੇਟ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਹ ਤੁਹਾਡੇ ਭੋਜਨ ਨੂੰ ਪਚਾਉਣ ਵਿਚ ਮਦਦ ਕਰਦਾ ਹੈ। ਪਰ ਜਵੈਣ ਦੇ ਬੀਜ਼ਾਂ ਵਿਚ ਅਜਿਹੇ ਖ਼ਾਸ ਤੱਤ ਵੀ ਹੁੰਦੇ ਹਨ, ਜੋ ਸਰੀਰ ਵਿਚ ਵਧੇ ਹੋਏ ਯੂਰਿਕ ਐਸਿਡ ਨੂੰ ਘੱਟ ਕਰਦੇ ਹਨ। ਦਰਅਸਲ ਅਦਰਕ ਅਤੇ ਜਵੈਣ ਦਾ ਸੇਵਨ ਕਰਨ ਨਾਲ ਪਸੀਨਾ ਆਉਂਦਾ ਹੈ। ਪਸੀਨੇ ਦੇ ਨਾਲ ਸਰੀਰ ਵਿਚ ਟਾਕਸਿਨਜ਼ ਭਾਵ ਗੰਦੇ ਪਦਾਰਥ ਵੀ ਬਾਹਰ ਨਿਕਲ ਜਾਂਦੇ ਹਨ। ਇਸਤੋਂ ਇਲਾਵਾ ਅਦਰਕ ਵਿਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜਿਸਦੇ ਕਾਰਨ ਇਸਦੇ ਸੇਵਨ ਨਾਲ ਦਰਦ ਅਤੇ ਸੋਜ ਵਿਚ ਰਾਹਤ ਮਿਲਦੀ ਹੈ।  ਇਕ ਪੈਨ ਵਿਚ ਡੇਢ ਕੱਪ ਪਾਣੀ ਲਓ ਅਤੇ ਇਸ ਵਿਚ ਅੱਧਾ ਚਮਚ ਜਵੈਣ ਅਤੇ ਇਕ ਇੰਚ ਦਾ ਟੁੱਕੜਾ ਅਦਰਕ ਕੱਟ ਕੇ ਪਾਓ। ਇਸਨੂੰ 6 ਤੋਂ 7 ਮਿੰਟ ਤਕ ਉਬਾਲੋ ਤਾਕਿ ਅਦਰਕ ਅਤੇ ਜਵੈਣ ਦਾ ਅਰਕ ਪਾਣੀ ਵਿਚ ਆ ਜਾਵੇ। ਇਸ ਤੋਂ ਬਾਅਦ ਇਸ ਕਾੜੇ ਨੂੰ ਛਾਣ ਕੇ ਪੀਓ।

ਹੋਰ ਖਬਰਾਂ »

ਹਮਦਰਦ ਟੀ.ਵੀ.