ਨਵਂੀਂ ਦਿੱਲੀ, 11 ਅਕਤੂਬਰ, ਹ.ਬ. : ਡਿਜੀਟਲ ਪਲੇਟਫਾਰਮ 'ਤੇ ਸੇਕ੍ਰੇਡ ਗੇਮਜ਼, ਮਿਰਜ਼ਾਪੁਰ, ਰੰਗਬਾਜ਼ ਜਿਹੀ ਵੈਬ ਸੀਰੀਜ਼ ਲੈ ਕਾਫੀ ਧੂਮ ਮਚਾਈ ਅਤੇ ਦਰਸ਼ਕਾਂ ਨੇ ਇਸ ਨੂੰ ਖ਼ੂਬ ਪਸੰਦ ਕੀਤਾ। ਹੁਣ ਉਤਰ ਪ੍ਰਦੇਸ਼ ਦੇ ਗੈਂਗਸਟਰ ਵਿਕਾਸ ਦੂਬੇ ਐਨਕਾਊਂਟਰ 'ਤੇ ਇਕ ਵੈਬ ਸੀਰੀਜ਼ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸਦਾ ਨਿਰਦੇਸ਼ਨ ਸ਼ਾਹਿਦ ਅਤੇ ਓਮਰਟਾ ਜਿਹੀਆਂ ਫਿਲਮਾਂ ਨਿਰਦੇਸ਼ਿਤ ਕਰਨ ਵਾਲੇ ਡਾਇਰੈਕਟਰ ਹੰਸਲ ਮਹਿਤਾ ਕਰਨਗੇ। ਪੋਲਰਾਈਡ ਮੀਡੀਆ ਦੇ ਸਹਿਯੋਗ ਨਾਲ ਨਿਰਮਾਤਾ ਸ਼ੌਲੇਸ਼ ਆਰ ਸਿੰਘ ਦੀ ਕਰਮ ਮੀਡੀਆ ਐਂਡ ਇੰਟਰਟੇਨਮੈਂਟ ਨੇ ਇਸਦੇ ਲਈ ਰਾਈਟਸ ਖ਼ਰੀਦੇ ਹਨ। ਤਨੂੰ ਵੈਡਜ਼ ਮਨੂੰ, ਸ਼ਾਹਿਦ, ਅਲੀਗੜ੍ਹਸ, ਓਮਰਟਾ ਅਤੇ ਜਜਮੈਂਟਲ ਹੈ ਕਯਾ ਜਿਹੀਆਂ ਫਿਲਮਾਂ ਦਾ ਨਿਰਮਾਣ ਕਰਨ ਵਾਲੇ ਨਿਰਮਾਤਾ ਸ਼ੌਲੇਸ਼ ਆਰ ਸਿੰਘ ਨੇ ਵਿਕਾਸ ਦੂਬੇ ਦੀ ਕਹਾਣੀ ਦੇ ਅਧਿਕਾਰ ਹਾਸਿਲ ਕੀਤੇ ਹਨ। ਇਸ ਸੀਰੀਜ਼ ਦੀ ਕਹਾਣੀ ਵਿਕਾਸ ਦੂਬੇ ਨਾਲ ਜੁੜੀਆਂ ਕਈ ਘਟਨਾਵਾਂ 'ਤੇ ਤਿਆਰ ਕੀਤੀ ਜਾ ਰਹੀ ਹੈ। ਸ਼ੌਲੇਸ਼ ਆਰ ਸਿੰਘ ਨੇ ਇਸਦੀ ਜਾਣਕਾਰੀ ਦਿੰਦੇ ਹੋਏ ਕਿਹਾ, ਮੈਂ ਪੂਰੀ ਡਿਊਟੀ ਨੂੰ ਨਿਊਜ਼ ਏਜੰਸੀਆਂ ਅਤੇ ਹੋਰ ਮਾਧਿਅਮਾਂ ਰਾਹੀਂ ਕਾਫੀ ਬਾਰੀਕੀ ਨਾਲ ਫੋਲੋ ਕਰ ਰਿਹਾ ਹਾਂ। ਨਿਰਦੇਸ਼ਕ ਹੰਸਲ ਮਹਿਤਾ ਨੇ ਕਿਹਾ, ਇਹ ਇਕ ਮਹਤਵਪੂਰਨ ਕਹਾਣੀ ਹੈ, ਸਾਡੇ ਸਮੇਂ ਅਤੇ ਸਾਡੀ ਪ੍ਰਣਾਲੀ ਦਾ ਪ੍ਰਤੀਬਿੰਬ ਹੈ, ਜਿਥੇ ਰਾਜਨੀਤੀ, ਅਪਰਾਧ ਅਤੇ ਕਾਨੂੰਨ ਬਣਾਉਣ ਵਾਲੇ ਇਕ ਜਿਗਿਆਸੂ ਬਣ ਜਾਂਦੇ ਹਨ। ਮੈਨੂੰ ਇਸ ਚੋਂ ਇਕ ਸਿਆਸੀ ਥ੍ਰਿਲਰ ਉਭਰਦਾ ਦਿਖਾਈ ਦੇ ਰਿਹਾ ਹੈ ਅਤੇ ਇਸ ਦੀ ਕਹਾਣੀ ਦੱਸਣਾ ਬਹੁਤ ਦਿਲਚਸਪ ਹੋਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.