ਅਹਿਮਦਾਬਾਦ, 11 ਅਕਤੂਬਰ, ਹ.ਬ. : ਗੁਜਰਾਤ ਵਿਚ ਹੁਣ ਮਾਸਕ ਨਾ ਪਾਉਣ 'ਤੇ 1000 ਰੁਪਏ ਦਾ ਜੁਰਮਾਨਾ ਦੇਣਾ ਪਵੇਗਾ। ਸੂਬੇ ਵਿਚ ਕੋਰੋਨਾ ਇਨਫੈਕਸ਼ਨ ਦੀ ਗਿਣਤੀ ਲਗਾਤਾਰ ਵਧਣ ਕਾਰਨ ਸਰਕਾਰ ਜਨਮ ਅਸ਼ਟਮੀ, ਗਣੇਸ਼ ਉਤਸਵ, ਮੁਹਰਮ ਵਰਗੇ ਤਿਉਹਾਰਾਂ ਦੌਰਾਨ ਲੋਕਾਂ ਨੂੰ ਇਕੱਤਰ ਹੋਣ ਤੋਂ ਰੋਕਣ ਲਈ ਯਤਨ ਕਰ ਰਹੀ ਹੈ। ਮੁੱਖ ਮੰਤਰੀ ਵਿਜੇ ਰੂਪਾਣੀ ਨੇ ਦੱਸਿਆ ਕਿ ਗੁਜਰਾਤ ਹਾਈ ਕੋਰਟ ਦੇ ਨਿਰਦੇਸ਼ 'ਤੇ ਸੂਬੇ ਵਿਚ ਮਾਸਕ ਨਾ ਪਾਉਣ ਤੇ ਜੁਰਮਾਨਾ ਰਾਸ਼ੀ ਨੂੰ ਵਧਾ ਕੇ 1,000 ਰੁਪਏ ਕੀਤਾ ਗਿਆ ਹੈ। ਮੰਗਲਵਾਰ ਨੂੰ ਮਾਸਕ ਨਾ ਪਾਉਣ ਵਾਲਿਆਂ ਤੋਂ 500 ਰੁਪਏ ਬਦਲੇ 1,000 ਰੁਪਏ ਵਸੂਲੇ ਜਾਣਗੇ। ਹਾਈ ਕੋਰਟ ਵਿਚ ਦਾਇਰ ਇਕ ਪਟੀਸ਼ਨ ਤੇ ਪਰਿਵਾਰ ਦੇ ਮੈਂਬਰਾਂ ਦੇ ਜੀਵਨ ਨੂੰ ਖ਼ਤਰੇ ਵਿਚ ਪਾਉਣ ਵਾਲੇ ਲੋਕਾਂ 'ਤੇ ਪੂਰੀ ਸਖ਼ਤੀ ਵਰਤੀ ਜਾਣੀ ਚਾਹੀਦੀ। ਰੂਪਾਣੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਗਾਮੀ ਜਨਮ ਅਸ਼ਟਮੀ, ਗਣੇਸ਼ ਉਤਸਵ ਤੇ ਮੁਹਰਮ ਆਦਿ ਦੇ ਜਲੂਸ ਨਾ ਕੱਢਣ ਤੇ ਆਪਣੇ ਘਰਾਂ ਵਿਚ ਰਹਿ ਕੇ ਉਤਸਵ ਮਨਾਉਣੇ ਬਾਜ਼ਾਰਾਂ, ਗਲੀ ਤੇ ਮੁਹਲਿਆਂ ਵਿਚ ਵੀ ਭੀੜ-ਭਾੜ ਨਹੀਂ ਹੋਵੇ ਤਾਂ ਸਰੀਰਕ ਦੂਰੀ ਦਾ ਪੂਰਾ ਧਿਆਨ ਰੱਖੋ।  ਮੰਤਰੀ ਪ੍ਰਦੀਪ ਸਿੰਘ ਜਾਡੇਜਾ ਨੇ ਵੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਅਗਸਤ ਵਿਚ ਸਮਾਜਿਕ, ਧਾਰਮਿਕ ਤੇ ਕੌਮੀ ਤਿਉਹਾਰ ਆ ਰਹੇ ਹਨ। ਲੋਕ ਆਪਣੇ ਘਰਾਂ ਵਿਚ ਰਹਿ ਕੇ ਇਨ੍ਹਾਂ ਨੂੰ ਮਨਾਏ। ਗਣੇਸ਼ ਸਥਾਪਨਾ ਤੇ ਉਨ੍ਹਾਂ ਦਾ ਵਿਸਰਜਨ ਵੀ ਘਰੇ ਹੀ ਕਰੋ।

ਹੋਰ ਖਬਰਾਂ »

ਹਮਦਰਦ ਟੀ.ਵੀ.