ਇੰਡੋਨੇਸ਼ੀਆ, 11 ਅਕਤੂਬਰ, ਹ.ਬ. : ਇੰਡੋਨੇਸ਼ੀਆ ਵਿਚ ਕਈ ਸਾਲਾਂ ਤੋਂ ਸੁਲਘ ਰਿਹਾ ਇੱਕ ਜਵਾਲਾਮੁਖੀ ਸੋਮਵਾਰ ਨੂੰ ਭੜਕ ਉਠਿਆ। ਇੱਥੇ ਦੇ ਮਾਊਂਟ ਸਿਨਾਬੁੰਗ ਜਵਾਲਾਮੁਖੀ ਦੇ ਭੜਕਣ ਕਾਰਨ ਐਨੀ ਰਾਖ ਅਤੇ ਧੂੰਆਂ ਉਠਿਆ ਕਿ ਕਈ ਕਿਲੋਮੀਟਰ ਤੱਕ ਫੈਲ ਗਿਆ। ਜਾਣਕਾਰੀ ਦੇ ਅਨੁਸਾਰ ਆਸਮਾਨ ਵਿਚ ਇਸ ਦੀ ਰਾਖ ਕਰੀਬ ਪੰਜ ਹਜ਼ਾਰ ਮੀਟਰ ਤੱਕ ਉਠੀ। ਇਸ ਦੇ ਕਾਰਨ ਉਥੋਂ ਜਹਾਜ਼ਾਂ ਨੂੰ ਕੱਢਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ।
ਇੰਡੋਨੇਸ਼ੀਆ ਵਿਚ 120 ਸਰਗਰਮ ਜਵਾਲਾਮੁਖੀ ਹਨ। ਇਨ੍ਹਾਂ ਵਿਚੋਂ ਇੱਕ ਮਾਊਂਟ ਸਿਨਾਬੁੰਗ ਰਿੰਗ ਆਫ਼ ਫਾਇਰ ਵਿਚ ਆਉਂਦਾ ਹੈ। ਇੱਥੇ ਦੇ ਸੁਮਾਤਰ ਟਾਪੂ 'ਤੇ ਇਹ ਜਵਾਲਾਮੁਖੀ ਸਾਲ 2010 ਤੋਂ ਸੁਲਘ ਰਿਹਾ ਹੈ। ਸੋਮਵਾਰ ਨੂੰ ਜਦ ਇਹ ਫਟਿਆ ਤਾਂ ਇਸ ਦੀ ਰਾਖ 30 ਕਿਲੋਮੀਟਰ ਦੂਰ ਸਥਿਤ ਬੇਰਾਸਤਗੀ ਤੱਕ ਪਹੁੰਚ ਗਈ।  ਵਿਸਫੋਟ ਨੂੰ ਦੇਖਦੇ ਹੋਏ ਇੱਥੇ ਤੀਜੇ ਪੱਧਰ ਦਾ ਅਲਰਟ ਜਾਰੀ ਕਰ ਦਿੱਤਾ ਗਿਆ।  ਇੰਡੋਨੇਸ਼ੀਆ ਦੇ ਜਕਾਰਤਾ ਪੋਸਟ ਅਖ਼ਬਾਰ ਦੀ ਰਿਪੋਰਟ ਅਨੁਸਾਰ ਇਸ ਜਵਾਲਾਮੁਖੀ ਤੋਂ ਸ਼ਨਿੱਚਰਵਾਰ ਦੇਰ ਰਾਤ ਰਾਖ ਉਗਲਣੀ ਸ਼ੁਰੂ ਹੋਈ ਸੀ। ਮੰਨਿਆ ਜਾ ਰਿਹਾ ਕਿ ਜਵਾਲਾਮੁਖੀ ਅਜੇ ਹੋਰ ਰਾਖ ਅਤੇ ਲਾਵਾ ਉਗਲ ਸਕਦਾ ਹੈ। ਹਾਲਾਂਕਿ ਇਸ ਦੇ ਕਾਰਨ ਅਜੇ ਕਿਸੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਲੇਕਿਨ ਫਸਲਾਂ ਤਬਾਹ ਹੋ ਰਹੀਆਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.