ਬੀਜਿੰਗ, 11 ਅਕਤੂਬਰ, ਹ.ਬ. : ਹਾਂਗਕਾਂਗ ਵਿਚ ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਬੜਾਵਾ ਦੇਣ ਦੇ ਦੋਸ਼ ਵਿਚ ਚੀਨ ਨੇ ਅਮਰੀਕਾ ਦੇ 11 ਰਾਜ ਨੇਤਾਵਾਂ ਅਤੇ ਕੁਝ ਸੰਗਠਨਾਂ ਦੇ ਮੁਖੀਆਂ ਦੇ ਖ਼ਿਲਾਫ਼ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ। ਇਹ ਪਾਬੰਦੀ ਕਿਸ ਤਰ੍ਹਾਂ ਦੀ  ਹੋਵੇਗੀ, ਇਸ ਬਾਰੇ ਵਿਚ ਕੁਝ ਨਹੀਂ ਦੱਸਿਆ ਗਿਆ। ਜਿਨਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਉਨ੍ਹਾਂ ਵਿਚ ਸੈਨੇਟਰ ਮਾਰਕੋ ਅਤੇ ਟੈਡ ਕਰੂਜ਼ ਦੇ ਨਾਲ ਹੀ ਪ੍ਰਤੀਨਿਧੀ ਸਭਾ ਦੇ ਮੈਂਬਰ ਕ੍ਰਿਸ ਸਮਿਥ ਵੀ ਸ਼ਾਮਲ ਹਨ। ਮਾਰਕੋ, ਕਰੂਜ਼ ਅਤੇ ਸਮਿਥ 'ਤੇ ਪਿਛਲੇ ਮਹੀਨੇ ਹੀ ਬੀਜਿੰਗ ਯਾਤਰਾ ਪਾਬੰਦੀ ਲਗਾ ਚੁੱਕਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਆਨ ਨੇ ਸੋਮਵਾਰ ਨੂੰ ਕਿਹਾ ਕਿ ਇਨ੍ਹਾਂ 11 ਅਮਰੀਕੀ ਰਾਜ ਨੇਤਾਵਾਂ ਨੇ ਹਾਂਗਕਾਂਗ ਦੇ ਮੁੱਦਿਆਂ ਨੂੰ ਬੇਵਜ੍ਹਾ ਤੂਲ ਦਿੱਤਾ ਹੈ। ਚੀਨ ਨੇ ਪਿਛਲੇ ਮਹੀਨੇ ਹਾਂਗਕਾਂਗ ਵਿਚ ਅਸਹਿਮਤੀ ਦੀ ਆਵਾਜ਼ਾਂ ਨੂੰ ਦਬਾਉਣ ਦੇ ਲਈ  ਕੌਮੀ ਸੁਰੱਖਿਆ ਕਾਨੂੰਨ ਲਾਗੂ ਕੀਤਾ ਸੀ।
ਦੱਸ ਦੇਈਏ ਕਿ ਹਾਂਗਕਾਂਗ ਵਿਚ ਕੌਮੀ ਸੁਰੱਖਿਆ ਕਾਨੂੰਨ ਲਾਗੂ ਹੋਣ ਤੋ ਬਾਅਦ ਉਥੇ ਚੀਨ ਦੇ ਖ਼ਿਲਾਫ਼ ਕੁਝ ਵੀ ਬੋਲਣਾ ਅਪਰਾਧ ਦੀ ਸ਼੍ਰੇਣੀ ਵਿਚ ਆ ਜਾਵੇਗਾ। ਉਸ ਦੇ ਲਈ ਸਖ਼ਤ ਸਜ਼ਾ ਦੀ ਤਜਵੀਜ਼ ਹੋਵੇਗੀ। ਇਸੇ ਤਰ੍ਹਾਂ ਹਾਂਗਕਾਂਗ ਵਿਚ ਵਿਦੇਸ਼ੀ ਸਰਗਰਮੀਆਂ ਵੀ ਸੀਮਤ ਹੋ ਜਾਣਗੀਆਂ। ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਨਾਲ ਉਥੇ ਦੀ ਆਰਥਿਕ ਸਥਿਤੀ ਵੀ ਪ੍ਰਭਾਵਤ ਹੋਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.