ਕੁਆਲਾਲੰਪੁਰ, 11 ਅਗਸਤ (ਹਮਦਰਦ ਨਿਊਜ਼ ਸਰਵਿਸ) : ਮਲੇਸ਼ੀਆ ਦੇ ਸਾਬਕਾ ਵਿੱਤ ਮੰਤਰੀ ਨੇ ਸਮੁੰਦਰ 'ਚ ਸੁਰੰਗ ਬਣਾਉਣ ਦੀ ਯੋਜਨਾ ਨਾਲ ਜੁਨੇ 1.5 ਅਰਬ ਡਾਲਰ ਦੀ ਰਿਸ਼ਵਤ ਦੇ ਦੂਜੇ ਦੋਸ਼ ਵਿੱਚ ਖੁਦ ਨੂੰ ਨਿਰਦੋਸ਼ ਦੱਸਿਆ ਅਤੇ ਇਸ ਨੂੰ ਨਵੀਂ ਸਰਕਾਰ ਵੱਲੋਂ ਬਣਾਇਆ ਇੱਕ ਫਰਜ਼ੀ ਮਾਮਲਾ ਕਰਾਰ ਦਿੱਤਾ।
ਲਿਮ ਗਵਾਨ ਇੰਗ 'ਤੇ ਸਭ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੋਸ਼ ਲਾਇਆ ਗਿਆ। ਦੋਸ਼ ਵਿੱਚ ਉਸ 'ਤੇ 2011 ਵਿੱਚ ਉੱਤਰੀ ਪੇਨਾਂਗ ਸੂਬੇ ਨਾਲ ਜੁੜੀ ਯੋਜਨਾ ਵਿੱਚ ਸੰਭਾਵਿਤ ਲਾਭ ਦਾ 10 ਫੀਸਦੀ ਹਿੱਸਾ ਮੰਗਣ ਦਾ ਦੋਸ਼ ਲਾਇਆ ਗਿਆ।  ਸੋਮਵਾਰ ਨੂੰ ਉਨ•ਾਂ 'ਤੇ ਦੋਸ਼ ਲੱਗਾ ਕਿ ਉਨ•ਾਂ ਨੇ 7 ਲੱਖ 86 ਹਜ਼ਾਰ 182 ਡਾਲਰ ਹਾਸਲ ਕਰਨ ਲਈ ਪੇਨਾਂਗ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਆਪਣੀ ਸ਼ਕਤੀ ਦੀ ਵਰਤੋਂ ਇੱਕ ਸਥਾਨਕ ਕੰਪਨੀ ਨੂੰ ਠੇਕਾ ਦਿਵਾਉਣ 'ਚ ਮਦਦ ਵਿੱਚ ਕੀਤੀ। ਇਸ ਯੋਜਨਾ ਨੂੰ ਲਿਮ ਦੇ ਪੇਨਾਂਗ ਦੇ ਮੁੱਖ ਮੰਤਰੀ ਰਹਿਣ ਦੌਰਾਨ ਮਨਜ਼ੂਰੀ ਮਿਲੀ।
ਉਹ ਮਲੇਸ਼ੀਆ ਦੇ ਵਿੱਤ ਮੰਤਰੀ ਬਣਨ ਤੋਂ ਪਹਿਲਾਂ 2008-2018 ਵਿਚਕਾਰ ਇੱਥੋਂ ਦੇ ਮੁੱਖ ਮੰਤਰੀ ਸੀ। ਲਿਮ ਮਾਰਚ ਵਿੱਚ ਸੱਤਾ ਤੋਂ ਬਾਹਰ ਹੋਈ ਸਰਕਾਰ ਦਾ ਹਿੱਸਾ ਸੀ। ਉਸ ਨੇ ਕਿਹਾ ਕਿ ਰਿਸ਼ਵਤ ਵਿਰੋਧੀ ਅਧਿਕਾਰੀਆਂ ਨੇ ਉਸ ਕੋਲੋਂ ਕਦੇ 7 ਲੱਖ 86 ਹਜ਼ਾਰ 182 ਡਾਲਰ ਦੇ ਮਾਮਲੇ ਵਿੱਚ ਪੁੱਛਗਿੱਛ ਨਹੀਂ ਕੀਤੀ ਅਤੇ ਨਾ ਹੀ ਅਜਿਹਾ ਕੋਈ ਸਬੂਤ ਹੈ ਕਿ ਉੁਸ ਨੇ ਰਿਸ਼ਵਤ ਲਈ ਹੈ। ਉਨ•ਾਂ ਨੇ ਇਸ ਵੱਲ ਵੀ ਇਸ਼ਾਰਾ ਕੀਤਾ ਕਿ ਇਸ ਦੋਸ਼ ਵਿੱਚ ਕੋਈ ਸਪੱਸ਼ਟ ਸਮਾਂ (2011-2017) ਵੀ ਨਹੀਂ ਦਿੱਤਾ ਗਿਆ ਹੈ। ਲਿਮ ਨੇ ਸੁਣਵਾਈ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਬਿਲਕੁਲ ਬੇਬੁਨਿਆਦ ਦੋਸ਼ ਹੈ ਅਤੇ ਸਿਆਸਤ ਤੋਂ ਪ੍ਰੇਰਿਤ ਹੈ। ਉਹ ਖੁਦ ਨੂੰ ਨਿਰਦੋਸ਼ ਸਾਬਤ ਕਰਨ ਦੀ ਲੜਾਈ ਅਦਾਲਤ ਵਿੱਚ ਲੜੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.