ਹੁਣ ਅਣਵਿਆਹੇ ਜੋੜੇ ਵੀ ਆ ਸਕਣਗੇ ਜਰਮਨੀ

ਬਰਲਿਨ, 11 ਅਗਸਤ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਦੇ ਚਲਦਿਆਂ ਲੌਕਡਾਊਨ ਹੋਣ ਕਾਰਨ ਵਿਛੜੇ ਪ੍ਰੇਮੀ ਜੋੜਿਆਂ ਨੂੰ ਮਿਲਾਉਣ ਲਈ ਜਰਮਨੀ ਨੇ ਸਵੀਟ ਹਾਰਟ ਵੀਜ਼ਾ ਸ਼ੁਰੂ ਕਰ ਦਿੱਤਾ ਹੈ। ਯੂਰਪੀਅਨ ਯੂਨੀਅਨ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਜਰਮਨੀ ਨੇ ਸਭ ਤੋਂ ਪਹਿਲਾਂ ਇਹ ਕਦਮ ਚੁੱਕਿਆ ਹੈ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜਰਮਨੀ ਦੇ ਇਸ ਕਦਮ ਨਾਲ ਦੁਨੀਆ ਦੇ ਬਾਕੀ ਦੇਸ਼ ਵੀ ਕੁਝ ਸਿੱਖਣਗੇ ਅਤੇ ਅਜਿਹੇ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਯਮ ਬਣਾਉਣਗੇ। ਹੁਣ ਅਣਵਿਆਹੇ ਜੋੜੇ ਵੀ ਯੂਰਪੀਅਨ ਯੂਨੀਅਨ ਦੇ ਬਾਹਰਲੇ ਦੇਸ਼ਾਂ 'ਚੋਂ ਜਰਮਨੀ ਆ ਸਕਦੇ ਹਨ ਅਤੇ ਜਰਮਨੀ ਵਿੱਚ ਰਹਿਣ ਵਾਲੇ ਆਪਣੇ ਪਾਰਟਨਰ ਨੂੰ ਮਿਲ ਸਕਦੇ ਹਨ।
ਜਰਮਨ ਗ੍ਰਹਿ ਮੰਤਰਾਲੇ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਨ•ਾਂ ਦੇ ਸਾਹਮਣੇ ਇਹ ਸਾਬਤ ਕਰਨ ਦੀ ਸ਼ਰਤ ਰੱਖੀ ਹੈ ਕਿ ਉਨ•ਾਂ ਦਾ ਸਬੰਧ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਇਸ ਦੇ ਲਈ ਪ੍ਰੇਮੀ ਜੋੜਿਆਂ ਨੂੰ ਅਜਿਹੇ ਦਸਤਾਵੇਜ਼ ਮੰਤਰਾਲੇ ਦੇ ਸਾਹਮਣੇ ਪੇਸ਼ ਕਰਨੇ ਹੋਣਗੇ, ਜਿਨ•ਾਂ ਤੋਂ ਪਤਾ ਲੱਗ ਸਕੇ ਕਿ ਉਹ ਇਕੱਠੇ ਇੱਕ ਹੀ ਘਰ ਵਿੱਚ ਰਹਿ ਚੁੱਕੇ ਹਨ ਜਾਂ ਫਿਰ ਜਰਮਨੀ ਵਿੱਚ ਆਹਮੋ-ਸਾਹਮਣੇ ਇੱਕ-ਦੂਜੇ ਨੂੰ ਮਿਲਦੇ ਰਹੇ ਹਨ।
ਜਰਮਨੀ ਵਿੱਚ ਰਹਿਣ ਵਾਲੇ ਪਾਰਟਨਰ ਵੱਲੋਂ ਅਧਿਕਾਰਕ ਤੌਰ 'ਤੇ ਸੱਦਾ ਪੱਤਰ ਵੀ ਭੇਜਣਾ ਹੋਵੇਗਾ ਅਤੇ ਇੱਕ ਅਲੱਗ ਦਸਤਾਵੇਜ਼ 'ਤੇ ਦੋਵਾਂ ਪਾਰਟਨਰਾਂ ਨੂੰ ਦਸਤਖ਼ਤ ਕਰਨੇ ਹੋਣਗੇ, ਜਿਸ 'ਤੇ ਲਿਖਿਆ ਹੋਵੇ ਕਿ ਉਨ•ਾਂ ਦੇ ਇਕ-ਦੂਜੇ ਨਾਲ ਪ੍ਰੇਮ ਸਬੰਧ ਹਨ। ਇਸ ਸੂਚੀ ਵਿੱਚ ਈਯੂ ਦੇ ਬਾਹਰ ਦੇ ਕਈ ਦੇਸ਼ ਸ਼ਾਮਲ ਹਨ, ਜਿਨ•ਾਂ ਵਿੱਚ ਅਜਿਹੇ ਦੇਸ਼ ਵੀ ਹਨ, ਜੋ ਇਸ ਸਮੇਂ ਕੋਰੋਨਾ ਕਾਰਨ ਜ਼ਿਆਦਾ ਜੋਖ਼ਮ ਵਾਲੇ ਮੰਨੇ ਜਾ ਰਹੇ ਹਨ। ਅਜਿਹੇ ਇਲਾਕਿਆਂ ਅਤੇ ਦੇਸ਼ਾਂ ਤੋਂ ਆਉਣ ਵਾਲੇ ਪਾਰਟਨਰਾਂ ਨੂੰ ਵੀ ਕੋਰੋਨਾ ਲਈ ਲਾਜ਼ਮੀ ਟੈਸਟਿੰਗ ਅਤੇ ਲੋੜ ਪੈਣ 'ਤੇ ਕੁਆਰੰਟੀਨ ਦਾ ਪਾਲਣ ਕਰਨਾ ਹੋਵੇਗਾ। ਫਿਲਹਾਲ, ਅਮਰੀਕਾ, ਤੁਰਕੀ ਅਤੇ ਈਰਾਨ ਹਾਈ ਰਿਸਕ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਹਨ। ਅਲੱਗ-ਅਲੱਗ ਜਰਮਨ ਸੂਬਿਆਂ ਵਿੱਚ ਇਸ ਦੇ ਲਈ ਥੋੜੇ ਅਲੱਗ ਨਿਯਮ ਹਨ ਅਤੇ ਗ੍ਰਹਿ ਮੰਤਰਾਲੇ ਨੇ ਹਰ ਯਾਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਆਉਣ ਤੋਂ ਪਹਿਲਾਂ ਹੀ ਉਸ ਸੂਬੇ ਦੇ ਨਿਯਮਾਂ ਦੇ ਸਬੰਧ ਵਿੱਚ ਚੰਗੀ ਤਰ•ਾਂ ਜਾਣਕਾਰੀ ਹਾਸਲ ਕਰ ਲੈਣ।
ਜਰਮਨੀ ਵਿੱਚ ਵੈਸੇ ਤਾਂ ਇੱਕ ਘਰ 'ਚ ਇਕੱਠਿਆਂ ਰਹਿਣ ਵਾਲੇ ਪ੍ਰੇਮੀ ਜੋੜਿਆਂ ਨੂੰ ਸਰਕਾਰ ਦੀਆਂ ਨਜ਼ਰਾਂ ਵਿੱਚ ਵਿਆਹੁਤਾ ਜੋੜਿਆਂ ਦੀ ਤਰ•ਾਂ ਹੀ ਮਾਨਤਾ ਮਿਲੀ ਹੋਈ ਹੈ। ਉਨ•ਾਂ 'ਤੇ ਇਨਕਮ ਟੈਕਸ ਦੇ ਵੀ ਬਰਾਬਰ ਨਿਯਮ ਲਾਗੂ ਹੁੰਦੇ ਹਨ, ਪਰ ਕੋਰੋਨਾ ਮਹਾਂਮਾਰੀ ਫੈਲਣ ਦੀ ਸਥਿਤੀ 'ਚ ਇਹ ਬਰਾਬਰਤਾ ਵਾਲੀ ਸੋਚ ਲਾਗੂ ਨਹੀਂ ਹੋਈ। ਮਾਰਚ ਤੋਂ ਹੀ ਜਰਮਨੀ ਵਿੱਚ ਰਹਿਣ ਵਾਲੇ ਅਜਿਹੇ ਸਮੁੱਚੇ ਲੋਕ ਆਪਣੀ ਗਰਲਫਰੈਂਡ ਅਤੇ ਬੁਆਏਫਰੈਂਡ ਨੂੰ ਨਹੀਂ ਮਿਲ ਸਕੇ ਸਨ, ਜੋ ਈਯੂ ਦੇ ਬਾਹਰ ਕਿਸੇ ਦੇਸ਼ ਦੇ ਵਾਸੀ ਹਨ, ਪਰ ਵਿਆਹੁਤਾ ਲੋਕਾਂ ਦੇ ਪਾਰਟਨਰਾਂ ਨੂੰ ਵਾਪਸ ਜਰਮਨੀ ਆਉਣ ਦੀ ਆਗਿਆ ਮਿਲ ਗਈ ਸੀ। ਕੁਝ ਦਿਨ ਪਹਿਲਾਂ ਹੀ ਯੂਰਪੀ ਯੂਨੀਅਨ ਨੇ ਸਾਰੇ ਮੈਂਬਰ ਦੇਸ਼ਾਂ ਨੂੰ ਅਪੀਲ ਕੀਤੀ ਸੀ ਕਿ ਉਹ ਪ੍ਰੇਮੀ ਜੋੜਿਆਂ ਨੂੰ ਵੀਜ਼ਾ ਦੇਣ ਬਾਰੇ ਵਿਚਾਰ ਕਰਨ। ਸਭ ਤੋਂ ਪਹਿਲਾਂ ਇਸ ਦਾ ਰਾਹ ਖੋਲ•ਣ ਵਾਲੇ ਯੂਰਪੀ ਦੇਸ਼ਾਂ ਵਿੱਚੋਂ ਡੈਨਮਾਰਕ ਅਤੇ ਨੀਦਰਲੈਂਡਸ ਸਣੇ ਸਿਰਫ਼ ਅੱਠ ਹੀ ਦੇਸ਼ ਸ਼ਾਮਲ ਸਨ। ਇਸ ਸਮੇਂ ਯੂਰਪੀ ਕੌਂਸਲ ਦੀ ਪ੍ਰਧਾਨਗੀ ਸੰਪਾਲ ਰਹੇ ਜਰਮਨੀ ਦੇ ਇਸ ਕਦਮ ਨਾਲ ਬਾਕੀ ਮੈਂਬਰ ਦੇਸ਼ਾਂ ਨੂੰ ਵੀ ਪ੍ਰੇਰਣਾ ਮਿਲਣ ਦੀ ਉਮੀਦ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.