ਰੇਤਾ-ਬਜਰੀ ਢੋਣ ਲਈ ਹੋਇਆ ਮਜਬੂਰ

ਚੰਡੀਗੜ, 11 ਅਗਸਤ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਨੇ ਚੰਡੀਗੜ• ਦੇ ਇੱਕ ਥਿਏਟਰ ਕਲਾਕਾਰ ਨੂੰ ਸੜਕ 'ਤੇ ਲਿਆ ਦਿੱਤਾ ਹੈ। ਹਾਲਤ ਇਹ ਹੈ ਕਿ ਉਹ ਹੁਣ ਮਜ਼ਦੂਰੀ ਕਰਨ ਲਈ ਮਜਬੂਰ ਹੋ ਗਿਆ ਹੈ। 18 ਸਾਲ ਤੋਂ ਥਿਏਟਰ ਕਰ ਰਹੇ ਕਲਾਕਾਰ ਅਭਿਮੰਨਿਊ ਨੇ ਦੱਸਿਆ ਕਿ ਕੋਰੋਨਾ ਕਾਰਨ ਥਿਏਟਰ ਦਾ ਕੰਮ ਠੱਪ ਪਿਆ ਹੈ। ਕੁਝ ਦਿਨਾਂ ਤੱਕ ਗੁਜ਼ਾਰਾ ਚਲ ਗਿਆ, ਪਰ ਹੁਣ ਪੇਟ ਦੀ ਭੁੱਖ ਮਿਟਾਉਣ ਲਈ ਮਜ਼ਦੂਰੀ ਕਰਨੀ ਪੈ ਰਹੀ ਹੈ। ਉਸ ਦੇ ਮਾਤਾ-ਪਿਤਾ ਬਿਮਾਰ ਚੱਲ ਰਹੇ ਹਨ। ਪਤਨੀ ਅਤੇ ਇੱਕ ਛੋਟੀ ਬੱਚੀ, ਜੋ ਅਜੇ ਸਿਰਫ਼ ਛੇ ਮਹੀਨੇ ਦੀ ਹੈ। ਉਨ•ਾਂ ਨੂੰ ਦੋ ਵਕਤ ਦੀ ਰੋਟੀ ਖੁਆਉਣ ਵਾਸਤੇ ਉਸ ਨੂੰ ਦਿਹਾੜੀ ਕਰਨੀ ਪੈ ਰਹੀ ਹੈ। ਉਸ ਨੇ ਕਈ ਥਾਵਾਂ 'ਤੇ ਕੰਮ ਲੱਭਣ ਦਾ ਯਤਨ ਕੀਤਾ, ਪਰ ਅਸਫ਼ਲ ਹੋਣ 'ਤੇ ਭਵਨ ਨਿਰਮਾਣ ਵਿੱਚ ਮਜ਼ਦੂਰੀ ਕਰਨੀ ਪੈ ਰਹੀ ਹੈ। ਅਭਿਮੰਨਿਊ ਨੇ ਦੱਸਿਆ ਕਿ ਮਜ਼ਦੂਰੀ ਕਰਨ ਬਾਅਦ ਉਸ ਨੂੰ ਦਿਹਾੜੀ ਦੇ ਤੌਰ 'ਤੇ ਰੋਜ਼ਾਨਾ 450 ਰੁਪਏ ਮਿਲਦੇ ਹਨ।
ਕੁਝ ਦਿਨ ਪਹਿਲਾਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਨੇ ਅਜਿਹੇ ਕਲਾਕਾਰਾਂ ਦੀ ਮਦਦ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਇਸ ਵਿੱਚ ਤੈਅ ਕੀਤਾ ਗਿਆ ਸੀ ਕਿ ਜੇਕਰ ਕੋਈ ਕਲਾਕਾਰ ਕਿਸੇ ਕਹਾਣੀ 'ਤੇ ਅੱਧੇ ਘੰਟੇ ਦੀ ਆਡਿਓ ਤਿਆਰ ਕਰਦਾ ਹੈ ਤਾਂ ਉਸ ਨੂੰ 1100 ਰੁਪਏ ਤੋਂ ਲੈ ਕੇ 2100 ਰੁਪਏ ਤੱਕ ਮਿਲਣਗੇ, ਪਰ ਅਭਿਮੰਨਿਊ ਇਹ ਕੰਮ ਨਹੀਂ ਕਰਨਾ ਚਾਹੁੰਦਾ। ਉਹ ਕਹਿੰਦਾ ਹੈ ਕਿ ਮਜਬੂਰੀ ਵਿੱਚ ਆਪਣੀ ਕਲਾ ਨੂੰ ਸਸਤੇ ਵਿੱਚ ਨਹੀਂ ਵੇਚੇਗਾ। ਕੋਰੋਨਾ ਤੋਂ ਪਹਿਲਾਂ ਪਰਫਾਰਮੈਂਸ 'ਤੇ 50 ਹਜ਼ਾਰ ਰੁਪਏ ਮਿਲਦੇ ਸਨ। ਅਭਿਮੰਨਿਊ ਨੇ ਕਿਹਾ ਕਿ ਉਸ ਨੇ ਸਸਤੇ ਵਿੱਚ ਕਲਾ ਵੇਚਣ ਦੀ ਬਜਾਏ ਮਜ਼ਦੂਰੀ ਕਰਨ ਦਾ ਰਾਹ ਚੁਣਿਆ ਹੈ।
ਚੰਡੀਗੜ• ਦੇ ਸੈਕਟਰ-25 'ਚ ਰਹਿਣ ਵਾਲੇ ਅਭਿਮੰਨਿਊ ਨੇ ਮਾਸਕ ਥਿਏਟਰ ਨਾਮਕ ਗਰੁੱਪ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਹਿੰਦੀ ਤੇ ਪੰਜਾਬੀ ਦੇ ਬਹੁਤ ਸਾਰੇ ਗਰੁੱਪਾਂ ਨਾਲ ਜੁੜ ਗਿਆ। ਉਹ ਕਈ ਸਾਲਾਂ ਤੱਕ ਸ਼ਹਿਰ ਦੇ ਜਾਣੇ-ਪਛਾਣੇ ਕਲਾਕਾਰ ਜੀਐਸ ਚੰਨੀ ਦੇ ਸੇਵਾ ਡਰਾਮਾ ਰੈਪੇਟ੍ਰਰੀ ਕੰਪਨੀ ਜੁੜਿਆ ਰਿਹਾ। ਉਨ•ਾਂ ਨਾਲ ਅਭਿਮੰਨਿਊ ਨੇ ਦੇਸ਼ ਦੇ ਕਈ ਹਿੱਸਿਆਂ ਤੇ ਬਾਹਰ ਜਾ ਕੇ ਪਰਫਾਰਮੈਂਸ ਦਿੱਤੀ ਹੈ। ਕੌਮੀ ਪੱਧਰ ਤੇ ਐਵਾਰਡ ਸਮਾਰੋਹ 'ਚ ਉਹ ਲਗਾਤਾਰ ਆਪਣੀ ਪੇਸ਼ਕਾਰੀ ਦਿੰਦਾ ਰਿਹਾ ਹੈ।
ਅਭਿਮੰਨਿਊ ਨੇ ਦੱਸਿਆ ਕਿ ਕੋਰੋਨਾ ਤੋਂ ਪਹਿਲਾਂ ਸਭ ਕੁਝ ਠੀਕ ਚੱਲ ਰਿਹਾ ਸੀ। ਚੰਗੀ ਕਮਾਈ ਹੋ ਰਹੀ ਸੀ। ਕੋਰੋਨਾ ਵਿੱਚ ਕਈ ਦੋਸਤਾਂ ਤੇ ਥਿਏਟਰ ਨਾਲ ਜੁੜੇ ਕਲਾਕਾਰਾਂ ਨੇ ਵੀ ਮਦਦ ਕੀਤੀ, ਪਰ ਕਦੋਂ ਤੱਕ ਉਨ•ਾਂ ਤੋਂ ਮੰਗਦਾ। ਸਰਕਾਰ ਤੇ ਇਸ ਨਾਲ ਜੁੜੇ ਲੋਕਾਂ ਨੂੰ ਕੋਸਦੇ ਹੋਏ ਉਸ ਨੇ ਕਿਹਾ ਕਿ ਅੱਜ ਤੱਕ ਕਲਾਕਾਰਾਂ ਲਈ ਅਜਿਹੀ ਕੋਈ ਨੀਤੀ ਨਹੀਂ ਬਣੀ, ਜੋ ਔਖੀ ਘੜੀ 'ਚ ਉਨ•ਾਂ ਦੀ ਮਦਦ ਕਰ ਸਕੇ। ਅਭਿਮੰਨਿਊ ਦੀ ਮਾਂ ਟੀਬੀ ਤੋਂ ਪੀੜਤ ਹੈ ਤੇ ਉਸ ਦੇ ਪਿਤਾ ਨੂੰ ਲੰਗਸ ਦੀ ਬਿਮਾਰੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.