ਟੋਰਾਂਟੋ, 11 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਸਕਾਰਬ੍ਰੋਅ ਇਲਾਕੇ ਵਿਚ ਸੋਮਵਾਰ ਸ਼ਾਮ ਇਕ ਔਰਤ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ ਗਿਆ ਜੋ ਕੁਝ ਘੰਟੇ ਬਾਅਦ ਮਿਲ ਗਈ। ਟੋਰਾਂਟੋ ਪੁਲਿਸ ਵੱਲੋਂ ਇਸ ਮਾਮਲੇ ਵਿਚ 34 ਸਾਲ ਦੇ ਸੰਤੋਸ਼ ਕੁਮਾਰ ਦੀ ਭਾਲ ਕੀਤੀ ਜਾ ਰਹੀ ਹੈ। ਟੋਰਾਂਟੋ ਪੁਲਿਸ ਦੇ ਕਾਂਸਟੇਬਲ ਡੇਵਿਡ ਹੌਪਕਿਨਜ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਔਰਤ ਦੇ ਸਰੀਰ 'ਤੇ ਸੱਟਾਂ 'ਤੇ ਨਿਸ਼ਾਨ ਮਿਲੇ ਪਰ ਇਹ ਗੰਭੀਰ ਕਿਸਮ ਦੇ ਨਹੀਂ। ਪੁਲਿਸ ਮੁਤਾਬਕ ਸਕਾਰਬ੍ਰੋਅ ਦੀ ਐਂਪ੍ਰਿੰਘਮ ਡਰਾਈਵ ਅਤੇ ਸੂਲਜ਼ ਰੋਡ 'ਤੇ ਸੋਮਵਾਰ ਸ਼ਾਮਲ ਪੌਣੇ ਛੇ ਵਜੇ ਇਕ ਔਰਤ ਨੂੰ ਕਾਰ ਵਿਚ ਜ਼ਬਰਦਸਤੀ ਬਿਠਾਇਆ ਗਿਆ। ਦਿਨ-ਦਿਹਾੜੇ ਵਾਪਰੀ ਇਸ ਘਟਨਾ ਤੋਂ ਪੁਲਿਸ ਕਾਫ਼ੀ ਨਜ਼ਰ ਆਈ। ਪੁਲਿਸ ਨੇ ਅਗਵਾਕਾਰ ਅਤੇ ਔਰਤ ਦਰਮਿਆਨ ਕਿਸੇ ਕਿਸਮ ਦੇ ਰਿਸ਼ਤੇ ਬਾਰੇ ਕੋਈ ਜ਼ਿਕਰ ਨਾ ਕੀਤਾ। ਸ਼ੱਕੀ ਦਾ ਸ਼ਨਾਖ਼ਤ ਸੰਤੋਸ਼ ਕੁਮਾਰ ਵਜੋਂ ਕੀਤੀ ਗਈ ਹੈ ਜਿਸ ਨੇ ਵਾਰਦਾਤ ਵੇਲੇ ਗਰੇਅ ਅਤੇ ਵਾਈਟ ਸ਼ਰਟ ਨਾਲ ਨੀਲੇ ਰੰਗ ਦਾ ਸ਼ੌਰਟਸ ਪਹਿਨਿਆ ਹੋਇਆ ਸੀ। ਵਾਰਦਾਤ ਦੌਰਾਨ ਵਰਤੀ ਗਈ ਗੱਡੀ ਕਾਲੇ ਰੰਗ ਦੀ ਐਕਿਊਰਾ ਟੀ.ਐਸ.ਐਕਸ ਦੱਸੀ ਗਈ ਹੈ ਜਿਸ ਦਾ ਨੰਬਰ ਸੀ.ਕੇ. ਜੇ. ਈ. 528 ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਸੰਤੋਸ਼ ਕੁਮਾਰ ਨਜ਼ਰ ਆਉਂਦਾ ਹੈ ਤਾਂ ਉਸ ਦੇ ਨਜ਼ਦੀਕ ਜਾਣ ਦੀ ਬਜਾਏ 911 'ਤੇ ਕਾਲ ਕੀਤੀ ਜਾਵੇ। ਪੁਲਿਸ ਨੇ ਸੰਤੋਸ਼ ਕੁਮਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਤਮ-ਸਮਰਪਣ ਕਰ ਦੇਵੇ।

ਹੋਰ ਖਬਰਾਂ »

ਹਮਦਰਦ ਟੀ.ਵੀ.