ਕਿਹਾ, ਜਲਦਬਾਜ਼ੀ ਹੋ ਸਕਦੀ ਹੈ ਖ਼ਤਰਨਾਕ
ਜਨੇਵਾ,  12 ਅਕਤੂਬਰ, ਹ.ਬ. : ਰੂਸ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਸਫਲਤਾਪੂਰਵਕ  ਕੋਰੋਨਾ ਵਾਇਰਸ ਦੀ ਵੈਕਸੀਨ ਤਿਆਰ ਕਰ ਲਈ ਹੈ। ਰਾਸ਼ਟਰਪਤੀ  ਪੁਤਿਨ ਨੇ ਐਲਾਨ ਕੀਤਾ ਕਿ ਰੂਸ ਨੇ ਕੋਰੋਨਾ ਵਾਇਰਸ ਦੇ ਖ਼ਿਲਾਫ਼ ਵਰਤੋਂ ਦੇ ਲਈ ਵੈਕਸੀਨ ਤਿਆਰ ਕਰ ਲਈ ਹੈ ਅਤੇ ਉਹ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਬਣਿਆ ਹੈ। ਰੂਸ ਦੇ ਇਸ ਦਾਅਵੇ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਉਸ ਦੇ ਕੋਲ ਇਸ ਵੈਕਸੀਨ ਦੀ ਜਾਣਕਾਰੀ ਨਹੀਂ  ਹੈ ਅਤੇ ਰੂਸ ਦੀ ਵੈਕਸੀਨ ਨੂੰ ਲੈ ਕੇ ਜਲਦਬਾਜ਼ੀ, ਖਤਰਨਾਕ ਸਾਬਤ ਹੋ ਸਕਦੀ ਹੇ।
ਪੁਤਿਨ ਨੇ ਵੈਕਸੀਨ ਨੂੰ ਲੈ ਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਨੂੰ ਦੇਸ਼ ਵਿਚ ਰਜਿਸਟਰਡ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਅਪਣੀ ਦੋ ਧੀਆਂ ਵਿਚੋਂ ਇੱਕ ਨੂੰ ਵੈਕਸੀਨ ਲਗਾਈ ਹੈ ਉਹ ਚੰਗਾ ਮਹਿਸੂਸ ਕਰ ਰਹੀ ਹੈ। ਡਬਲਿਊਐਚਓ ਨੇ ਕਿਹਾ ਕਿ ਰੂਸ ਨੇ ਉਸ ਦੇ ਨਾਲ ਵੈਕਸੀਨ ਅਤੇ ਇਸ ਨਾਲ ਜੁੜੀ ਟੈਸÎÎਟਿੰਗ ਦੀ ਪ੍ਰੀਕਿਰਿਆ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।
ਡਬਲਿਊਐਚਓ ਨੇ ਕਿਹਾ ਕਿ ਕਿਸੇ ਵੀ ਕੋਵਿਡ 19 ਵੈਕਸੀਨ ਨੂੰ ਸੰਸਥਾਨ ਤੋਂ ਅਨੁਮੋਦਨ ਦੇ ਲਈ ਸੁਰੱਖਿਆ ਡਾਟੇ ਦੀ ਸਮੀਖਿਆ ਦੀ ਜ਼ਰੂਰਤ ਹੁੰਦੀ ਹੈ।  ਸੰਯੁਕਤ ਰਾਸ਼ਟਰ ਏਜੰਸੀ ਦੇ ਬੁਲਾਰੇ ਤਾਰਿਕ ਨੇ ਕਿਹਾ ਕਿ ਅਸੀਂ ਰੂਸੀ ਸਿਹਤ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਵਿਚ ਹਾਂ ਅਤੇ ਵੈਕਸੀਨ ਨੂੰ ਲੈ ਕੇ ਡਬਲਿਊਐਚਓ ਦੀ ਸਮੀਖਿਆਵਾਂ ਦੇ ਸਬੰਧ ਵਿਚ ਚਰਚਾ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵੈਕਸੀਨ ਦੀ ਯੋਗਤਾ ਦੀ ਜਾਂਚ ਦੇ ਲਈ ਸਖ਼ਤ ਸਮੀਖਿਆ ਅਤੇ ਮੁਲਾਂਕਣ ਦੀ ਜ਼ਰੂਰਤ ਹੁੰਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.