ਨਵੀਂ ਦਿੱਲੀ,  12 ਅਕਤੂਬਰ, ਹ.ਬ. : ਦਿੱਲੀ ਪੁਲਿਸ ਦੀ ਵਿਸ਼ੇਸ਼ ਸ਼ਾਖਾ ਦੀ ਸਾਈਬਰ ਸੈਲ ਨੇ ਫਰਜ਼ੀ ਕਾਲ ਸੈਂਟਰ ਚਲਾ ਕੇ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਟੈਲੀਕਾਮ ਕੰਪਨੀ ਦੇ ਸੇਲਜ਼ ਪ੍ਰਮੋਟਰ ਅਤੇ ਗਿਰੋਹ ਸਰਗਨਾ ਸਣੇ ਸੱਤ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮ ਰਿਲਾਇੰਸ ਕੈਪਿਟਲ ਤੋਂ ਲੋਨ ਦਿਵਾਉਣ ਦਾ  ਝਾਂਸਾ ਦਿੰਦੇ ਸੀ ਅਤੇ ਰਿਲਾਇੰਸ ਕੈਪਿਟਲ ਦੇ ਫਰਜ਼ੀ ਕਾਗਜ਼ ਅਤੇ ਸਾਈਟ ਵੀ ਬਣਾਈ ਹੋਈ ਸੀ।
ਮੁਲਜ਼ਮ ਹਰ ਮਹੀਨੇ 20 ਤੋਂ 25 ਲੋਕਾਂ ਨਾਲ ਠੱਗੀ ਕਰਦੇ ਸੀ। ਪੁਛਗਿੱਛ ਵਿਚ ਪਤਾ ਚਲਿਆ ਕਿ ਮੁਲਜ਼ਮ ਕਰੀਬ 500 ਲੋਕਾਂ ਨਾਲ ਢਾਈ ਕਰੋੜ ਰੁਪਏ ਤੋਂ ਜ਼ਿਆਦਾ ਦੀ ਠੱਗੀ ਕਰ ਚੁੱਕੇ ਹਨ। ਇਹ ਲੋਕ ਵਿਦੇਸ਼ੀਆਂ ਦੀ ਆਈਡੀ  'ਤੇ ਜਾਰੀ ਕੀਤੇ ਗਏ ਫਰਜ਼ੀ ਸਿਮ ਕਾਰਡ ਠੱਗੀ ਦੇ ਲਈ Îਇਸਤੇਮਾਲ ਕਰਦੇ ਸੀ।
ਸਾਈਬਰ ਸੈਲ ਦੇ ਡੀਸੀਪੀ ਨੇ ਦੱਸਿਆ ਕਿ ਪਵਨ ਕੁਮਾਰ ਨਾਂ ਦੇ ਵਿਅਕਤੀ ਨੇ ਸ਼ਿਕਾਇਤ Îਦਿੱਤੀ ਸੀ ਕਿ ਉਹ ਪਰਸਨਲ ਲੋਨ ਦੇ ਲਈ ਆਨਲਾਈਨ ਸਰਚ ਕਰ ਰਹੇ ਸੀ। ਇਸੇ ਦੌਰਾਨ ਰਿਲਾਇੰਸ ਕੈਪਿਟਲ ਦਾ ਨੰਬਰ ਮਿਲਿਆ। ਦਿੱਤੇ ਨੰਬਰ 'ਤੇ ਫੋਨ ਕੀਤਾ ਤਾਂ ਫੋਨ ਚੁੱਕਣ ਵਾਲੇ ਨੌਜਵਾਨ ਨੇ ਸਸਤੇ ਵਿਆਜ 'ਤੇ ਲੋਨ ਦਿਵਾਉਣ ਦੀ ਗੱਲ ਕਹੀ।
ਮੁਲਜ਼ਮਾਂ ਨੇ ਬੈਂਕ ਖਾਤਿਆਂ ਵਿਚ ਦੋ ਲੱਖ ਰੁਪਏ ਜਮ੍ਹਾ ਕਰਵਾ ਲਏ। ਮੁਲਜ਼ਮਾਂ ਨੇ Îਇੱਕ ਆਈਡੀ ਤੋਂ ਮੇਲ ਪਵਨ ਕੁਮਾਰ ਨੂੰ ਭੇਜੀ  ਜੋ ਰਿਲਇੰਸ ਕੈਪਿਟਲ ਦੇ ਜਿਹਾ ਲੱਗ ਰਿਹਾ ਸੀ। ਦੋਸ਼ ਹੈ ਕਿ ਬਾਦ ਵਿਚ ਮੁਲਜ਼ਮਾਂ ਨੇ ਅਪਣਾ ਫੋਨ ਬੰਦ ਕਰ ਲਿਆ।
ਪੁਲਿਸ ਨੇ ਅਪਣੀ ਟੀਮ ਨਾਲ ਜਾਂਚ ਸ਼ੁਰੂ ਕੀਤੀ। ਇਸੇ ਦੌਰਾਨ ਐਸਆਈ ਵਿਜੇਂਦਰ ਦੀ ਟੀਮ ਨੇ ਟੈਲੀਕਾਮ ਕੰਪਨੀ ਦੇ ÎਿÂੰਡੀਆ ਸੇਲਜ਼ ਪ੍ਰਮੋਟਰ ਪਵਨ ਮਿੱਤਲ ਨੂੰ ਗ੍ਰਿਫਤਾਰ ਕਰ ਲਿਆ। ਰੋਹਿਣੀ ਨਿਵਾਸੀ ਪਵਨ ਮੁਲਜ਼ਮਾਂ ਦੇ ਫਰਜ਼ੀ ਸਿਮ ਕਾਰਡ ਨੂੰ ਚਾਲੂ ਕਰਾਉਂਦਾ ਸੀ ਅਤੇ ਇਸ ਨਾਲ ਠੱਗੀ ਕਰਦੇ ਸੀ।
ਪੁਛਗਿੱਛ ਤੋਂ ਬਾਅਦ ਗਿਰੋਹ ਦੇ ਮਾਸਟਰ ਮਾਈਂਡ ਉਤਮ ਨਗਰ Îਨਿਵਾਸੀ ਮੋ. ਇਰਫਾਨ ਸੈਫੀ, ਸਾਗਰਪੁਰ ਨਿਵਾਸੀ ਵਿਸ਼ਾਲ ਤਿਵਾੜੀ, ਵਿਧਾਵਾ, ਅਮਿਤ, ਫਤਿਹ ਨਗਰ ਨਿਵਾਸੀ ਗਿਆਨ ਸਿੰਘ, ਖਿਆਲਾ ਨਿਵਾਸੀ ਰਿਸ਼ਭ ਮੁਹੰਮਦ ਨੂੰ ਕਾਬੂ ਕਰ ਲਿਆ । ਮੋ. ਇਰਫਾਨ  ਵਿਕਾਸ ਨਗਰ ਵਿਚ ਫਰਜ਼ੀ ਕਾਲ ਸੈਂਟਰ ਚਲਾ ਰਿਹਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.