ਮੁੰਬਈ, 12 ਅਗਸਤ, ਹ.ਬ. : ਭਾਰਤ ਵਿਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਲੋਕਾਂ ਦਾ ਅੰਕੜਾ 20 ਲੱਖ ਤੋਂ ਉਪਰ ਪਹੁੰਚ ਚੁੱਕਾ ਹੈ ਜਦਕਿ ਕਰੀਬ 11 ਲੰਖ ਲੋਕ ਇਸ ਬਿਮਾਰੀ ਤੋਂ ਉਭਰ ਚੁੱਕੇ ਹਨ ਤੇ 44,386 ਲੋਕਾਂ ਦੀ ਜਾਨ ਜਾ ਚੁੱਕੀ ਹੈ। ਬੀਤੇ ਦੋ ਮਹੀਨਿਆਂ ਵਿਚ ਭਾਰਤ ਵਿਚ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਜਿਸ ਦੀ ਇਕ ਵੱਡੀ ਵਜ੍ਹਾ ਕੋਰੋਨਾ ਵਾਇਰਸ ਦਾ ਕਮਿਊਨਿਟੀ ਟ੍ਰਾਂਸਮਿਸ਼ਨ ਵੀ ਹੋ ਸਕਦਾ ਹੈ। ਹਾਲ ਹੀ ਵਿਚ ਇੰਡੀਆ ਮੈਡੀਕਲ ਐਸੋਸੀਏਸ਼ਨ  ਨੇ ਕਿਹਾ ਕਿ ਭਾਰਤ ਵਿਚ ਕਮਿਊਨਿਟੀ ਟਰਾਂਸਮਿਸ਼ਨ ਸ਼ੁਰੂ ਹੋ ਚੁੱਕਾ ਹੈ। ਨਾਲ ਹੀ ਇਹ ਵੀ ਕਿਹਾ ਕਿ ਕੋਰੋਨਾ ਦੇ ਮਾਮਲੇ ਹੁਣ ਕਸਬਿਆਂ ਤੇ ਪਿੰਡਾਂ ਵਿਚ ਫੈਲਣੇ ਸ਼ੁਰੂ ਹੋ ਗਏ ਹਨ, ਜਿੱਥੇ ਸਥਿਤੀ ਨੂੰ ਕਾਬੂ ਹੇਠ ਕਰਨਾ ਕਾਫ਼ੀ ਮੁਸ਼ਕਲ ਹੋ ਜਾਵੇਗਾ। ਉਥੇ ਹੀ ਸਰਕਾਰ ਨੇ ਕਮਿਊਨਿਟੀ ਟਰਾਂਸਮਿਸ਼ਨ ਨੂੰ ਨਕਾਰਦੇ ਹੋਏ ਕਿਹਾ ਕਿ ਭਾਰਤ ਫਿਲਹਾਲ ਇਸ ਤੋਂ ਦੂਰ ਹੈ। ਹਾਲਾਂਕਿ, ਇਸ ਦੇ ਬਾਵਜੂਦ ਤੁਹਾਡੇ ਲਈ ਬਚਾਅ ਦੇ ਤਾਰੀਕਿਆਂ ਦਾ ਅਪਨਾਉਣਾ ਜ਼ਰੂਰੀ ਹੈ ਕਿਉਂਕਿ ਹੁਣ ਤਕ ਨਾ ਤਾਂ ਇਸ ਦਾ ਇਲਾਜ ਹੈ ਤੇ ਨਾ ਹੀ ਵੈਕਸੀਨ। ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤਣ ਤੋਂ ਬਾਅਦ ਵੀ ਅਜਿਹਾ ਹੋ ਸਕਦਾ ਹੈ ਕਿ ਤੁਸੀਂ  ਪਾਜ਼ੇਟਿਵ ਵਿਅਕਤੀ ਦੇ ਸੰਪਰਕ ਵਿਚ ਆਓ ਤੇ ਤੁਹਾਨੂੰ ਵੀ ਇਹ ਬਿਮਾਰੀ ਹੋ ਜਾਵੇ, ਕਿਉਂਕਿ ਜ਼ਿਆਦਾਤਰ ਲੋਕ ਬਿਨਾਂ ਲੱਛਣ ਦੇ  ਹਨ। ਅਜਿਹੇ ਵਿਚ ਜੇਕਰ ਤੁਸੀਂ ਕੋਵਿਡ-19 ਪਾਜ਼ੇਟਿਵ ਵਿਅਕਤੀ ਦੇ ਸੰਪਰਕ ਵਿਚ ਆ ਜਾਂਦੇ ਹੋ ਤਾਂ ਕੁਝ ਸਾਵਧਾਨੀਆਂ ਹਨ ਜਿਹੜੀਆਂ ਤੁਹਾਨੂੰ ਵਰਤਣ ਦੀ ਜ਼ਰੂਰਤ ਹੈ  ਜੇਕਰ ਤੁਸੀਂ ਇਕ ਕੋਵਿਡ-19 ਪਾਜ਼ੇਟਿਵ ਵਿਅਕਤੀ ਦੇ ਸੰਪਰਕ ਵਿਚ ਆਉਂਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ-ਆਪ ਨੂੰ ਘਰ ਵਿਚ ਪਰਿਵਾਰ ਦੇ ਸਾਰੇ ਲੋਕਾਂ ਤੋਂ ਘੱਟੋ-ਘੱਟ 14 ਦਿਨ ਲਈ ਅਲੱਗ ਕਰ ਲਓ। ਯਾਨੀ ਵੱਖਰੇ ਕਮਰੇ ਵਿਚ ਰਹੋ, ਪਰਿਵਾਰ ਦੇ ਬਾਕੀ ਲੋਕਾਂ ਨਾਲੋਂ ਅਲੱਗ। ਤੁਹਾਨੂੰ ਖ਼ੁਦ ਤੇ ਨਜ਼ਰ ਰੱਖਣ ਤੇ ਇਹ ਜਾਂਚਣ ਦੀ ਜ਼ਰੂਰਤ ਹੈ ਕਿ ਕੀ ਤੁਹਾਨੂੰ ਬੁਖ਼ਾਰ ਤਾਂ ਨਹੀਂ ਆ ਗਿਆ ਹੈ, ਜਾਂ ਸਾਹ ਵਿਚ ਤਕਲੀਫ਼, ਖੰਘ, ਸੁਆਦ ਤੇ ਖ਼ੁਸ਼ਬੂ ਦੀ ਘਾਟ, ਗਲ਼ੇ ਵਿਚ ਖਰਾਸ਼, ਕੰਜੈਸ਼ਨ ਜਾਂ ਵਹਿੰਦੀ ਨੱਕ, ਉਲਟੀਆਂ, ਦਸਤ ਤੇ ਮਾਸਪੇਸ਼ੀਆਂ ਵਿਚ ਦਰਦ ਵਰਗੇ ਲੱਛਣ ਤਾਂ ਨਹੀਂ ਹਨ। ਨਾਲ ਹੀ ਤੁਹਾਨੂੰ ਦੂਸਰਿਆਂ ਨੂੰ ਸੂਚਿਤ ਕਰਨਾ ਵੀ ਜ਼ਰੂਰੀ ਕਿ ਤੁਸੀਂ ਕੁਝ ਲੋਕਾਂ ਦੇ ਸੰਪਰਕ ਵਿਚ ਆਓ ਜਿਹੜੇ ਜਾਨਲੇਵਾ ਇਨਫੈਕਸ਼ਨ ਲਈ ਪਾਜ਼ੇਟਿਵ ਪਾਏ ਗਏ ਹਨ। ਨਾਲ ਹੀ ਉਨ੍ਹਾਂ ਨੂੰ ਵੀ ਟੈਸਟ ਕਰਵਾਉਣ ਦੀ ਸਲਾਹ ਦਿਉ ਜੇਕਰ ਕੋਈ ਲੱਛਣ ਦਿਖਾਈ ਦੇ ਰਿਹਾ ਹੈ। ਜੇਕਰ ਤੁਹਾਨੂੰ ਕੋਵਿਡ-19 ਨਾਲ ਜੁੜੇ ਕੋਈ ਵੀ ਲੱਛਣ ਮਹਿਸੂਸ ਹੁੰਦੇ ਹਨ ਤਾਂ ਤੁਹਾਨੂੰ ਇਸ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.