ਨਿਊਯਾਰਕ,  12 ਅਕਤੂਬਰ, ਹ.ਬ. : ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਅਮਰੀਕਾ ਵਿਚ ਕਈ ਸੱਭਿਆਚਾਰਕ ਅਤੇ ਸੰਗੀਤਮਈ ਪ੍ਰੋਗਰਾਮ ਆਨਲਾਈਨ ਆਯੋਜਤ ਕੀਤੇ ਜਾਣਗੇ। ਜੈਪੁਰ ਫੁਟ ਯੂਐਸਏ ਨੇ ਦੱਸਿਆ ਕਿ 15 ਅਗਸਤ ਨੂੰ ਵਰਚੁਲ ਕਵਿ ਸੰਮੇਲਨ ਦਾ ਵੀ ਆਯੋਜਨ ਕੀਤਾ ਜਾਵੇਗਾ। ਸੰਗਠਨ ਵਲੋਂ ਕਿਹਾ ਗਿਆ ਕਿ ਵਿਦੇਸ਼ ਰਾਜ ਮੰਤਰੀ ਤੇ ਸੰਸਦੀ ਕਾਰਜ ਮੰਤਰੀ ਵੀ. ਮੁਰਲੀਧਰਨ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ।
ਪ੍ਰੋਗਰਾਮ ਦੀ ਅਗਵਾਈ ਵਿਦੇਸ਼ ਮਾਮਲਿਆਂ 'ਤੇ ਸੰਸਦ ਦੀ ਸਥਾਈ ਕਮੇਟੀ ਦੇ ਪ੍ਰਧਾਨ ਪੀਪੀ ਚੌਧਰੀ ਕਰਨਗੇ। ਪ੍ਰੋਗਰਾਮ ਵਿਚ ਲੋਕਪ੍ਰਿਯ ਕਵਿ ਮਦਨ ਮੋਹਨ ਸਮਰ ਅਤੇ ਕੁੰਵਰ ਜਾਵੇਦ ਅਪਣੀ ਪੇਸ਼ਕਾਰੀ ਦੇਣਗੇ।
ਜੈਪੁਰ ਫੁਟ ਯੂਐਸਏ ਦੇ ਪ੍ਰਧਾਨ ਪ੍ਰੇਮ ਭੰਡਾਰੀ ਨੇ ਕਿਹਾ ਕਿ ਇਸ ਸਾਲ ਭਾਰਤ ਦੇ ਆਜ਼ਾਦੀ ਦਿਵਸ ਦਾ ਜਸ਼ਨ ਬਹੁਤ ਖ਼ਾਸ ਹੈ ਕਿ ਕਿਉਂਕਿ ਪੰਜ ਅਗਸਤ ਨੂੰ ਅਯੁੱਧਿਆ ਵਿਚ ਰਾਮ ਮੰਦਰ ਭੂਮੀ ਪੂਜਨ ਪ੍ਰੋਗਰਾਮ ਹੋਇਆ ਸੀ। ਜੋ ਦੁਨੀਆ ਭਰ ਦੇ ਹਿੰਦੂਆਂ ਦੇ ਲਈ ਸਪਨੇ ਦੇ ਸੱਚ ਹੋਣ ਜਿਹਾ ਹੈ।  ਸੱਭਿਆਚਾਰਕ ਸੰਗਠਨ ਇੰਡੋ ਅਮਰੀਕਨ ਆਰਟਸ ਕੌਂਸਲ ਵਲੋਂ ਵੀ ਫਰੀਡਮ ਕੰਸਰਟ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿਚ ਸਰੋਦ ਵਾਦਕ ਉਸਤਾਦ ਅਮਜਦ ਅਲੀ ਖ਼ਾਨ ਪੇਸ਼ਕਾਰੀ ਦੇਣਗੇ। Îਨਿਊਯਾਰਕ ਵਿਚ ਭਾਰਤ ਦਾ ਮਹਾਵਣਜ ਦੂਤਘਰ 15 ਅਗਤਸ ਨੂੰ ਆਨਲਾਈਨ ਆਜ਼ਾਦੀ ਦਿਵਸ ਸਮਾਰੋਹ ਦਾ ਆਯੋਜਨ ਕਰੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.