ਲੰਡਨ  12 ਅਕਤੂਬਰ, ਹ.ਬ. : ਸਾਊਦੀ ਅਰਬ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੰਦੇ ਹੋਏ ਕਿਹਾ ਕਿ ਤੇਲ ਦੀ ਸਪਲਾਈ ਅਤੇ ਲੋਨ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਤਰ੍ਹਾਂ ਦੋਵੇਂ ਦੇਸ਼ਾਂ ਦੇ ਵਿਚ ਦਹਾਕਿਆਂ ਤੋਂ ਚਲਿਆ ਆ ਰਿਹਾ ਰਿਸ਼ਤਾ ਖਤਮ ਹੋ ਗਿਆ। ਮਿਡਲ ਈਸਟ ਮੌਨੀਟਰ ਨੇ ਇਸ ਦੀ ਜਾਣਕਾਰੀ ਦਿੱਤੀ।
ਪਾਕਿਸਤਾਨ ਨੂੰ ਸਾਊਦੀ ਅਰਬ ਨੂੰ 1 ਬਿਲੀਅਨ ਡਾਲਰ ਵੀ ਦੇਣਾ ਹੋਵੇਗਾ, ਜੋ ਨਵੰਬਰ 2018 ਵਿਚ ਸਾਊਦੀ ਅਰਬ ਦੁਆਰਾ 6.2 ਬਿਲੀਅਨ ਡਾਲਰ ਦੇ ਪੈਕੇਜ ਦਾ ਇੱਕ ਹਿੱਸਾ ਸੀ। ਇਸ ਪੈਕੇਜ ਵਿਚ ਕੁਲ 3 ਬਿਲੀਅਨ ਡਾਲਰ ਦਾ ਕਰਜ਼ਾ ਅਤੇ ਇਕ ਆਇਲ ਕਰੈਡਿਟ ਸਹੂਲਤ ਸੀ ਜਿਸ ਵਿਚ 3.2 ਬਿਲੀਅਨ ਡਾਲਰ ਦੀ ਰਕਮ ਸ਼ਾਮਲ ਸੀ।
ਮਿਡਲ ਈਸਟ ਮੌਨੀਟਰ ਦੀ ਰਿਪੋਰਟ ਦੇ ਅਨੁਸਾਰ ਜਦ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਪਿਛਲੇ ਸਾਲ ਫਰਵਰੀ ਵਿਚ ਪਾਕਿਸਤਾਨ ਦੀ ਯਾਤਰਾ ਕੀਤੀ ਸੀ ਤਦ ਇਸ ਸੌਦੇ 'ਤੇ ਹਸਾਤਖਰ ਕੀਤੇ ਗਏ ਸੀ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਸ਼ਮੀਰ ਮੁੱਦੇ 'ਤੇ ਭਾਰਤ ਖ਼ਿਲਾਫ਼ ਸਖ਼ਤ ਰੁਖ ਅਪਣਾਉਣ ਦੇ ਲਈ ਸਾਊਦੀ ਅਰਬ ਦੀ ਅਗਵਾਈ ਵਾਲੇ ਸੰਗਠਨ Îਇਸਲਾਮਿਕ ਸਹਿਯੋਗ ਸੰਗਠਨ ਨੂੰ ਸਖ਼ਤ ਚਿਤਾਵਨੀ ਦਿੱਤੀ ਸੀ। ਇਸ ਤੋਂ ਬਾਅਦ ਇਸ ਕਦਮ ਨੂੰ ਚੁੱਕਿਆ ਗਿਆ।
ਕੁਰੈਸ਼ੀ ਨੇ ਕਿਹਾ ਕਿ ਸੀ ਕਿ ਜੇਕਰ ਆਪ ਇਸ ਵਿਚ ਦਖ਼ਲ ਨਹੀਂ ਕਰ ਸਕਦੇ ਤਾਂ ਮੈਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਿਚ ਉਨ੍ਹਾਂ ਇਸਲਾਮਿਕ ਦੇਸ਼ਾਂ ਦੀ ਬੈਠਕ ਬੁਲਾਉਣ ਦੇ ਲਈ ਮਜਬੂਰ ਹੋ ਜਾਵਾਂਗਾ  ਜੋ ਕਸ਼ਮੀਰ ਦੇ ਮੁੱਦੇ 'ਤੇ ਸਾਡੇ ਨਾਲ ਖੜ੍ਹੇ ਹੋਣ ਲਈ ਤਿਆਰ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.